ਨਵੀਂ ਦਿੱਲੀ : ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਕੀਤੇ ਸਰਜੀਕਲ ਅਟੈਕ ਉੱਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਬਿਆਨ ਦਿੱਤਾ ਹੈ। ਕਿਸਾਨ ਯਾਤਰਾ ਦੇ ਖ਼ਤਮ ਹੋਣ ਤੋਂ ਬਾਅਦ ਰਾਹੁਲ ਨੇ ਦਿੱਲੀ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੰਮੂ-ਕਸ਼ਮੀਰ ਵਿੱਚ ਭਾਰਤੀ ਜਵਾਨਾਂ ਨੇ ਆਪਣਾ ਖ਼ੂਨ ਦਿੱਤਾ ਹੈ। ਇਹਨਾਂ ਜਵਾਨਾਂ ਨੇ ਹਿੰਦੁਸਤਾਨ ਦੇ ਲਈ ਸਰਜੀਕਲ ਅਟੈਕ ਕੀਤਾ।
ਤੁਸੀਂ ਉਸ ਦੀ ਦਲਾਲੀ ਕਰ ਰਹੇ ਹੋ, ਜੋ ਕਿ ਗ਼ਲਤ ਹੈ। ਉਨ੍ਹਾਂ ਆਖਿਆ ਕਿ ਹਿੰਦੁਸਤਾਨ ਦੀ ਸੈਨਾ ਨੇ ਆਪਣਾ ਕੰਮ ਕੀਤਾ ਹੈ, ਚੰਗਾ ਹੋਵੇਗਾ ਜੇਕਰ ਤੁਸੀਂ ਆਪਣਾ ਕੰਮ ਕਰੋ। ਇਸ ਤੋਂ ਕੁੱਝ ਦਿਨ ਪਹਿਲਾਂ ਰਾਹੁਲ ਗਾਂਧੀ ਨੇ ਮੋਦੀ ਦੀ ਤਾਰੀਫ਼ ਵੀ ਕੀਤੀ ਸੀ। ਰਾਹੁਲ ਗਾਂਧੀ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਕਾਲੇ ਧੰਨ ਦੇ ਮੁੱਦੇ ਉੱਤੇ ਵੀ ਪ੍ਰਧਾਨ ਮੰਤਰੀ ਨੂੰ ਵੀ ਘੇਰਿਆ।


ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ ਕਾਲਾ ਧੰਨ ਵਾਪਸ ਲੈ ਕੇ ਆਉਣ ਦੇ ਮੁੱਦੇ ਉੱਤੇ ਦੇਸ਼ ਵਾਸੀਆਂ ਨਾਲ ਝੂਠ ਬੋਲਿਆ ਹੈ। ਯੂ ਪੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਹੁਲ ਗਾਂਧੀ ਨੇ ਕਿਸਾਨ ਯਾਤਰਾ ਸ਼ੁਰੂ ਕੀਤੀ ਸੀ ਅਤੇ ਇਹ ਯਾਤਰਾ ਹੁਣ ਦਿੱਲੀ ਪਹੁੰਚੀ ਹੈ। ਇਸ ਦੌਰਾਨ ਰਾਹੁਲ ਗਾਂਧੀ ਕਿਸਾਨਾਂ ਨਾਲ ਰੁਕ ਰੁਕ ਕੇ ਵੱਖ ਵੱਖ ਥਾਵਾਂ ਉਤੇ ਗੱਲਬਾਤ ਕਰ ਰਹੇ ਹਨ।