ਦੇਸ਼ ਦੀ ਹਰ ਖਬਰ, ਸਿਰਫ 2 ਮਿੰਟ 'ਚ
ਏਬੀਪੀ ਸਾਂਝਾ | 08 Oct 2016 02:18 PM (IST)
1- ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਅੱਤਵਾਦੀਆਂ ਨੇ ਇੱਕ ਪੁਲਿਸ ਚੌਂਕੀ ‘ਤੇ ਹਮਲਾ ਕੀਤਾ ਹੈ। ਇਸ ਹਮਲੇ ‘ਚ ਪੁਲਿਸ ਦਾ ਇੱਕ ਜਵਾਨ ਸ਼ਹੀਦ ਹੋਇਆ ਹੈ, ਜਦਕਿ ਇੱਕ ਜਖਮੀ ਹੋਇਆ ਹੈ। ਜਖਮੀ ਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਬੀਤੀ ਰਾਤ ਸ਼ੋਪੀਆਂ ਜਿਲ੍ਹੇ ‘ਚ ਜਮਨਾਗੇਰੀ ਪੁਲਿਸ ਚੌਂਕੀ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਪੁਲਿਸ ਦਾ ਜਵਾਨ ਨਜੀਰ ਅਹਿਮਦ ਸ਼ਹੀਦ ਹੋਇਆ ਹੈ। ਜਵਾਨ ਦੇ ਇਲਾਵਾ ਇਸ ਹਮਲੇ ਦੌਰਾਨ ਇੱਕ ਸਥਾਨਕ ਵਿਅਕਤੀ ਵੀ ਜਖਮੀ ਹੋਇਆ ਹੈ। ਦੋਨਾਂ ਜਖਮੀਆਂ ਨੂੰ ਇਲਾਜ ਲਈ ਸ਼੍ਰੀਨਗਰ ਲਿਜਾਇਆ ਗਿਆ ਹੈ। 2- ਜੇਕਰ ਪਤਨੀ ਆਪਣੇ ਪਤੀ ਨੂੰ ਮਾਤਾ ਪਿਤਾ ਤੋਂ ਅਲੱਗ ਰਹਿਣ ਲਈ ਮਜਬੂਰ ਕਰਦੀ ਹੈ ਤਾਂ ਪਤੀ ਨੂੰ ਤਲਾਕ ਲੈਣ ਦਾ ਅਧਿਕਾਰ ਹੈ। ਇਹ ਵੱਡਾ ਫੈਸਲਾ ਦੇਸ਼ ਦੀ ਸਰਵਉੱਚ ਅਦਾਲਤ ਨੇ ਸੁਣਾਇਆ ਹੈ। ਦਰਅਸਲ ਸੁਪਰੀਮ ਕੋਰਟ ਨੇ ਇਕ ਜੋੜੇ ਦੇ ਤਲਾਕ ਮਾਮਲੇ ‘ਚ ਅਹਿਮ ਫੈਸਲਾ ਸੁਣਾਉਂਦੇ ਹੋਏ ਟਿੱਪਣੀ ਕੀਤੀ ਹੈ ਕਿ ਜੇਕਰ ਪਤਨੀ ਬਿਨ੍ਹਾਂ ਕਿਸੇ ਠੋਸ ਕਾਰਨ ਆਪਣੇ ਪਤੀ ‘ਤੇ ਪਰਿਵਾਰ ਤੋਂ ਅਲੱਗ ਰਹਿਣ ਦਾ ਦਬਾਅ ਪਾਉਂਦੀ ਹੈ ਤਾਂ, ਇਹ ਹਰਕਤ ਵੀ ਉਤਪੀੜਨ ਦੇ ਦਾਇਰੇ ‘ਚ ਆਵੇਗੀ। ਅਜਿਹੇ ‘ਚ ਪਤੀ ਤਲਾਕ ਲੈਣ ਦਾ ਹੱਕਦਾਰ ਹੈ। 3- ਅੱਜ ਭਾਰਤੀ ਹਵਾਈ ਸੈਨਾ ਦਾ ਸਥਾਪਨਾ ਦਿਵਸ ਹੈ । ਇੰਡੀਅਨ ਏਅਰਫੋਰਸ ਆਪਣਾ 84ਵਾਂ ਸਥਾਪਨਾ ਦਿਹਾੜਾ ਮਨਾ ਰਹੀ ਹੈ। ਜਿਸਦੇ ਚਲਦੇ ਗਾਜ਼ੀਆਬਾਦ ਨੇੜੇ ਹਿੰਡਨ ਏਅਰਬੇਸ 'ਤੇ ਹਵਾਈ ਸੈਨਾ ਨੇ ਆਪਣੀ ਤਾਕਤ ਦਿਖਾਈ । ਏਅਰਫੋਰਸ ਪਰੇਡ ਵਿੱਚ ਹਲਕੇ ਲੜਾਕੂ ਜਹਾਜ਼ 'ਤੇਜਸ' ਨੇ ਸਭ ਨੂੰ ਆਪਣੇ ਵੱਲ ਖਿੱਚਿਆ। ਇਸੇ ਵਿਚਾਲੇ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਨੇ ਹਵਾਈ ਸੈਨਾ ਦਿਵਸ 'ਤੇ ਜਵਾਨਾਂ ਨੂੰ ਵਧਾਈ ਦਿੱਤੀ। 4- ਬੀਤੀ ਰਾਤ ਰੱਖਿਆ ਮੰਤਰੀ ਮਨੋਹਰ ਪਰਿਕਰ ਦਿੱਲੀ ਦੀ ਲਵ ਕੁਛ ਰਾਮਲੀਲਾ 'ਚ ਪਹੁੰਚੇ, ਜਿਥੇ ਉਹਨਾਂ ਦੁਨੀਆ ਦਾ ਪਹਿਲਾ ਸਰਜੀਕਲ ਸਟ੍ਰਾਈਕ ਯਾਨਿ ਲੰਕਾ ਦਹਿਨ ਦਾ ਸੀਨ ਵੇਖਿਆ। ਇਸ ਮੌਕੇ ਸਰਜੀਕਲ ਸਟ੍ਰਾਈਕ 'ਤੇ ਬੋਲਦਿਆਂ ਪਰਿਕਰ ਨੇ ਕਿਹਾ ਜੋ 25 ਸਾਲਾਂ 'ਚ ਨਹੀਂ ਹੋਇਆ ਉਹ ਮੋਦੀ ਰਾਜ 'ਚ ਹੋਇਆ ਹੈ ਇਸ ਲਈ ਵਿਰੋਧੀਆਂ ਨੂੰ ਪਚ ਨਹੀਂ ਰਿਹਾ। ਰੱਖਿਆ ਮੰਤਰੀ ਨੇ ਸਟ੍ਰਾਈਕ ਦੇ ਸਬੂਤ ਮੰਗਣ ਵਾਲਿਆਂ ਨੂੰ ਮਰਿਆਦਾ 'ਚ ਰਹਿਣ ਦੀ ਸਲਾਹ ਦਿੱਤੀ। 5- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ 'ਖੂਨ ਦੀ ਦਲਾਲੀ' ਵਾਲੇ ਬਿਆਨ ਨੂੰ ਲੈ ਕੇ ਵਿਵਾਦ ਹੋ ਗਿਆ ਹੈ । ਬੀਜੇਪੀ ਵਰਕਰ ਯੂਪੀ ਦੇ ਹਰ ਜ਼ਿਲ੍ਹੇ 'ਚ ਰਾਹੁਲ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੇ । ਜਿਹਨਾਂ ਸੈਨਾ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ ਦਾ ਨਾਅਰਾ ਵੀ ਲਗਾਇਆ। 6- ਕਾਨਪੁਰ ਵਿੱਚ ਬਜਰੰਗ ਦਲ ਨੇ ਕੇਜਰੀਵਾਲ ਅਤੇ ਰਾਹੁਲ ਨੂੰ ਦੇਸ਼ ਦਾ ਗੱਦਾਰ ਦੱਸਣ ਵਾਲੇ ਪੋਸਟਰ ਲਗਾਏ ਅਤੇ ਦੋਹਾਂ ਲਈ ਫਾਂਸੀ ਦੀ ਮੰਗ ਕੀਤੀ ਪ੍ਰਦਰਸ਼ਨਕਾਰੀ ਸਰਜੀਕਲ ਸਟ੍ਰਾਈਕ 'ਤੇ ਬਿਆਨਬਾਜ਼ੀ ਤੋਂ ਨਾਰਾਜ਼ ਸਨ। 7- ਸ਼੍ਰੀਨਗਰ 'ਚ ਕੱਲ੍ਹ ਪੱਥਰਬਾਜ਼ੀ ਦੌਰਾਨ ਪੈਲੇਟ ਗਨ ਕਾਰਨ ਇੱਕ 13 ਸਾਲਾਂ ਲੜਕੇ ਦੀ ਮੌਤ ਹੋ ਗਈ। ਹਿੰਸਾ ਵਿੱਚ ਹੁਣ ਤੱਕ 91 ਲੋਕ ਆਪਣੀ ਜਾਨ ਗਵਾ ਚੁੱਕੇ ਹਨ। 8- ਜਮਸ਼ੇਦਪੁਰ ਵਿੱਚ ਬੱਚਿਆਂ ਨੇ ਰਜਨੀ ਨਾਮ ਦੇ ਹਾਥੀ ਦਾ ਜਨਮਦਿਨ ਮਨਾਇਆ। ਇਹ ਹਾਥੀ 7 ਸਾਲ ਪਹਿਲਾਂ ਜੰਗਲ ਵਿੱਚ ਜ਼ਖਮੀ ਹਾਲਤ 'ਚ ਮਿਲਿਆ ਸੀ ।