News
News
ਟੀਵੀabp shortsABP ਸ਼ੌਰਟਸਵੀਡੀਓ
X

ਦੇਸ਼ ਦੀ ਹਰ ਖਬਰ, ਸਿਰਫ 2 ਮਿੰਟ 'ਚ

Share:
1- ਉੜੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਅਤੇ ਸਲੀਪਰ ਸੈੱਲਜ਼ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਹੋਈ ਹੈ। ਇਸੇ ਕਾਰਵਾਈ ਤਹਿਤ ਬਿਹਾਰ ਤੋਂ 5 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ। ਇਹਨਾਂ ‘ਚੋਂ 2 ਦੇ ਪਾਕਿਸਤਾਨੀ ਹੋਣ ਦੀ ਖਬਰ ਹੈ। ਐਨਆਈਏ ਦੀ ਸੂਚਣਾ ਤੋਂ ਬਾਅਦ ਬਿਹਾਰ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਕਾਬੂ ਕੀਤੇ ਗਏ ਇਹ 5 ਲੋਕ ਦਰਬੰਗਾ ਤੋਂ ਸਲੀਪਰ ਸੈੱਲ ਦੇ ਸੰਪਰਕ ‘ਚ ਸਨ। ਇਹ ਨੇਪਾਲ ਦੇ ਰਾਸਤੇ ਭਾਰਤ ‘ਚ ਦਾਖਲ ਹੋਏ ਸਨ। ਇਹਨਾਂ ਨੂੰ ਦਰਬੰਗਾ- ਮਧੂਬਨੀ ਬਾਰਡਰ ਤੋਂ ਕਾਬੂ ਕੀਤਾ ਗਿਆ ਹੈ। ਫਿਲਹਾਲ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ। ਜਲਦ ਹੀ ਐਨਆਈਏ ਇਹਨਾਂ ਸ਼ੱਕੀਆਂ ਨੂੰ ਆਪਣੀ ਗ੍ਰਿਫਤ ‘ਚ ਲੈ ਕੇ ਪੁੱਛਗਿੱਛ ਕਰੇਗੀ। 2- ਭਾਰਤੀ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਇੱਕ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਹੈ। ਸੁਰੱਖਿਆ ਬਲਾਂ ਨੇ ਅੱਜ 3 ਖਤਰਨਾਕ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹਨਾਂ ਅੱਤਵਾਦੀਆਂ ਨੇ ਅੱਜ ਸਵੇਰੇ 6 ਵਜੇ ਜੰਮੂ ਕਸ਼ਮੀਰ ਦੇ ਲੰਗੇਟ ‘ਚ ਰਾਸ਼ਟਰੀ ਰਾਈਫਲਜ਼  ਕੈਂਪ ‘ਤੇ ਫਾਇਰਿੰਗ ਕੀਤੀ ਸੀ। ਸੁਰੱਖਿਆ ਬਲਾਂ ਨੇ ਤੁਰੰਤ ਕਾਰਵਾਈ ਕਰਦਿਆਂ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫੌਜ ਦੇ ਅਧਿਕਾਰੀਆਂ ਨੇ ਵੀ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹੋਰ ਵੀ ਅੱਤਵਾਦੀ ਇਸ ਇਲਾਕੇ ‘ਚ ਲੁਕੇ ਹੋ ਸਕਦੇ ਹਨ। ਇਸ ਦੇ ਲਈ ਅਜੇ ਵੀ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਉੜੀ ਹਮਲੇ ਤੋਂ ਬਾਅਦ ਅੱਤਵਾਦੀਆਂ ਖਿਲਾਫ ਫੌਜ ਦੀ ਇਹ ਇੱਕ ਵੱਡੀ ਕਾਮਯਾਬੀ ਹੈ। 3- ਭਾਰਤ ਦੇ ਨਵੇਂ ਸੰਚਾਰ ਉਪਗ੍ਰਹਿ ਜੀਸੈਟ 18 ਦਾ ਫਰੇਂਚ ਗੁਆਨਾ 'ਚ ਸਫਲ ਪਰੀਖਣ ਕੀਤਾ ਗਿਆ। ਜੋ ਕੱਲ੍ਹ ਕੀਤਾ ਜਾਣਾ ਸੀ, ਪਰ ਖਰਾਬ ਮੌਸਮ ਹੋਣ ਕਾਰਨ ਇਸ ਨੂੰ 24 ਘੰਟੇ ਲਈ ਟਾਲ ਦਿੱਤਾ ਗਿਆ। ਜਿਸ ਮਗਰੋਂ ਪੀਐਮ ਮੋਦੀ ਨੇ ਇਸ ਨੂੰ ਮੀਲ ਦਾ ਪੱਥਰ ਦਸਦਿਆਂ ਵਿਗਿਆਨਕਾਂ ਨੂੰ ਵਧਾਈ ਦਿੱਤੀ। 4- ਪ੍ਰਧਾਨਮੰਤਰੀ ਮੋਦੀ ਦੇ ਅਭਿਆਨ 'ਬੇਟੀ ਬਚਾਓ ਬੇਟੀ ਪੜਾਓ' ਦੇ ਤਹਿਤ ਰਾਜਸਭਾ ਸਾਂਸਦ ਰੇਖਾ ਵੀ ਮਦਦ ਲਈ ਅੱਗੇ ਆਈ ਹੈ। ਮਥੁਰਾ ਚ ਕੁੜੀਆਂ ਦੇ ਕਾਲਜਾਂ ਲਈ ਰੇਖਾ ਨੇ ਆਪਣੇ ਖਜ਼ਾਨੇ ਤੋਂ 47 ਲੱਖ ਰੁਪਏ ਦਾ ਦਾਨ ਦਿੱਤਾ ਹੈ। ਜਦਕਿ ਕਾਲਜ ਦੀ ਮੁਰੰਮਤ ਅਤੇ ਹੋਰ ਸੁਵਿਧਾਵਾਂ ਲਈ 35 ਲੱਖ ਰੁਪਏ ਵੀ ਦਿੱਤੇ। 5- 100 ਅੱਤਵਾਦੀਆਂ ਸਮੇਤ ਪਾਕਿਸਤਾਨੀ ਫੌਜ ਭਾਰਤ 'ਤੇ ਹਮਲਾ ਕਰਨ ਦੀ ਤਿਆਰੀ ਵਿੱਚ ਹੈ। ਕੱਲ੍ਹ NSA ਅਜੀਤ ਡੋਭਾਲ ਨੇ ਇੱਕ ਬੈਠਕ ਵਿੱਚ ਪਾਕਿਸਤਾਨ ਦੇ ਇਸ ਪਲਾਨ ਬਾਰੇ ਦੱਸਿਆ । 6- ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਕੱਲ ਬਾਰਡਰ ਤੇ ਪਾਕਿਸਤਾਨ ਨੇ ਫਿਰ ਸੀਜ਼ਫਾਇਰ ਦੀ ਉਲੰਘਣਾ ਕੀਤੀ। ਪਾਕਿਸਤਾਨ ਵਲੋਂ ਮਾਚਲ ਸੈਕਟਰ, ਕੁਪਵਾੜਾ 'ਚ ਮੋਰਟਾਰ ਵੀ ਦਾਗੇ ਗਏ। 7- ਇਸ ਦੇ ਇਲਾਵਾ ਨੌਸ਼ੇਰਾ 'ਚ ਵੀ ਪਾਕਿਸਤਾਨ ਵਲੋਂ ਫਾਇਰਿੰਗ ਕੀਤੀ ਗਈ ਜਿਸ ਕਾਰਨ 1500 ਲੋਕਾਂ ਨੇ ਘਰ ਛੱਡ ਦਿਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ। ਪਾਕਿਸਤਾਨ ਵੱਲੋਂ ਫਾਇਰਿੰਗ ਮਗਰੋਂ ਖੇਤਾਂ ਤੋਂ ਮੋਰਟਾਰ ਸ਼ੈਲ ਮਿਲੇ ਹਨ। 8- ਸੂਤਰਾਂ ਮੁਤਾਬਕ ਆਪਣੇ ਘਰ ਹੋਈ ਬੈਠਕ 'ਚ ਪੀਐਮ ਮੋਦੀ ਨੇ ਕਿਹਾ ਕਿ ਕੁਝ ਲੋਕ ਆਪਣੀ ਰਾਜਨੀਤਿ ਚਮਕਾਉਣ ਲਈ ਸਬੂਤਾਂ ਦੀ ਮੰਗ ਕਰ ਰਹੇ ਹਨ। ਮੋਦੀ ਨੇ ਕਿਹਾ ਸਰਜੀਕਲ ਸਟ੍ਰਾਇਕ 'ਤੇ ਸਿਰਫ ਉਹੀ ਬਿਆਨ ਦੇਣ ਜਿਨਾਂ ਨੂੰ ਬੋਲਣ ਦੀ ਲੋੜ ਹੈ। 9- ਸੂਤਰਾਂ ਮੁਤਾਬਕ ਸੈਨਾ ਨੇ ਸਰਜੀਕਲ ਸਟ੍ਰਾਇਕ ਦਾ 90 ਮਿੰਟ ਦਾ ਵੀਡੀਓ ਸਰਕਾਰ ਨੂੰ ਸੌਂਪ ਦਿੱਤਾ ਹੈ। ਜਿਸ ਨੂੰ ਜਨਤਕ ਕਰਨ ਦਾ ਫੈਸਲਾ ਸਰਕਾਰ ਉੱਪਰ ਹੈ ਜਦਕਿ ਸੂਤਰਾਂ ਦੀ ਮੰਨੀਏ ਤਾਂ ਸਰਕਾਰ ਇਸਨੂੰ ਜਨਤਕ ਨਹੀਂ ਕਰੇਗੀ।
Published at : 06 Oct 2016 02:34 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Farmer Protest: ਕਿਸਾਨਾਂ ਨੇ ਦਿੱਲੀ ਮਾਰਚ 'ਤੇ ਲਾਈ ਬ੍ਰੇਕ, ਸਰਕਾਰ ਨੇ ਹਾਈਵੇ ਤੋਂ ਹਟਾਈਆਂ ਰੋਕਾਂ ! ਜਾਣੋ ਹੁਣ ਕਿਵੇਂ ਬਣੀ ਦੋਵਾਂ ਵਿਚਾਲੇ ਸਹਿਮਤੀ ?

Farmer Protest: ਕਿਸਾਨਾਂ ਨੇ ਦਿੱਲੀ ਮਾਰਚ 'ਤੇ ਲਾਈ ਬ੍ਰੇਕ, ਸਰਕਾਰ ਨੇ ਹਾਈਵੇ ਤੋਂ ਹਟਾਈਆਂ ਰੋਕਾਂ ! ਜਾਣੋ ਹੁਣ ਕਿਵੇਂ ਬਣੀ ਦੋਵਾਂ ਵਿਚਾਲੇ ਸਹਿਮਤੀ ?

ABP Exclusive: ਲਾਹੌਰ 'ਚ ਦਿਸਿਆ 26/11 ਹਮਲੇ ਦਾ ਮਾਸਟਰਮਾਈਂਡ ! ਚੈਂਪੀਅਨਸ ਟਰਾਫੀ ਦੇ ਮੈਚ ਵਾਲੀਆਂ ‘ਥਾਵਾਂ’ ‘ਤੇ ਕਰ ਰਿਹਾ ਤਕਰੀਰਾਂ, ਸਾਜਿਸ਼ ਵੱਲ ਇਸ਼ਾਰਾ...?

ABP Exclusive: ਲਾਹੌਰ 'ਚ ਦਿਸਿਆ 26/11 ਹਮਲੇ ਦਾ ਮਾਸਟਰਮਾਈਂਡ ! ਚੈਂਪੀਅਨਸ ਟਰਾਫੀ ਦੇ ਮੈਚ ਵਾਲੀਆਂ ‘ਥਾਵਾਂ’ ‘ਤੇ ਕਰ ਰਿਹਾ ਤਕਰੀਰਾਂ, ਸਾਜਿਸ਼ ਵੱਲ ਇਸ਼ਾਰਾ...?

Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ

Farmers Protest: ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਹਰਿਆਣਾ ਸਰਕਾਰ ਦਾ ਐਕਸ਼ਨ! ਸੂਬੇ 'ਚ ਦਾਖਲ ਹੋਣ ਲਈ ਲਾ ਦਿੱਤੀਆਂ ਸ਼ਰਤਾਂ

ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ

ਅੱਜ ਦਿੱਲੀ ਕੂਚ ਕਰਨਗੇ ਕਿਸਾਨ, ਨੋਇਡਾ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ, ਜਾਣ ਲਓ ਨਵਾਂ ਰੂਟ

Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ

Maharashtra Politics: ਕੌਣ ਹੋਵੇਗਾ ਮਹਾਰਾਸ਼ਟਰ ਦਾ Boss? ਸਸਪੈਂਸ ਤੋਂ ਅੱਜ ਉੱਠੇਗਾ ਪਰਦਾ, ਫੜਨਵੀਸ ਦਾ ਨਾਂ ਫਾਈਨਲ; ਹੁਣ ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲ

ਪ੍ਰਮੁੱਖ ਖ਼ਬਰਾਂ

Punjab News: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?

Punjab News: ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਏ ਜਾਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਅਸਤੀਫੇ ਹੋਣਗੇ ਪ੍ਰਵਾਨ, ਨਵੀਂ ਬਣੇਗੀ ਕਮੇਟੀ?

Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ

Punjab News: ਬਾਦਲ ਤੋਂ 'ਫਖਰ-ਏ-ਕੌਮ'  ਖਿਤਾਬ ਵਾਪਸ ਲਿਆ, ਸੁਖਬੀਰ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ

Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?

Punjab News: ਪੰਜਾਬ ਦੀ ਯੂਨੀਵਰਸਿਟੀ 'ਚ ਹੋਇਆ ਜ਼ਬਰਦਸਤ ਹੰਗਾਮਾ! ਜਾਣੋ ਕਿਸ ਗੱਲ ਨੂੰ ਲੈ ਹੱਥੋਪਾਈ ਹੋਏ ਵਿਦਿਆਰਥੀ ?

Punjab Holidays: ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ

Punjab Holidays: ਪੰਜਾਬ 'ਚ ਇੰਨੇ ਦਿਨ ਸਕੂਲ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਵੇਖੋ ਦਸੰਬਰ ਮਹੀਨੇ ਛੁੱਟੀਆਂ ਦੀ ਲਿਸਟ