ਦੇਸ਼ ਦੀ ਹਰ ਖਬਰ, ਸਿਰਫ ਦੋ ਮਿੰਟ 'ਚ
ਏਬੀਪੀ ਸਾਂਝਾ | 17 Sep 2016 03:48 PM (IST)
1- ਦਿੱਲੀ ‘ਚ ਡੇਂਗੂ ਤੇ ਚਿਕਨਗੁਨੀਆ ਦਾ ਕਹਿਰ ਜਾਰੀ ਹੈ। ਹੁਣ ਤੱਕ ਇਸ ਬਿਮਾਰੀ ਨਾਲ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਰੀਬ 3000 ਲੋਕ ਇਹਨਾਂ ਬਿਮਾਰੀਆਂ ਤੋਂ ਪੀੜਤ ਹਨ। ਪਰ ਇਸ ਦੌਰਾਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਫਿਨਲੈਂਡ ਦੇ ਦੌਰੇ ‘ਤੇ ਹਨ। ਸੂਤਰਾਂ ਮੁਤਾਬਕ ਖਬਰ ਹੈ ਕਿ ਦਿੱਲੀ ਦੇ ਉਪ ਰਾਜਪਾਲ ਨੇ ਸਿਸੋਦੀਆ ਨੂੰ ਵਾਪਸ ਆਉਣ ਦੇ ਹੁਕਮ ਦਿੱਤੇ ਹਨ। 2- ਖਬਰ ਹੈ ਕਿ ਮਨੀਸ਼ ਸਿਸੌਦੀਆ ਨੇ ਐੱਲਜੀ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਿਸੌਦੀਆ ਨੇ ਫਿਨਲੈਂਡ ‘ਚ ਕਿਸੇ ਤਰ੍ਹਾਂ ਦਾ ਟੂਰ ਮਨਾਉਣ ਤੋਂ ਇਨਕਾਰ ਕਰਦੇ ਹੋਏ ਕੁਝ ਤਸਵੀਰਾਂ ਵੀ ਟਵੀਟਰ ‘ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਿਸ ਕੰਮ ਲਈ ਉਹ ਗਏ ਹਨ, ਉਹੀ ਕਰ ਰਹੇ ਹਨ। ਐਲਜੀ ਦੇ ਇਸ ਆਦੇਸ਼ ਮਗਰੋਂ ਕਪਿਲ ਮਿਸ਼ਰਾ ਨੇ ਐਲਜੀ ਨੂੰ ਚਿੱਠੀ ਲਿਖੀ ਹੈ ਜਿਸ ਚ ਕਿਹਾ ਗਿਆ ਹੈ ਕਿ ਬਿਹਤਰ ਹੁੰਦਾ ਕਿ ਉਹ ਸਿਸੋਦੀਆ ਨੂੰ ਵਾਪਸ ਬੁਲਾਉਣ ਦੀ ਉਹਨਾਂ ਨਾਲ ਜਾਂ ਸਿਹਤ ਮੰਤਰੀ ਜੈਨ ਨਾਲ ਗੱਲ ਕਰ ਲੈਂਦੇ । ਮਿਸ਼ਰਾ ਨੇ ਐਲਜੀ ਤੋਂ ਫਿਨਲੈਂਡ 'ਚ ਮਨੀਸ਼ ਨੂੰ ਫੈਕਸ ਭੇਜਣ ਦਾ ਰਹੱਸ ਵੀ ਪੁੱਛਿਆ ਹੈ । 3- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ 67ਵਾਂ ਜਨਮਦਿਨ ਹੈ। ਬੀਜੇਪੀ ਅੱਜ ਦੇ ਦਿਨ ਨੂੰ ‘ਸੇਵਾ ਦਿਵਸ’ ਵਜੋਂ ਮਨਾ ਰਹੀ ਹੈ। ਮੋਦੀ ਨੇ ਅੱਜ ਸਵੇਰੇ 7 ਵਜੇ ਆਪਣੀ ਮਾਂ ਨਾਲ ਮਿਲ ਕੇ ਉਨ੍ਹਾਂ ਦਾ ਆਸ਼ਿਰਵਾਦ ਲਿਆ। ਗਾਂਧੀ ਨਗਰ ‘ਚ ਆਪਣੇ ਭਰਾ ਦੇ ਘਰ ਮਾਂ ਨੂੰ ਮਿਲਣ ਲਈ ਉਹ ਬਿਨਾਂ ਕਿਸੇ ਖਾਸ ਸੁਰੱਖਿਆ ਜਾਂ ਲਾਮ ਲਸ਼ਕਰ ਦੇ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਟਵੀਟ ਕਰ ਕਿਹਾ, “ਮਾਂ ਦੀ ਮਮਤਾ, ਮਾਂ ਦਾ ਆਸ਼ਿਰਵਾਦ ਜੀਵਨ ਤਿਉਣ ਦੀ ਜੜੀ ਬੂਟੀ ਹੁੰਦਾ ਹੈ।” ਅੱਜ ਮੋਦੀ ਗੁਜਰਾਤ ‘ਚ ਰਹਿਣਗੇ, ਇੱਥੇ ਉਹ ਕਈ ਪ੍ਰੋਗਰਾਮਾਂ ‘ਚ ਹਿੱਸਾ ਲੈ ਰਹੇ ਹਨ। 4- ਦੂਜੇ ਸੂਬਿਆਂ 'ਚ ਵਿਗਿਆਪਨਾਂ ਨੂੰ ਲੈ ਕੇ ਕੇਜਰੀਵਾਲ ਸਰਕਾਰ ਘਿਰ ਗਈ ਹੈ। ਭਾਰਤ ਸਰਕਾਰ ਦੀ ਕੰਟੈਂਟ ਰੈਗੁਲੇਸ਼ਨ ਕਮੇਟੀ ਨੇ ਦਿੱਲੀ ਸਰਕਾਰ ਨੂੰ ਵਿਗਿਆਪਨਾਂ ਦੇ ਮਾਮਲੇ 'ਚ ਅਣਦੇਖੀ ਕਰਨ ਦਾ ਦੋਸ਼ੀ ਮੰਨਿਆ ਹੈ ਅਤੇ ਕੁੱਲ 18 ਕਰੋੜ 47 ਲੱਖ ਰੁਪਏ ਦਿੱਲੀ ਸਰਕਾਰ ਦੇ ਖਜ਼ਾਨੇ 'ਚ ਜਮਾ ਕਰਵਾਉਣ ਲਈ ਕਿਹਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਮਾਕਨ ਦੀ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ ਜਨਤਾ ਦੇ ਪੈਸੇ ਦਾ ਗਲਤ ਇਸਤੇਮਾਲ ਕੀਤਾ ਹੈ ਜੋ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ । ਇਸਦੇ ਇਲਾਵਾ ਕਿਹਾ ਗਿਆ ਹੈ ਕਿ ਦਿੱਲੀ ਸਰਕਾਰ ਨੇ ਭਰਮਾਊ ਅਤੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਵਿਗਿਆਪਨ ਦਿੱਤੇ ਹਨ। 5- ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ 71 ਵੇਂ ਸੈਸ਼ਨ ਵਿੱਚ ਇੱਕ ਵਾਰ ਫਿਰ ਤੋਂ ਭਾਰਤ-ਪਾਕਿਸਤਾਨ ਦਾ ਟਾਕਰਾ ਹੋਵੇਗਾ। ਭਾਰਤ ਦੀ ਪ੍ਰਤੀਨਿਧਤਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਰਨਗੇ ਜਦੋਂਕਿ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਹੋਣਗੇ। ਰਿਪੋਰਟ ਮੁਤਾਬਕ ਯੂ ਐਨ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 21 ਸਤੰਬਰ ਸੁਸ਼ਮਾ ਸਵਰਾਜ 26 ਸਤੰਬਰ ਨੂੰ ਭਾਸ਼ਣ ਦੇਣਗੇ। ਜਿੱਥੇ ਇੱਕ ਪਾਸੇ ਪਾਕਿਸਤਾਨ ਕਸ਼ਮੀਰ ਮੁੱਦੇ ਉੱਤੇ ਜ਼ੋਰ ਦੇਵੇਗਾ ਉੱਥੇ ਹੀ ਬਲੋਚਿਸਤਾਨ ਦਾ ਮੁੱਦਾ ਭਾਰਤ ਵੱਲੋਂ ਚੁੱਕਿਆ ਜਾਵੇਗਾ। 6- ਕਿਤਾਬਾਂ ਦੀ ਫੋਟੋਕਾਪੀ ਦੇਮਾਮਲੇ 'ਚ ਦਿੱਲੀ ਹਾਈਕੋਰਟ ਨੇ ਇਤਿਹਾਸਿਕ ਫੈਸਲਾ ਸੁਣਾਉੰਦਿਆ ਕਿਹਾ ਹੈ ਕਿ ਸਿੱਖਿਆ 'ਤੇ ਕਿਸੇ ਦਾ ਕਾਪੀ ਰਾਈਟ ਨਹੀਂ ਹੈ। ਹਾਈਕੋਰਟ ਨੇ ਤਿੰਨ ਵਿਦੇਸ਼ੀ ਪ੍ਰਸ਼ਾਸਕਾਂ ਦੀ ਉਸ ਪਟੀਸ਼ਨ ਨੂੰ ਖਾਰਜ ਕੀਤਾ ਜਿਹਨਾਂ ਨੇ ਦਿੱਲੀ ਯੁਨੀਵਰਸਿਟੀ 'ਚ ਉਹਨਾਂ ਦੀ ਕਿਤਾਬਾਂ ਦੀ ਫੋਟੋਕਾਪੀ ਅਤੇ ਪੇਜ ਵੇਚਣ ਨੂੰ ਚੁਣੌਤੀ ਦਿੱਤੀ ਸੀ । 7- ਮਹਾਂਰਾਸ਼ਟਰ ‘ਚ ਮਰਾਠਾ ਅੰਦੋਲਨ ਇੱਕ ਵਾਰ ਫਿਰ ਜੋਰ ਫੜ ਰਿਹਾ ਹੈ। ਕ ਲੱਖਾਂ ਦੀ ਗਿਣਤੀ ‘ਚ ਨਿੱਕਲੇ ਅੰਦੋਲਨਕਾਰੀਆਂ ਦੀ ਭੀੜ ਨੇ ਰਾਜਨੀਤਕ ਪਾਰਟੀਆਂ ਦੇ ਹੋਸ਼ ਉਡਾ ਦਿੱਤੇ ਹਨ। ਇਹ ਸਮਾਜ ਅਹਿਮਦਨਗਰ ਜਿਲੇ ਦੇ ਕੋਪਰਡੀ ‘ਚ ਇੱਕ ਮਰਾਠਾ ਸਮਾਜ ਦੀ ਨਬਾਲਗ ਕੁੜੀ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਦਾ ਵਿਰੋਧ ਕਰ ਰਿਹਾ ਹੈ। ਇਸ ਮਾਮਲੇ ‘ਚ ਮੁਲਜ਼ਮ ਦਲਿਤ ਸਮਾਜ ਦੇ ਹਨ। ਪ੍ਰਦਰਸ਼ਨਕਾਰੀਆਂ ਦੀ ਪਹਿਲੀ ਮੰਗ ਹੈ ਹੈ ਕੋਪਰਡੀ ਬਲਾਤਕਾਰ ਤੇ ਕਤਲ ਦੇ ਮੁਲਜ਼ਮਾਂ ਨੂੰ ਫਾਂਸੀ ਦਿੱਤੀ ਜਾਵੇ। ਦੂਸਰੀ ਮੰਗ ਹੈ ਕਿ ਏਟਰਾਸੀਟੀ ਕਾਨੂੰਨ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਤੀਸਰੀ ਮੰਗ ਹੈ ਕਿ ਮਰਾਠਾ ਸਮਾਜ ਨੂੰ ਸਿੱਖਿਆ ਤੇ ਨੌਕਰੀਆਂ ‘ਚ ਰਾਖਵਾਂਕਰਨ ਦਿੱਤਾ ਜਾਵੇ।