ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਤੇ ਨੇਪਾਲ ਦੀ ਚੋਣ ਕਮਿਸ਼ਨਰ ਦਾ ਰਿਸ਼ਤਾ
ਏਬੀਪੀ ਸਾਂਝਾ | 06 Oct 2016 03:25 PM (IST)
ਨਵੀਂ ਦਿੱਲੀ: ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ ਐਸਵਾਈ ਕੁਰੈਸ਼ੀ ਨੇਪਾਲ ਦੀ ਮੌਜੂਦਾ ਚੋਣ ਕਮਿਸ਼ਨਰ ਇਲਾ ਸ਼ਰਮਾ ਨਾਲ ਵਿਆਹ ਕਰਵਾਉਣ ਵਾਲੇ ਹਨ। ਅੰਗਰੇਜੀ ਅਖਬਾਰ ਟੈਲੀਗ੍ਰਾਫ ਮੁਤਾਬਕ ਇਹ ਦੋਵੇਂ ਜਲਦੀ ਹਾ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਪਿਛਲੇ ਸਾਲ 'ਮਨੀ ਇਨ ਪਾਲਿਟਿਕਸ' ਦੇ ਮੁੱਦੇ 'ਤੇ ਇੱਕ ਕਾਨਫਰੰਸ ਦਾ ਅਯੋਜਨ ਕੀਤਾ ਗਿਆ ਸੀ। 69 ਸਾਲ ਦੇ ਕੁਰੈਸ਼ੀ ਤੇ 49 ਸਾਲ ਦੀ ਇਲਾ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇੱਥੇ ਹੀ ਇੰਨਾਂ ਦੋਨਾਂ ਦੀ ਪਹਿਲੀ ਮੁਲਾਕਾਤ ਹੋਈ। ਇਸੇ ਮੁਲਾਕਾਤ ਤੋਂ ਬਾਅਦ ਦੋਵੇਂ ਇੱਕ ਦੂਸਰੇ ਦੇ ਨੇੜੇ ਆਉਣ ਲੱਗੇ। ਹਾਲਾਂਕਿ ਕੁਰੈਸ਼ੀ ਅਜੇ ਇਸ ਵਿਆਹ 'ਤੇ ਕੁੱਝ ਵੀ ਬੋਲਣ ਤੋਂ ਬਚ ਰਹੇ ਹਨ। ਪਰ ਕੁਰੈਸ਼ੀ ਨੇ ਇਹ ਗੱਲ ਮੰਨੀ ਹੈ ਉਨ੍ਹਾਂ ਦੇ ਇਲਾ ਨਾਲ ਚੰਗੇ ਸਬੰਧ ਹਨ।