ਈਟਾਨਗਰ: ਅੱਜ ਅਰੁਣਾਚਲ ਪ੍ਰਦੇਸ਼ ਦੇ ਨਵੇਂ ਰਾਜਪਾਲ ਨੇ ਸਹੁੰ ਚੁੱਕ ਲਈ ਹੈ। ਮੇਘਾਲਿਆ ਦੇ ਰਾਜਪਾਲ ਸ਼ਨਮੁਗਨਾਥਨ ਨੂੰ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਜਯੋਤੀ ਪ੍ਰਸਾਦ ਰਾਜਖੋਵਾ ਨੂੰ 12 ਸਤੰਬਰ ਨੂੰ ਰਾਜਪਾਲ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸ਼ਨਮੁਗਨਾਥਨ ਨੂੰ ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਦਾ ਵਾਧੂ ਚਾਰਜ ਸੰਭਾਲਣ ਲਈ ਅਦੇਸ਼ ਜਾਰੀ ਕੀਤਾ ਸੀ।







ਅੱਜ ਗੁਹਾਟੀ ਹਾਈ ਕੋਰਟ ਦੇ ਚੀਫ ਜਸਟਿਸ ਅਜੀਤ ਸਿੰਘ ਨੇ ਸ਼ਨਮੁਗਨਾਥਨ ਨੂੰ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਵਜੋਂ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਪੇਮਾ ਖਾਂਡੂ ਵੀ ਮੌਜੂਦ ਰਹੇ। ਸ਼ਨਮੁਗਨਾਥਨ ਕੱਲ੍ਹ ਹੀ ਈਟਾਨਗਰ ਪਹੁੰਚ ਗਏ ਸਨ। ਉਨ੍ਹਾਂ ਈਟਾਫੋਰਟ, ਬੋਧੀ ਧਾਰਮਿਕ ਸਥਾਨ ਗੋਂਪਾ ਤੇ ਜਵਾਹਰਲਾਲ ਨਹਿਰੂ ਅਜਾਇਬਘਰ ਦਾ ਦੌਰਾ ਕੀਤਾ। ਉਨ੍ਹਾਂ ਕੱਲ੍ਹ ਗੋਂਪਾ 'ਚ ਪ੍ਰਾਰਥਨਾ ਕੀਤੀ ਤੇ ਭਿਖ਼ਸ਼ੂਆਂ ਨਾਲ ਵੀ ਗੱਲਬਾਤ ਕੀਤੀ।