ਨਵੀਂ ਦਿੱਲੀ: ਚੰਦਰਮਾ ਨਾ ਦਿਖਣ ਕਾਰਨ ਦਿੱਲੀ ਸਮੇਤ ਦੇਸ਼ ਦੇ ਜਿਆਦਾਤਰ ਹਿੱਸਿਆਂ 'ਚ ਬੁੱਧਵਾਰ ਨੂੰ ਈਦ ਨਹੀਂ ਮਨਾਈ ਗਈ। ਹੁਣ ਈਦ ਦਾ ਤਿਉਹਾਰ ਕੱਲ੍ਹ ਯਾਨਿ ਵੀਰਵਾਰ ਨੂੰ ਮਨਾਇਆ ਜਾਵੇਗਾ। ਨਵੀਂ ਦਿੱਲੀ 'ਚ ਫਤਿਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਨੇ ਇਸ ਬਾਰੇ ਕੱਲ੍ਹ ਸ਼ਾਮ ਨੂੰ ਐਲਾਨ ਕੀਤਾ ਸੀ।
ਸ਼ਾਹੀ ਇਮਾਮ ਮੌਲਾਨਾ ਮੁਫਤੀ ਮੁਕਰਮ ਅਹਿਮਦ ਨੇ ਦੱਸਿਆ, "ਮੰਗਲਵਾਰ ਦੀ ਸ਼ਾਮ ਦੂਜ ਦਾ ਚੰਦ ਨਾ ਦਿਖਣ ਕਾਰਨ ਹੁਣ ਬੁੱਧਵਾਰ ਨੂੰ 30ਵਾਂ ਰੋਜਾ ਰੱਖਿਆ ਜਾਏਗਾ।" ਉਨ੍ਹਾਂ ਕਿਹਾ, "ਈਦ-ਉਲ-ਫਿਤਰ ਦਾ ਤਿਉਹਾਰ 7 ਜੁਲਾਈ, ਵੀਰਵਾਰ ਦੇ ਦਿਨ ਮਨਾਇਆ ਜਾਏਗਾ।"
ਪ੍ਰਤੀਕਾਤਮਕ ਤਸਵੀਰ
ਦਰਅਸਲ ਈਦ ਦਾ ਤਿਉਹਾਰ ਦੂਜ ਦਾ ਚੰਦ ਦਿਖਣ ਮਗਰੋਂ ਅਗਲੇ ਦਿਨ ਮਨਾਇਆ ਜਾਂਦਾ ਹੈ। ਪਰ ਮੰਗਲਵਾਰ ਨੂੰ ਚੰਦਰਮਾ ਨਾ ਦਿਖਣ ਦੇ ਕਾਰਨ ਇਹ ਫੈਸਲਾ ਲਿਆ ਗਿਆ ਹੈ। ਹਾਲਾਂਕਿ ਦੇਸ਼ ਦੇ ਦੱਖਣੀ ਸੂਬੇ ਕੇਰਲ 'ਚ ਈਦ ਦਾ ਤਿਉਹਾਰ ਬੁੱਧਵਾਰ ਨੂੰ ਹੀ ਮਨਾਇਆ ਜਾਏਗਾ। ਕੇਰਲ 'ਚ ਈਦ ਦਾ ਤਿਉਹਾਰ ਹਮੇਸ਼ਾ ਸਾਓਦੀ ਅਰਬ ਦੇ ਨਾਲ ਹੀ ਮਨਾਇਆ ਜਾਂਦਾ ਹੈ। ਸਾਓਦੀ ਅਰਬ 'ਚ ਈਦ ਅੱਜ ਮਨਾਈ ਜਾ ਰਹੀ ਹੈ।