ਇਰਾਕ 'ਚ ਲਾਪਤਾ 39 ਭਾਰਤੀਆਂ 'ਤੇ ਬੋਲੀ ਸਰਕਾਰ
ਏਬੀਪੀ ਸਾਂਝਾ
Updated at:
07 Oct 2016 09:13 AM (IST)
NEXT
PREV
ਨਵੀਂ ਦਿੱਲੀ: ਇਰਾਕ ਦੇ ਮੌਸੂਲ ’ਚ ਆਈਐਸ ਵੱਲੋਂ ਅਗਵਾ ਕੀਤੇ 39 ਭਾਰਤੀ ਕਿੱਥੇ ਤੇ ਕਿਸ ਹਾਲ ਹਨ, ਇਸ ਦਾ ਜਵਾਬ ਅਜੇ ਤੱਕ ਨਹੀਂ ਮਿਲ ਰਿਹਾ ਹੈ। ਇਹਨਾਂ ਭਾਰਤੀਆਂ ਦੇ ਪੀੜਤ ਪਰਿਵਾਰਾਂ ਨੇ ਕੱਲ੍ਹ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਹਨਾਂ ਪਰਿਵਾਰਾਂ ਦੀ ਵਿਦੇਸ਼ ਮੰਤਰੀ ਨਾਲ ਇਹ 10ਵੀਂ ਮੁਲਾਕਾਤ ਸੀ। ਸਰਕਾਰ ਅਜੇ ਵੀ ਦਾਅਵਾ ਕਰ ਰਹੀ ਹੈ ਕਿ ਸਾਰੇ ਭਾਰਤੀ ਸੁਰੱਖਿਅਤ ਹੈ ਤੇ ਉਨ੍ਹਾਂ ਨੂੰ ਤਲਾਸ਼ ਕਰਨ ਤੇ ਦੇਸ਼ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
- - - - - - - - - Advertisement - - - - - - - - -