1- ਉੜੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਅਤੇ ਸਲੀਪਰ ਸੈੱਲਜ਼ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇਸੇ ਕਾਰਵਾਈ ਤਹਿਤ ਬਿਹਾਰ ਤੋਂ 5 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ। ਇਹਨਾਂ ‘ਚੋਂ 2 ਦੇ ਪਾਕਿਸਤਾਨੀ ਹੋਣ ਦੀ ਖਬਰ ਹੈ। ਐਨਆਈਏ ਦੀ ਸੂਚਣਾ ਤੋਂ ਬਾਅਦ ਬਿਹਾਰ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹ 5 ਲੋਕ ਦਰਬੰਗਾ ਤੋਂ ਸਲੀਪਰ ਸੈੱਲ ਦੇ ਸੰਪਰਕ ‘ਚ ਸਨ। ਇਹ ਨੇਪਾਲ ਦੇ ਰਾਸਤੇ ਭਾਰਤ ‘ਚ ਦਾਖਲ ਹੋਏ ਸਨ। ਇਹਨਾਂ ਨੂੰ ਦਰਬੰਗਾ- ਮਧੂਬਨੀ ਬਾਰਡਰ ਤੋਂ ਕਾਬੂ ਕੀਤਾ ਗਿਆ ਹੈ। ਫਿਲਹਾਲ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ। ਜਲਦ ਹੀ ਐਨਆਈਏ ਇਹਨਾਂ ਸ਼ੱਕੀਆਂ ਨੂੰ ਆਪਣੀ ਗ੍ਰਿਫਤ ‘ਚ ਲੈ ਕੇ ਪੁੱਛਗਿੱਛ ਕਰੇਗੀ।
2- ਭਾਰਤੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਸੁਰੱਖਿਆ ਬਲਾਂ ਨੇ ਅੱਜ 3 ਖਤਰਨਾਕ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹਨਾਂ ਅੱਤਵਾਦੀਆਂ ਨੇ ਅੱਜ ਸਵੇਰੇ 6 ਵਜੇ ਜੰਮੂ ਕਸ਼ਮੀਰ ਦੇ ਲੰਗੇਟ ‘ਚ ਰਾਸ਼ਟਰੀ ਰਾਈਫਲਜ਼  ਕੈਂਪ ‘ਤੇ ਫਾਇਰਿੰਗ ਕੀਤੀ ਸੀ। ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫੌਜ ਦੇ ਅਧਿਕਾਰੀਆਂ ਨੇ ਵੀ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹੋਰ ਵੀ ਅੱਤਵਾਦੀ ਇਸ ਇਲਾਕੇ ‘ਚ ਲੁਕੇ ਹੋ ਸਕਦੇ ਹਨ। ਇਸ ਦੇ ਲਈ ਅਜੇ ਵੀ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਉੜੀ ਹਮਲੇ ਤੋਂ ਬਾਅਦ ਅੱਤਵਾਦੀਆਂ ਖਿਲਾਫ ਫੌਜ ਦੀ ਇਹ ਇੱਕ ਵੱਡੀ ਕਾਮਯਾਬੀ ਹੈ।

3- ਭਾਰਤ ਦੇ ਨਵੇਂ ਸੰਚਾਰ ਉਪਗ੍ਰਹਿ ਜੀਸੈਟ 18 ਦਾ ਫਰੇਂਚ ਗੁਆਨਾ 'ਚ ਸਫਲ ਪਰੀਖਣ ਕੀਤਾ ਗਿਆ। ਜੋ ਕੱਲ੍ਹ ਕੀਤਾ ਜਾਣਾ ਸੀ, ਪਰ ਖਰਾਬ ਮੌਸਮ ਹੋਣ ਕਾਰਨ ਇਸ ਨੂੰ 24 ਘੰਟੇ ਲਈ ਟਾਲ ਦਿੱਤਾ ਗਿਆ। ਜਿਸ ਮਗਰੋਂ ਪੀਐਮ ਮੋਦੀ ਨੇ ਇਸ ਨੂੰ ਮੀਲ ਦਾ ਪੱਥਰ ਦਸਦਿਆਂ ਵਿਗਿਆਨਕਾਂ ਨੂੰ ਵਧਾਈ ਦਿੱਤੀ।

4- ਪ੍ਰਧਾਨਮੰਤਰੀ ਮੋਦੀ ਦੇ ਅਭਿਆਨ 'ਬੇਟੀ ਬਚਾਓ ਬੇਟੀ ਪੜਾਓ' ਦੇ ਤਹਿਤ ਰਾਜਸਭਾ ਸਾਂਸਦ ਰੇਖਾ ਵੀ ਮਦਦ ਲਈ ਅੱਗੇ ਆਈ ਹੈ। ਮਥੁਰਾ ਚ ਕੁੜੀਆਂ ਦੇ ਕਾਲਜਾਂ ਲਈ ਰੇਖਾ ਨੇ ਆਪਣੇ ਖਜ਼ਾਨੇ ਤੋਂ 47 ਲੱਖ ਰੁਪਏ ਦਾ ਦਾਨ ਦਿੱਤਾ ਹੈ। ਜਦਕਿ ਕਾਲਜ ਦੀ ਮੁਰੰਮਤ ਅਤੇ ਹੋਰ ਸੁਵਿਧਾਵਾਂ ਲਈ 35 ਲੱਖ ਰੁਪਏ ਵੀ ਦਿੱਤੇ।
5- 100 ਅੱਤਵਾਦੀਆਂ ਸਮੇਤ ਪਾਕਿਸਤਾਨੀ ਫੌਜ ਭਾਰਤ 'ਤੇ ਹਮਲਾ ਕਰਨ ਦੀ ਤਿਆਰੀ ਵਿੱਚ ਹੈ। ਕੱਲ੍ਹ NSA ਅਜੀਤ ਡੋਭਾਲ ਨੇ ਇੱਕ ਬੈਠਕ ਵਿੱਚ ਪਾਕਿਸਤਾਨ ਦੇ ਇਸ ਪਲਾਨ ਬਾਰੇ ਦੱਸਿਆ ।

6- ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਕੱਲ ਬਾਰਡਰ ਤੇ ਪਾਕਿਸਤਾਨ ਨੇ ਫਿਰ ਸੀਜ਼ਫਾਇਰ ਦੀ ਉਲੰਘਣਾ ਕੀਤੀ। ਪਾਕਿਸਤਾਨ ਵਲੋਂ ਮਾਚਲ ਸੈਕਟਰ, ਕੁਪਵਾੜਾ 'ਚ ਮੋਰਟਾਰ ਵੀ ਦਾਗੇ ਗਏ।

7- ਇਸ ਦੇ ਇਲਾਵਾ ਨੌਸ਼ੇਰਾ 'ਚ ਵੀ ਪਾਕਿਸਤਾਨ ਵਲੋਂ ਫਾਇਰਿੰਗ ਕੀਤੀ ਗਈ ਜਿਸ ਕਾਰਨ 1500 ਲੋਕਾਂ ਨੇ ਘਰ ਛੱਡ ਦਿਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਪਾਕਿਸਤਾਨ ਵੱਲੋਂ ਫਾਇਰਿੰਗ ਮਗਰੋਂ ਖੇਤਾਂ ਤੋਂ ਮੋਰਟਾਰ ਸ਼ੈਲ ਮਿਲੇ ਹਨ।

8- ਸੂਤਰਾਂ ਮੁਤਾਬਕ ਆਪਣੇ ਘਰ ਹੋਈ ਬੈਠਕ 'ਚ ਪੀਐਮ ਮੋਦੀ ਨੇ ਕਿਹਾ ਕਿ ਕੁਝ ਲੋਕ ਆਪਣੀ ਰਾਜਨੀਤਿ ਚਮਕਾਉਣ ਲਈ ਸਬੂਤਾਂ ਦੀ ਮੰਗ ਕਰ ਰਹੇ ਹਨ। ਮੋਦੀ ਨੇ ਕਿਹਾ ਸਰਜੀਕਲ ਸਟ੍ਰਾਇਕ 'ਤੇ ਸਿਰਫ ਉਹੀ ਬਿਆਨ ਦੇਣ ਜਿਨਾਂ ਨੂੰ ਬੋਲਣ ਦੀ ਲੋੜ ਹੈ।

9- ਸੂਤਰਾਂ ਮੁਤਾਬਕ ਸੈਨਾ ਨੇ ਸਰਜੀਕਲ ਸਟ੍ਰਾਇਕ ਦਾ 90 ਮਿੰਟ ਦਾ ਵੀਡੀਓ ਸਰਕਾਰ ਨੂੰ ਸੌਂਪ ਦਿੱਤਾ ਹੈ। ਜਿਸ ਨੂੰ ਜਨਤਕ ਕਰਨ ਦਾ ਫੈਸਲਾ ਸਰਕਾਰ ਉੱਪਰ ਹੈ ਜਦਕਿ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਇਸਨੂੰ ਜਨਤਕ ਨਹੀਂ ਕਰੇਗੀ।