ਪਟਨਾ: ਪਹਿਲਾਂ ਸ਼ਹਾਬੁਦੀਨ ਤੇ ਫਿਰ ਬਿਹਾਰ ਦੇ ਮੰਤਰੀ ਤੇ ਲਾਲੂ ਪ੍ਰਸਾਦ ਦੇ ਬੇਟੇ ਤੇਜ ਪ੍ਰਤਾਪ ਨਾਲ ਪੱਤਰਕਾਰ ਕਤਲ ਕਾਂਡ ਦੇ ਮੁਲਜ਼ਮ ਦੀ ਤਸਵੀਰ ਸਾਹਮਣੇ ਆਉਣ 'ਤੇ ਹੋਏ ਵਿਵਾਦ 'ਚ ਨਵਾਂ ਮੋੜ ਆ ਗਿਆ ਹੈ। ਤੇਜ ਪ੍ਰਤਾਪ ਨੇ ਸੈਕਸ ਰੈਕੇਟ ਚਲਾਉਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਟੀਨੂ ਜੈਨ ਦੇ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਤਸਵੀਰ ਫੇਸਬੁੱਕ 'ਤੇ ਪੋਸਟ ਕਰ ਮੋਦੀ ਦਾ ਅਸਤੀਫਾ ਮੰਗਿਆ ਹੈ। ਇਸ ਤੋਂ ਪਹਿਲਾਂ ਬੀਜੇਪੀ ਬਿਹਾਰ ਦੀ ਨਿਤੀਸ਼ ਸਰਕਾਰ ਤੇ ਆਰਜੇਡੀ 'ਤੇ ਹਮਲਾ ਬੋਲਦਿਆਂ ਤੇਜ ਪ੍ਰਤਾਪ ਦੇ ਅਸਤੀਫੇ ਦੀ ਮੰਗ ਕਰ ਰਹ ਸੀ।









ਬਿਹਾਰ ਦੇ ਸਿਹਤ ਮੰਤਰੀ ਅਤੇ ਲਾਲੂ ਪ੍ਰਸਾਦ ਦੇ ਬੇਟੇ ਤੇਜ਼ ਪ੍ਰਤਾਪ ਯਾਦਵ ਸ਼ਾਰਪ ਸ਼ੂਟਰ ਮੁਹੰਮਦ ਕੈਫ ਨਾਲ ਫੋਟੋ ਨੂੰ ਲੈ ਕੇ ਬੁੱਧਵਾਰ ਨੂੰ ਪੂਰਾ ਦਿਨ ਚਰਚਾ 'ਚ ਬਣੇ ਰਹੇ। ਉੱਥੇ ਹੀ ਤੇਜ਼ ਪ੍ਰਤਾਪ ਨੇ ਹੁਣ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੈਕਸ ਰੈਕੇਟ ਚਲਾਉਣ ਵਾਲਾ ਟੀਨੂੰ ਜੈਨ ਨਜ਼ਰ ਆ ਰਿਹਾ ਹੈ। ਤੇਜ਼ ਪ੍ਰਤਾਪ ਨੇ ਫੋਟੋ ਸ਼ੇਅਰ ਕਰ ਕੇ ਲਿਖਿਆ ਹੈ ਕਿ ਹੁਣ ਪ੍ਰਧਾਨ ਮੰਤਰੀ ਮੋਦੀ ਤੋਂ ਅਸਤੀਫਾ ਮੰਗਣਾ ਚਾਹੀਦਾ। ਤੇਜ਼ ਨੇ ਇਹ ਫੋਟੋ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਊਂਟਰ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੈਪਸ਼ਨ 'ਚ ਲਿਖਿਆ ਕਿ ਟੀਨੂੰ ਜੈਨ ਸੈਕਸ ਰੈਕੇਟ ਚਲਾਉਂਦਾ ਸੀ ਅਤੇ ਬੀੇਜੇਪੀ ਦਾ ਮੈਂਬਰ ਵੀ ਸੀ। ਪ੍ਰਧਾਨ ਮੰਤਰੀ ਤੋਂ ਲੈ ਕੇ ਹਰ ਵੱਡੇ ਲੀਡਰ ਤੱਕ ਉਸ ਦੀ ਪਹੁੰਚ ਸੀ। ਬੀਜੇਪੀ ਦੇ ਉਕਸਾਵੇ 'ਤੇ ਹੀ ਉਹ ਨਮੋ ਬ੍ਰਿਗੇਡ ਆਰਮੀ ਚਲਾ ਰਿਹਾ ਸੀ।






ਜ਼ਿਕਰਯੋਗ ਹੈ ਕਿ ਪੱਤਰਕਾਰ ਰਾਜਦੇਵ ਰੰਜਨ ਦੇ ਕਤਲ ਦੇ ਮਾਮਲੇ 'ਚ ਦੋਸ਼ੀ ਮੁਹੰਮਦ ਕੈਫ ਦੀ  ਬਿਹਾਰ ਦੇ ਮੰਤਰੀ ਤੇਜ ਪ੍ਰਤਾਪ ਨਾਲ ਇੱਕ ਤਸਵੀਰ ਵਾਇਰਲ ਹੋਈ ਸੀ। ਇਸ ਤੇ ਤੇਜ ਨੇ ਸਫਾਈ ਦਿੱਤੀ ਸੀ ਕਿ ਉਨ੍ਹਾਂ ਨਾਲ ਅਨੇਕਾਂ ਲੋਕ ਫੋਟੋ ਖਿੱਚਵਾਉਂਦੇ ਹਨ, ਉਹ ਸਾਰਿਆਂ ਨੂੰ ਤਾਂ ਨਹੀਂ ਜਾਣਦੇ। ਇਸ ਤਸਵੀਰ 'ਚ ਤੇਜ਼ ਪ੍ਰਸਾਦ ਯਾਦਵ ਨੂੰ ਕੈਫ ਫੁੱਲਾਂ ਦਾ ਗੁਲਦਸਤਾ ਦਿੰਦੇ ਹੋਏ ਦਿੱਸ ਰਿਹਾ ਹੈ।