ਇੱਥੇ ਰਚੀ ਗਈ ਸੀ ਨਾਭਾ ਜੇਲ੍ਹ ਬਰੇਕ ਦੀ ਸਾਜਿਸ਼
ਏਬੀਪੀ ਸਾਂਝਾ
Updated at:
28 Nov 2016 05:30 PM (IST)
NEXT
PREV
ਦੇਹਰਾਦੂਨ: ਨਾਭਾ ਜੇਲ੍ਹ ਬਰੇਕ ਮਾਮਲੇ 'ਚ ਲਗਾਤਾਰ ਖੁਲਾਸੇ ਹੋ ਰਹੇ ਹਨ। ਪੰਜਾਬ ਸਮੇਤ 6 ਰਾਜਾਂ ਦੀ ਪੁਲਿਸ ਹਾਈ ਅਲਰਟ 'ਤੇ ਹੈ ਤੇ ਲਗਾਤਾਰ ਛਾਪੇਮਾਰੀਆਂ ਦਾ ਸਿਲਸਲਾ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਜੇਲ੍ਹ ਬਰੇਕ ਦੀ ਇਹ ਵੱਡੀ ਸਾਜਿਸ਼ ਉੱਤਰਾਖੰਡ 'ਚ ਰਚੀ ਗਈ ਸੀ। ਪਲਵਿੰਦਰ ਪਿੰਦਾ ਪਿਛਲੇ 6 ਮਹੀਨੇ ਤੋਂ ਦੇਹਰਾਦੂਨ 'ਚ ਇੱਕ ਕਿਰਾਏ ਦੇ ਫਲੈਟ 'ਚ ਰਹਿ ਰਿਹਾ ਸੀ। ਇਸ ਮਾਮਲੇ 'ਚ ਉੱਤਰਾਖੰਡ ਪੁਲਿਸ ਨੇ ਮਕਾਨ ਮਾਲਿਕ ਤੇ ਇੱਕ ਨੌਕਰ ਨੂੰ ਹਿਰਾਸਤ 'ਚ ਲਿਆ ਹੈ। ਇਸ ਫਲੈਟ 'ਚੋਂ ਹਥਿਆਰ ਸਾਫ ਕਰਨ ਵਾਲੇ ਔਜਾਰਾਂ ਸਮੇਤ ਹੋਰ ਸ਼ੱਕੀ ਸਮਾਨ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਲਗਾਤਾਰ ਜਾਂਚ ਕਰ ਰਹੀ ਹੈ।
- - - - - - - - - Advertisement - - - - - - - - -