1- ਪਾਕਿਸਤਾਨ ਤੋਂ ਵਿਆਹ ਕਰਵਾਉਣ ਲਈ ਭਾਰਤ ਦੇ ਵੀਜ਼ੇ ਦੀ ਮੰਗ ਕਰ ਰਹੀ ਪ੍ਰਿਯਾ ਨੂੰ ਵੀਜ਼ਾ ਮਿਲ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਖਲ ਤੋਂ ਬਾਅਦ ਪ੍ਰਿਯਾ ਤੇ ਉਸ ਦੇ ਹੋਰ 11 ਰਿਸ਼ਤੇਦਾਰਾਂ ਨੂੰ ਵੀ ਭਾਰਤ ਆਉਣ ਲਈ ਵੀਜ਼ਾ ਦੇ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪ੍ਰਿਯਾ ਨੂੰ ਭਾਰਤ ਦਾ ਵੀਜ਼ਾ ਨਹੀਂ ਮਿਲ ਰਿਹਾ ਸੀ ਤੇ ਉਸ ਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਲਈ ਗੁਹਾਰ ਲਗਾਈ ਸੀ। ਇਸ ‘ਤੇ ਸੁਸ਼ਮਾ ਨੇ ਵੀ ਮਦਦ ਦਾ ਭਰੋਸਾ ਦਿੱਤਾ ਸੀ।। ਹੁਣ ਇਹ ਪਰਿਵਾਰ ਕਰਾਚੀ ਤੋਂ ਦਿੱਲੀ ਤੇ ਇੱਥੋਂ ਜੋਧਪੁਰ ਜਾਵੇਗਾ। 7 ਨਵੰਬਰ ਨੂੰ ਪ੍ਰਿਆ ਦਾ ਜੋਧਪੁਰ ਦੇ ਨਰੇਸ਼ ਨਾਲ ਵਿਆਹ ਹੋਣਾ ਹੈ।
2- ਪੀਓਕੇ ‘ਚ ਭਾਰਤੀ ਫੌਜ ਵੱਲੋਂ ਕੀਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਪੀਐਮ ਮੋਦੀ ਨੇ ਪਹਿਲੀ ਵਾਰ ਆਪਣੇ ਮੰਤਰੀਆਂ ਦੀ ਮੀਟਿੰਗ ਬੁਲਾਈ ਹੈ। ਦਰਅਸਲ ਸਰਜੀਕਲ ਸਟ੍ਰਾਈਕ ਤੋਂ ਬਾਅਦ ਅੱਤਵਾਦੀ ਹਮਲੇ ਤੇਜ ਹੋ ਗਏ ਹਨ। ਹੁਣ ਸਰਕਾਰ ਇਹਨਾਂ ਹਮਲਿਆਂ ਨੂੰ ਰੋਕਣ ਲਈ ਨਵੀਂ ਰਣਨੀਤੀ ਬਣਾਉਣਾ ਚਾਹੁੰਦੀ ਹੈ। ਜਿਸ ਲਈ ਅੱਜ ਸ਼ਾਮ ਮੀਟਿੰਗ ਰੱਖੀ ਗਈ ਹੈ।
3- ਦਿੱਲੀ ਦੀ JNU ਵਿੱਚ ਪ੍ਰਧਾਨਮੰਤਰੀ ਮੋਦੀ ਨੂੰ ਰਾਵਣ ਦੱਸਦਿਆਂ ਪੁਤਲਾ ਫੂਕਣ ਦਾ ਵੀਡੀਓ ਇੰਟਰਨੈੱਟ ਤੇ ਵਾਇਰਲ ਹੋ ਰਿਹਾ ਹੈ। ਵਿਦਿਆਰਥੀ ਸੰਗਠਨ NSUI ਨੇ ਇਸ ਪੁਤਲੇ ਨੂੰ ਸਾਡ਼ਨ ਦਾ ਦਾਅਵਾ ਕੀਤਾ ਹੈ। ਇਸ ਪੁਤਲੇ ਤੇ ਰਾਵਣ ਦੇ 10 ਚਿਹਰਿਆਂ ਦੇ ਤੌਰ ਤੇ ਪੀਐਮ ਮੋਦੀ ਅਤੇ ਅਮਿਤ ਸ਼ਾਹ ਦੇ ਚਿਹਰਿਆੰ ਦੇ ਇਲਾਵਾ, ਯੋਗ ਗੁਰੂ ਰਾਮਦੇਵ, ਸਾਧਵੀ ਪ੍ਰਗਿਆ, ਨਥੂਰਾਮ ਗੋਡਸੇ, ਆਸਾਰਾਮ ਅਤੇ ਜੇਐਨਯੂ ਦੇ ਕੁਲਪਤੀ ਜਗਦੀਸ਼ ਕੁਮਾਰ ਦਾ ਚਿਹਰਾ ਵੀ ਸੀ।
4- ਪੀਐਮ ਮੋਦੀ ਦਾ ਪੁਤਲਾ ਫਕਣ ਤੇ ਬੀਜੇਪੀ ਭੜਕ ਗਈ ਹੈ ਜਿਸਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮੁਆਫੀ ਮੰਗਣ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਕੇਸ ਦਰਜ ਕਰਨ ਦੀ ਮੰਗ ਕੀਤੀ। ਯੂਪੀ ਦੇ ਦਰਜਾ ਪ੍ਰਾਪਤ ਮੰਤਰੀ ਮੋਹਮੰਦ ਅਬਾਸ ਨੇ ਮੇਰਠ ਵਿੱਚ ਵਿਵਾਦਤ ਬਿਆਨ ਦਿੱਤਾ ਹੈ । ਜਿਨਾਂ ਪੀਐਮ ਮੋਦੀ ਦੀ ਤੁਲਨਾ ਰਾਵਣ ਨਾਲ ਕੀਤੀ ਹੈ।
5- ਰੱਖਿਆ ਮੰਤਰੀ ਮਨੋਹਰ ਪਰਿਕਰ ਨੇ ਕਿਹਾ ਕਿ ਭਾਰਤ ਵਲੋਂ ਪਹਿਲੀ ਵਾਰ ਸਰਜੀਕਲ ਸਟ੍ਰਾਇਕ ਕੀਤਾ ਗਿਆ ਸੀ ਜਿਸਦਾ ਸਿਹਰਾ ਉਹਨਾਂ ਸਰਕਾਰ, ਸੈਨਾ ਅਤੇ ਜਨਤਾ ਦੇ ਸਿਰ ਬੰਨਿਆ ਰੱਖਿਆ ਮੰਤਰੀ ਨੇ 2011 'ਚ ਯੂਪੀਏ ਸਰਕਾਰ ਵੇਲੇ ਹੋਏ ਜਿੰਜਰ ਆਪਰੇਸ਼ਨ ਨੂੰ ਸਰਜੀਕਲ ਸਟ੍ਰਾਇਕ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
6- ਇਸ ਬਿਆਨ ਮਗਰੋਂ ਕਾਂਗਰਸ ਭੜਕ ਗਈ ਹੈ ਕਾਂਗਰਸ ਨੇ ਕਿਹਾ ਕਿ ਪਹਿਲਾਂ ਹੋਈ ਸਰਜੀਕਲ ਸਟ੍ਰਾਇਕ ਤੋਂ ਇਨਕਾਰ ਕਰ ਰੱਖਿਆ ਮੰਤਰੀ ਨੇ ਸੈਨਾ ਦਾ ਅਪਮਾਨ ਕੀਤਾ ਹੈ ਜਿਸ ਲਈ ਉਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਕਾਂਗਰਸ ਨੇ ਕਿਹਾ ਕਿ ਰੱਖਿਆ ਮੰਤਰੀ ਅਜਿਹਾ ਕਰ ਸੈਨਾ ਦੇ ਅਫਸਰਾਂ ਤੇ ਸਵਾਲ ਚੁਕਣਾ ਚਾਹੁੰਦੇ ਹਨ ।
7- ਸੈਨਾ ਦੇ ਪੰਪੋਰ ਵਿੱਚ ਮਾਰੇ ਗਏ 2 ਅੱਤਵਾਦੀਆਂ ਅਤੇ ਉਹਨਾਂ ਤੋਂ ਬਰਾਮਦ ਹਥਿਆਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਸੋਮਵਾਰ ਨੂੰ ਪੰਪੋਰ ਦੀ ਈਡੀਆਈ ਬਿਲਡਿੰਗ ਵਿੱਚ ਅੱਤਵਾਦੀ ਵੜ ਗਏ ਸਨ ਜਿਸ ਮਗਰੋਂ 56 ਘੰਟੇ ਤੱਕ ਚਲੇ ਆਪਰੇਸ਼ਨ ਮਗਰੋਂ ਕੱਲ ਸੈਨਾ ਨੇ ਦੋ ਅੱਤਵਾਦੀਆਂ ਨੂੰ ਢੇਰ ਕੀਤਾ।
8- ਰਾਜਧਾਨੀ ਦਿੱਲੀ ਵਿੱਚ ਅੱਤਵਾਦੀ ਹਮਲੇ ਦੇ ਖਤਰੇ ਨੂੰ ਵੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਲਾਲ ਕਿਲ੍ਹੇ ਦੇ ਆਲੇ ਦੁਆਲਾ NSG ਕਮਾਂਡੋ ਤਾਇਨਾਤ ਕੀਤੇ ਗਏ ਹਨ ।