ਗੁਹਾਟੀ: ਅਸਾਮ ਦੇ ਤਿਨਸੁਕੀਆ ਦੇ ਡਿਗਬੋਈ ਇਲਾਕੇ 'ਚ ਆਈਈਡੀ ਧਮਾਕੇ 'ਚ ਅੱਜ 3 ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ ਦੌਰਾਨ 4 ਹੋਰ ਜਖਮੀ ਵੀ ਹੋਏ ਹਨ। ਰੱਖਿਆ ਸੂਤਰਾਂ ਮੁਤਾਬਕ ਜਦ ਇਹ ਧਮਾਕਾ ਹੋਇਆ, ਉਸ ਵੇਲੇ ਫੌਜ ਦੇ ਜਵਾਨ ਇੱਕ ਗੱਡੀ 'ਤੇ ਸਵਾਰ ਹੋ ਕੇ ਜਾ ਰਹੇ ਸਨ।
ਇੱਕ ਰੱਖਿਆ ਬੁਲਾਰੇ ਮੁਤਾਬਕ, "ਵਿਸਫੋਟ 'ਚ 3 ਜਵਾਨ ਸ਼ਹੀਦ ਹੋ ਗਏ ਤੇ 4 ਹੋਰ ਜਖਮੀ ਹੋਏ ਹਨ।" ਉਨ੍ਹਾਂ ਕਿਹਾ, "ਅੱਤਵਾਦੀਆਂ ਨੇ ਸੜਕ 'ਤੇ ਇੱਕ ਇੰਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਰੱਖਿਆ ਸੀ। ਆਈਈਡੀ ਵਿਸਫੋਟ ਤੋਂ ਬਾਅਦ ਕਾਫਲਾ ਰੁਕ ਗਿਆ। ਧਮਾਕੇ ਤੋਂ ਬਾਅਦ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ।"