1- ਸਰਦਾਰਾਂ 'ਤੇ ਚੁਟਕੁਲੇ ਰੂਪੀ ਟਿੱਪਣੀਆਂ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ। ਇਥੋਂ ਤੱਕ ਕਿ ਕਾਲਜਾਂ 'ਚ ਚੁਟਕੁਲੇ ਸੁਣਾਉਣ ਨੂੰ ਵੀ ਰੈਗਿੰਗ ਦਾ ਹਿੱਸਾ ਮੰਨਿਆ ਜਾਵੇਗਾ। ਪਰ ਇਹ ਹੋਵੇਗਾ ਉਦੋਂ ਜੇਕਰ DSGMC ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਨੂੰ ਸੁਪਰੀਮ ਕੋਰਟ ਹੂ-ਬ-ਹੂ ਮੰਨਦਾ ਹੈ। ਦਰਅਸਲ, ਸਰਦਾਰਾਂ 'ਤੇ ਚੁਟਕੁਲੇ ਸੁਣਾਉਣ ਵਾਲਿਆਂ ਖਿਲਾਫ ਇੱਕ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਖਿਲ ਕੀਤੀ ਸੀ, ਜਿਸ 'ਤੇ ਕੋਰਟ ਨੇ ਦਿੱਲੀ ਗੁਰਦੁਆਰਾ ਕਮੇਟੀ ਤੋਂ ਸੁਝਾਅ ਮੰਗਿਆ ਸੀ। DSGMC ਨੇ ਜਸਟਿਸ ਐਚਐਸ ਬੇਦੀ ਦੀ ਅਗਵਾਈ 'ਚ ਕਮੇਟੀ ਬਣਾਈ ਸੀ, ਜਿਸ ਨੇ ਰਿਪੋਰਟ ਕੋਰਟ 'ਚ ਸੌਂਪ ਦਿੱਤੀ ਹੈ। ਸੁਪਰੀਮ ਕੋਰਟ 'ਚ ਕੱਲ੍ਹ ਇਸ ਮਾਮਲੇ 'ਤੇ ਸੁਣਵਾਈ ਹੋਵੇਗੀ।
2- ਪੂਰਾ ਦੇਸ਼ ਅੱਜ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਜਯੰਤੀ ਮਨਾ ਰਿਹਾ ਹੈ। ਪੀਐਮ ਮੋਦੀ ਨੇ ਗਾਂਧੀ ਜੀ ਦੀ 147ਵੀਂ ਜਯੰਤੀ ਮੌਕੇ ਰਾਜਘਾਟ ਜਾ ਰਾਸ਼ਟਰਪਿਤਾ ਨੂੰ ਸ਼ਰਧਾਂਜਲੀ ਦਿੱਤੀ। ਇਸਦੇ ਬਾਅਦ ਪੀਐਮ ਨੇ ਵਿਜੇ ਘਾਟ 'ਤੇ ਜਾ ਸਾਬਕਾ ਪੀਐਮ ਲਾਲ ਬਹਾਦੁਰ ਸ਼ਾਸਤਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੀਐਮ ਨੇ ਇਸ ਤੋਂ ਪਹਿਲਾਂ ਟਵੀਟ ਕਰ ਰਾਸ਼ਟਰਪਿਤਾ ਅਤੇ ਸਾਬਕਾ ਪੀਐਮ ਨੂੰ ਯਾਦ ਕੀਤਾ।
3- ਪ੍ਰਧਾਨਮੰਤਰੀ ਮੋਦੀ ਨੇ ਅੱਜ ਦਿੱਲੀ ਵਿੱਚ ਪ੍ਰਵਾਸੀ ਭਾਰਤੀ ਕੇਂਦਰ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਪੀਐਮ ਨੇ ਵਿਦੇਸ਼ ਮੰਤਰਾਲੇ ਦੇ ਕੰਮ ਦੀ ਤਾਰੀਫ ਕੀਤੀ। ਪ੍ਰਧਾਨਮੰਤਰੀ ਨੇ ਇਸ ਮੌਕੇ ਮਹਾਤਮਾ ਗਾਂਧੀ ਨੂੰ ਵੀ ਯਾਦ ਕੀਤਾ।
4- ਸਰਜੀਕਲ ਸਟ੍ਰਾਇਕ ਮਗਰੋਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਤਾਰੀਫ ਕਰਦਿਆਂ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਮੋਦੀ ਦਾ 56 ਇੰਚ ਦਾ ਸੀਨਾ ਹੁਣ ਫੁੱਲ ਕੇ 100 ਇੰਚ ਦਾ ਹੋ ਗਿਆ। ਤੁਸੀਂ ਸਾਰਿਆਂ ਨੇ ਹਾਲ ਹੀ 'ਚ ਮਜ਼ਬੂਤ ਭਾਰਤ ਦੀ ਮਿਸਾਲ ਦਿੱਤੀ ਸੈਨਾ ਨੂੰ ਮੇਰੀ ਵਧਾਈ। ਨਰੇਂਦਰ ਮੋਦੀ ਜੀ ਨੂੰ ਵੀ ਵਧਾਈ।
5- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੂੰ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਜਲਦ ਸਹਾਇਤਾ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਜਿਨਾਂ ਨੂੰ ਹੁਣ ਤੱਕ ਮੁਆਵਜ਼ਾ ਨਹੀਂ ਮਿਲਿਆ। ਰਾਹੁਲ ਗਾਂਧੀ ਨੇ ਕਿਸਾਨ ਯਾਤਰਾ ਦੌਰਾਨ ਕਿਹਾ ਮਾਂ ਸ਼ਹੀਦ ਬਬਲੂ ਸਿੰਘ ਦੇ ਪਰਿਵਾਰ ਨੂੰ ਮਿਲਿਆ ਜੋ ਮੁਆਵਜ਼ੇ ਲਈ ਭਟਕ ਰਹੇ ਹਨ। ਇਸ ਦੇ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ ਮੋਦੀ ਜੀ ਜਵਾਨ ਜੁਲਾਈ 'ਚ ਸ਼ਹੀਦ ਹੋ ਗਏ ਉਨ੍ਹਾਂ ਦਾ ਪਰਿਵਾਰ ਮਹਿਸੂਸ ਕਰਦਾ ਹੈ ਕਿ ਉਨ੍ਹਾੰ ਨੂੰ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਮੈਂ ਇਸ ਪਰਿਵਾਰ ਦੀ ਮਦਦ ਲਈ ਤੂਹਾਨੂੰ ਅਪੀਲ ਕਰਦਾ ਹਾਂ।
6- ਅਕਤੂਬਰ ਵਿੱਚ ਫੈਸਟਿਵ ਸੀਜ਼ਨ ਦੇ ਚੱਲਦੇ ਬੈਂਕ ਗਾਹਕਾਂ ਨੂੰ ਦਿਕੱਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਇਸ ਮਹੀਨੇ ਬੈਂਕ 11 ਦਿਨਾਂ ਤੱਕ ਬੰਦ ਰਹਿਣਗੇ। ਐਤਵਾਰ ਤੇ ਹੋਰ ਤਿਉਹਾਰਾਂ ਦੇ ਚੱਲਦੇ ਬੈਂਕਾਂ ਵਿੱਚ ਛੁੱਟੀਆਂ ਰਹਿਣਗੀਆਂ ਤੇ ਸਿਰਫ 20 ਦਿਨ ਹੀ ਕੰਮਕਾਜ ਹੋਵੇਗਾ।
7- ਪਟਨਾ ਹਾਈਕੋਰਟ ਨੇ ਭਾਵੇਂ ਸ਼ਰਾਬ ‘ਤੇ ਰੋਕ ਲਾਉਣ ਵਾਲੇ ਨੋਟੀਫਿਕੇਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਬਾਵਜੂਦ ਸੂਬੇ ਵਿੱਚ ਸ਼ਰਾਬ ‘ਤੇ ਰੋਕ ਲਾਗੂ ਰਹੇਗੀ। ਸ਼ਰਾਬਬੰਦੀ ਨੂੰ ਲੈ ਕੇ ਨਿਤੀਸ਼ ਸਰਕਾਰ ਕਾਨੂੰਨ ਨੂੰ ਹੋਰ ਸ਼ਕਤੀਸ਼ਾਲੀ ਬਣਾਏਗੀ। ਪਟਨਾ ਵਿੱਚ ਕੱਲ੍ਹ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ, ‘ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਯੰਤੀ ਦੀ ਸਵੇਰੇ ਨੋਟੀਫਿਕੇਸ਼ਨ ਦੇ ਨਾਲ ਹੀ ਇਹ ਕਾਨੂੰਨ ਲਾਗੂ ਹੋ ਗਿਆ ਹੈ। ਬਾਪੂ ਦੇ ਵਿਚਾਰਾਂ ਨੂੰ ਅਸੀਂ ਧਰਤੀ ‘ਤੇ ਲਿਆਉਣਾ ਚਾਹੁੰਦੇ ਹਾਂ। ਇਸ ਲਈ ਗਾਂਧੀ ਜਯੰਤੀ ਤੋਂ ਬਿਹਤਰ ਹੋਰ ਕੋਈ ਦਿਨ ਨਹੀਂ ਹੈ