ਮੁੰਬਈ: ਏਸੀਬੀ ਨੇ ਮਹਾਂਰਾਸ਼ਟਰ ਪੁਲਿਸ ਦੇ ਇੱਕ ਕਰੋੜਪਤੀ ਸਿਪਾਹੀ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ। ਸਿਪਾਹੀ ਦੀ ਪਤਨੀ ਨੂੰ ਵੀ ਉਸ ਦੇ ਨਾਲ ਨਾਮਜਦ ਕੀਤਾ ਗਿਆ ਹੈ। ਜਾਂਚ ਏਜੰਸੀ ਮੁਤਾਬਕ ਪੁਲਿਸ ਦੇ ਇਸ ਸਿਪਾਹੀ ਕੋਲ 2.77 ਕਰੋੜ ਰੁਪਏ ਦੀ ਬੇਨਾਮੀ ਜਇਦਾਦ ਪਾਈ ਗਈ ਹੈ। ਦਰਅਸਲ ਏਸੀਬੀ ਨੂੰ ਮਹਾਂਰਾਸ਼ਟਰ ਪੁਲਿਸ ਦੇ ਸਿਪਾਹੀ ਨਿਤਿਨ ਸ਼੍ਰੀਰੰਗ ਗਾਇਕਵਾੜ ਦੇ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲੀ ਸੀ। ਇਸ ਸ਼ਿਕਾਇਤ 'ਤੇ ਜਾਂਚ ਸ਼ੁਰੂ ਕੀਤੀ ਗਈ ਸੀ। ਨਿਤਿਨ ਜਨਵਰੀ 2008 ਤੋਂ ਨਵੰਬਰ 2014 ਤੱਕ ਪੁਲਿਸ ਦੀ ਸੁਰੱਖਿਆ ਸ਼ਾਖਾ 'ਚ ਤਾਇਨਾਤ ਸਨ। ਜਾਂਚ ਦੌਰਾਨ ਖੁਲਾਸਾ ਹੋਇਆ ਕਿ ਉਸ ਦੀ ਸੰਪਤੀ ਆਮਦਨ ਤੋਂ 883 ਫੀਸਦੀ ਵੱਧ ਹੈ। ਇਸ 'ਤੇ ਤੁਰੰਤ ਸਿਪਾਹੀ ਨਿਤਿਨ ਤੇ ਉਸ ਦੀ ਪਤਨੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।