ਸ਼੍ਰੀਨਗਰ: ਹਿਜ਼ਬੁਲ ਮੁਜਾਹਿਦੀਨ ਦੇ ਖਤਰਨਾਕ ਅੱਤਵਾਦੀ ਬੁਰਹਾਨ ਵਾਨੀ ਦੇ ਐਨਕਾਉਂਟਰ ਤੋਂ ਬਾਅਦ ਘਾਟੀ ਭੜਕੀ ਹਿੰਸਾ ਦੇ 100 ਦਿਨ ਤੋਂ ਵੱਧ ਬੀਤਣ ਮਗਰੋਂ ਆਖਰ ਕਸ਼ਮੀਰ ’ਚ ਹਾਲਾਤ ਹੌਲੀ ਹੌਲੀ ਸੁਖਾਵੇਂ ਹੋਣ ਲੱਗੇ ਹਨ। ਪਿਛਲੇ ਦੋ ਦਿਨ ਤੋਂ ਜ਼ਿਆਦਾਤਰ ਥਾਵਾਂ ’ਤੇ ਸ਼ਾਂਤੀ ਬਣੀ ਹੋਈ ਹੈ ਤੇ ਦੁਕਾਨਾਂ, ਕਾਰੋਬਾਰੀ ਅਦਾਰੇ ਤੇ ਪੈਟਰੋਲ ਪੰਪ ਖੁੱਲ੍ਹੇ ਹਨ। ਇਸ ਦੌਰਾਨ ਸ਼ਹਿਰ ’ਚ ਕਈ ਥਾਵਾਂ 'ਤੇ ਵੱਖਵਾਦੀਆਂ ਵੱਲੋਂ ਪ੍ਰਦਰਸ਼ਨ ਕਰਨ ਦੀ ਯੋਜਨਾ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਬਣਾ ਦਿੱਤਾ।