ਨਵੀਂ ਦਿੱਲੀ: ਭਾਰਤ ਨੂੰ ਜਲਦ 36 ਰਾਫੇਲ ਫਾਈਟਰ ਪਲੇਨ ਮਿਲਣ ਵਾਲੇ ਹਨ। ਇਹ ਫਾਈਟਰ ਪਲੇਨ ਅਤਿਆਧੁਨਿਕ ਹਥਿਆਰਾਂ ਤੇ ਮਿਸਾਈਲਾਂ ਨਾਲ ਲੈਸ ਹੋਣਗੇ। ਸਭ ਤੋਂ ਖਾਸ ਹੈ ਦੁਨੀਆਂ ਦੀ ਸਭ ਤੋਂ ਖਤਰਨਾਕ ਸਮਝੀ ਜਾਣ ਵਾਲੀ ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀ 'ਮੇਟੇਓਰ' ਮਿਸਾਈਲ। ਇਹ ਖਾਸ ਮਿਸਾਈਲ ਚੀਨ ਜਾਂ ਹੋਰ ਕਿਸੇ ਵੀ ਏਸ਼ਿਆਈ ਦੇਸ਼ ਕੋਲ ਨਹੀਂ। ਇਹ ਰਾਫੇਲ ਪਲੇਨ ਵਾਕਿਆ ਹੀ ਦੱਖਣੀ ਏਸ਼ੀਆ 'ਚ ਗੇਮ ਚੇਂਜਰ ਸਾਬਤ ਹੋ ਸਕਦਾ ਹੈ। ਇਹ ਪਲੇਨ ਫਰਾਂਸ ਨਾਲ ਹੋਏ ਸਮਝੌਤੇ ਤਹਿਤ ਭਾਰਤ ਨੂੰ ਮਿਲਣ ਜਾ ਰਹੇ ਹਨ।







ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਭਾਰਤ ਨੇ ਰਾਫੇਲ ਸੌਦੇ 'ਚ ਕਰੀਬ 710 ਮਿਲੀਅਨ ਯੂਰੋ (ਕਰੀਬ 5341 ਕਰੋੜ ਰੁਪਏ) ਲੜਾਕੂ ਜਹਾਜਾਂ ਦੇ ਹਥਿਆਰਾਂ 'ਤੇ ਖਰਚ ਕੀਤੇ ਹਨ। ਜ਼ਿਕਰਯੋਗ ਹੈ ਕਿ ਪੂਰੇ ਸੌਦੇ ਦੀ ਕੀਮਤ ਕਰੀਬ 7.9 ਬਿਲੀਅਨ ਯੂਰੋ ਹੈ, ਯਾਨੀ ਕਰੀਬ 59 ਹਜਾਰ ਕਰੋੜ ਰੁਪਏ। ਰੱਖਿਆ ਮੰਤਰੀ ਮਨੋਹਰ ਪਰਿਕਰ ਦੇ ਮੁਤਾਬਕ, ਰਾਫੇਲ ਸੌਦਾ ਆਖਰੀ ਚਰਨ 'ਚ ਹੈ ਤੇ ਆਖਰੀ ਮੋਹਰ ਲਾਉਣੀ ਬਾਕੀ ਹੈ।








ਇਸ ਸੌਦੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਸੌਦੇ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ ਤੇ ਕੁਝ ਦਿਨਾਂ 'ਚ ਇਸ ਦਾ ਐਲਾਨ ਕਰ ਦਿੱਤਾ ਜਾਏਗਾ। ਅਜੇ ਇਹ ਸੌਦਾ ਇੰਟਰ ਗਵਰਮੈਂਟਲ ਕਮੇਟੀ ਦੇ ਕੋਲ ਫਾਈਨਲ ਹੋਣ ਦੇ ਲਈ ਭੇਜਿਆ ਗਿਆ ਹੈ। ਜਾਣਕਾਰੀ ਮੁਤਾਬਕ ਵਿਓਂਡ ਵਿਜੂਅਲ ਰੇਂਜ ਮੇਟੇਓਰ ਮਿਸਾਈਲ ਦੀ ਰੇਂਜ ਕਰੀਬ 150 ਕਿਲੋਮੀਟਰ ਹੈ।







ਜਾਣਕਾਰੀ ਮੁਤਾਬਕ ਸੌਦੇ 'ਤੇ ਮੋਹਰ ਲੱਗਣ ਮਗਰੋਂ ਪਹਿਲਾ ਫਾਈਟਰ ਪਲੇਨ ਅਗਲੇ 36 ਮਹੀਨੇ ਬਾਅਦ ਭਾਰਤ ਪਹੁੰਚ ਜਾਏਗਾ। ਸਾਰੇ ਪਲੇਨ ਅਗਲੇ 66 ਮਹੀਨੇ 'ਚ ਭਾਰਤੀ ਏਅਰਫੋਰਸ 'ਚ ਸ਼ਾਮਲ ਹੋਣ ਲਈ ਤਿਆਰ ਹੋ ਜਾਣਗੇ।