1- ਅਸਾਮ ਦੇ ਤਿਨਸੁਕੀਆ ਦੇ ਡਿਗਬੋਈ ਇਲਾਕੇ ‘ਚ ਆਈਈਡੀ ਧਮਾਕੇ ‘ਚ ਅੱਜ 3 ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ ਦੌਰਾਨ 4 ਹੋਰ ਜਖਮੀ ਵੀ ਹੋਏ ਹਨ। ਰੱਖਿਆ ਸੂਤਰਾਂ ਮੁਤਾਬਕ ਜਦ ਇਹ ਧਮਾਕਾ ਹੋਇਆ, ਉਸ ਵੇਲੇ ਫੌਜ ਦੇ ਜਵਾਨ ਇੱਕ ਗੱਡੀ ‘ਤੇ ਸਵਾਰ ਹੋ ਕੇ ਜਾ ਰਹੇ ਸਨ
2-ਸਰਕਾਰ ਨੇ ਨਵਾਂ ਹੁਕਮ ਜਾਰੀ ਕਰ ਕਿਹਾ ਹੈ ਕਿ ਅੱਜ ਬੈਂਕਾਂ ਆਪਣੀ ਬੈਂਕ ਦੇ ਖਾਤਾ ਧਾਰਕਾਂ ਦਾ ਹੀ ਕੰਮ ਕਰਨਗੇ। ਕੋਈ ਹੋਰ ਵਿਅਕਤੀ ਬੈਂਕ ਤੋਂ ਨੋਟ ਬਦਲੀ ਨਹੀਂ ਕਰਵਾ ਸਕੇਗਾ। ਅੱਜ ਸਿਰਫ ਬਜੁਰਗ ਹੀ ਕਿਸੇ ਵੀ ਬੈਂਕ ਤੋਂ ਪੁਰਾਣੇ ਨੋਟ ਬਦਲਵਾ ਸਕਦੇ ਹਨ। ਇਸ ਦੇ ਨਾਲ ਹੀ ਕੱਲ੍ਹ ਬੈਂਕ ਬੰਦ ਰਹਿਣਗੇ।
3- ਨੋਟਬੰਦੀ ਦਾ ਅੱਜ 11ਵਾਂ ਦਿਨ ਹੈ। ਆਰਬੀਆਈ ਨੇ ਨਵਾਂ ਅਦੇਸ਼ ਜਾਰੀ ਕੀਤਾ ਹੈ ਕਿ ਤੁਸੀਂ ਕਿਸੇ ਵੀ ਦੁਕਾਨ ਜਾਂ ਪੈਟਰੋਲ ਪੰਪ ਜਿੱਥੇ ਪੁਆਇਂਟ ਆਫ ਸੇਲ (ਸਵੈਪ ਮਸ਼ੀਨ) ਹੋਵੇ, ਤੋਂ ਡੈਬਿਟ ਕਾਰਡ ਸਵੈਪ ਕਰ 2000 ਰੁਪਏ ਕੈਸ਼ ਲੈ ਸਕਦੇ ਹੋ। ਇਸ ਤੇ 30 ਦਸੰਬਰ ਤੱਕ ਕੋਈ ਟ੍ਰਾਜ਼ੈਕਸ਼ਨ ਚਾਰਜ ਵੀ ਨਹੀਂ ਲੱਗੇਗਾ।
4- ਸਰਕਾਰ ਦਾ ਦਾਅਵਾ ਸੀ ਕਿ ਦੇਸ਼ ਦੇ ਕਰੀਬ 3 ਹਜ਼ਾਰ ਪੈਟਰੋਲ ਪੰਪਾਂ ਤੇ ਕਾਰਡ ਸਵੈਪ ਕਰਕੇ ਕੈਸ਼ ਲਿਆ ਜਾ ਸਕੇਗਾ ਪਰ ਇਹ ਸੁਵਿਧਾ ਮਹਿਜ਼ 686 ਪੈਟਰੋਲ ਪੰਪਾਂ ਤੇ ਹੀ ਇਹ ਸੁਵਿਧਾ ਮਿਲ ਸਕੀ ਹੈ।
5- ਦੇਸ਼ ਦੇ 36 ਹਜ਼ਾਰ ਏਟੀਐਮ ਵਿੱਚੋਂ ਹੁਣ 500 ਅਤੇ 2000 ਰੁਪਏ ਦੇ ਨਵੇਂ ਨੋਟ ਨਿਕਲਣ ਸ਼ੁਰੂ ਹੋ ਗਏ ਹਨ। ਯਾਨਿ ਦੇਸ਼ ਭਰ ਦੇ ਸਿਰਫ 18 ਫੀਸਦ ਏਟੀਐਮ ਤੋਂ ਹੀ ਨਵੇਂ ਨੋਟ ਨਿਕਲ ਰਹੇ ਹਨ।
6- ਜਨਧਨ ਯੋਜਨਾ ਤਹਿਤ ਖੋਲ੍ਹੇ ਗਏ ਖਾਤਿਆ ਤੇ ਹੁਣ ਇਨਕਮ ਟੈਕਸ ਵਿਭਾਗ ਦੀ ਨਜ਼ਰ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਗਰੀਬਾਂ ਦੇ ਖਾਤਿਆਂ ਰਾਂਹੀ ਕਾਲਾ ਧਨ ਸਫੇਦ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
7- ਦਿੱਲੀ ਵਿਖੇ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਂਾਚ ਬੰਦ ਹੋਣ ਮਗਰੋਂ ਖਿਡ਼ਕੀ ਤੋਂ ਪੈਸੇ ਦੇਣ ਦੀ ਵੀਡੀਓ ਸਾਹਮਣੇ ਆਈ ਹੈ ਜਿਸਦੇ ਬਾਅਦ ਬੈਂਕ ਦੇ ਹੈੱਡ ਕਲਰਕ ਨੂੰ ਸਸਪੈਂਡ ਕਰ ਦਿੱਤਾ ਗਿਆ।
8- ਨੋਟਬੰਦੀ ਕਾਰਨ ਆ ਰਹੀ ਦਿਕੱਤਾਂ ਨੂੰ ਵੇਖਦਿਆ ਦਿੱਲੀ ਸਰਕਾਰ ਨੇ ਦਿੱਲੀ ਦੇ ਨਿਜੀ ਹਸਪਤਾਲਾਂ ਨੂੰ ਚੈੱਕ, ਡਿਮਾਂਡ ਡਰਾਫਟ ਅਤੇ ਆਨਲਾਈਨ ਪੇਮੇਂਟ ਲੈਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਇਲਾਜ ਲਈ ਲੋਕਾਂ ਨੂੰ ਮੁਸ਼ਕਲ ਪੇਸ਼ ਨਾ ਆਵੇ।
9- ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਨੋਟਬੰਦੀ ਸਬੰਧੀ ਫੈਸਲਿਆਂ ਬਾਰੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਜਾਣੂ ਕਰਵਾਇਆ। ਜਿਹਨਾਂ ਇਸ ਕਦਮ ਦੀ ਤਾਰੀਫ ਕਰਦਿਆਂ ਕਿਹਾ ਕਿ ਮੈਂ ਵੀ ਵਿੱਤ ਮੰਤਰੀ ਰਿਹਾਂ ਹਾਂ ਅਜਿਹੇ ਫੈਸਲਿਆਂ ਦੇ ਨਤੀਜੇ ਇੱਕ ਦਿਨ ਵਿੱਚ ਨਹੀਂ ਆਉਂਦੇ।
10- ਯੂਪੀ ਦੇ ਫਿਰੋਜ਼ਾਬਾਦ ਵਿਖੇ ਬੈਂਕ ਦੀ ਲਾਈਨ ਵਿੱਚ ਲੱਗੇ 60 ਸਾਲਾ ਬਜ਼ੁਰਗ ਦੀ ਧੱਕਾ ਮੁੱਕੀ ਕਾਰਨ ਜ਼ਖਮੀ ਹੋਣ ਮਗਰੋਂ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ ਜਿਸਦੇ ਬਾਅਦ ਨਾਰਾਜ਼ ਲੋਕਾਂ ਨੇ ਹੰਗਾਮਾ ਕੀਤਾ।
11- ਨੋਟਬੰਦੀ ਕਾਰਨ ਟੀਕਮਗਡ਼ ਦੇ ਬੀਜੇਪੀ ਨੇਤਾ ਪਰੇਸ਼ਾਨ ਹਨ ਜਿਹਨਾਂ ਇਲਾਜ ਲਈ 12 ਲੱਖ ਰੁਪਏ ਇਕੱਠੇ ਕਰਨੇ ਸਨ। ਜਿਨਾਂ ਨੂੰ ਬਦਲਣ ਬਦਲੇ ਬੈਂਕ ਮਹਿਜ਼ 2000 ਰੁਪਏ ਦੇ ਸਕਦਾ ਹੈ।
12- ਨੋਟਬੰਦੀ ਵਿਚਾਲੇ ਮੱਧ ਪ੍ਰਦੇਸ਼ ਦੇ ਖੰਡਵਾ ਵਿੱਚ ਬੈਂਕ ਆਫ ਮਹਾਰਾਸ਼ਟਰਾ ਦੇ ਮੈਨੇਜਰ ਨੇ ਹਸਪਤਾਲ ਵਿੱਚ ਭਰਤੀ ਮਰੀਜ਼ ਨੂੰ ਉਸਦੇ ਕੋਲ ਜਾ ਰਕਮ ਦਾ ਭੁਗਤਾਨ ਕੀਤਾ। ਜੋ ਮਰੀਜ਼ ਨੂੰ ਇਲਾਜ ਲਈ ਚਾਹੀਦੀ ਸੀ ਜਦਕਿ ਡਾਕਟਰ ਪੁਰਾਣੇ ਨੋਟ ਨਹੀਂ ਲੈ ਰਹੇ ਸਨ।
13- ਸੋਨੀਪਤ ਦੇ ਖਰਖੋਦਾ ਚ ਰੰਜਿਸ਼ ਦੇ ਚਲਦਿਆਂ ਇੱਕ ਪਰਿਵਾਰ ਦੇ ਤਿੰਨ ਜੀਅ ਕਤਲ ਕਰ ਦਿੱਤੇ ਗਏ..ਜਦਕਿ ਦੋ ਜ਼ਖਮੀ ਹੋ ਗਏ ਜਦੋਂ ਖਰਖੋਦਾ ਦੇ ਕੁਲਦੀਪ ਨਗਰ ਚ ਦਲਿਤ ਪਰਿਵਾਰ ਤੇ ਅਣਪਛਾਤੇ ਕਾਰ ਸਵਾਰਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ…ਹਮਲੇ ਦੌਰਾਨ ਘਰ ਦੇ ਮੁਖੀ ਸੁਰੇਸ਼ ਉਸਦੀ ਪਤਨੀ ਤੇ ਉਸਦੀ ਬੇਟੇ ਪ੍ਰਦੀਪ ਦੀ ਮੌਤ ਹੋ ਗਈ.
14- ਦਰਅਸਲ ਪ੍ਰਦੀਪ ਤੇ ਸੁਸ਼ੀਲਾ ਨੇ ਚਾਰ ਸਾਲ ਪਹਿਲਾਂ ਪ੍ਰੇਮ ਵਿਆਹ ਕੀਤਾ ਸੀ…ਪ੍ਰਦੀਪ ਦਲਿਤ ਸੀ ਏਸੇ ਲਈ ਕੁੜੀ ਦੇ ਪਰਿਵਾਰ ਨੂੰ ਇਹ ਵਿਆਹ ਮਨਜ਼ੂਰ ਨਹੀਂ ਸੀ…ਇਲਜ਼ਾਮ ਨੇ ਏਸੇ ਰੰਜਿਸ਼ ਦੇ ਚੱਲਦਿਆਂ ਏਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ
15- ਦੇਸ਼ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਕਿਹਾ ਹੈ ਕਿ ਪ੍ਰਧਾਨਮੰਤਰੀ ਮੋਦੀ ਦੀ ਅਗਵਾਈ ਹੇਠ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ। ਜੇ ਕਿਸੇ ਅੱਖ ਚੱਕ ਕੇ ਵੀ ਵੇਖੀ ਤਾਂ ਸਮਝ ਸਕਦੈ ਕੀ ਹੋ ਸਕਦਾ ਹੈ
16- ਜੰਮੂ ਕਸ਼ਮੀਰ ਵਿੱਚ ਅੱਜ ਤੋਂ 4 ਮਹੀਨੇ ਬਾਅਦ ਪੋਸਟਪੇਡ ਮੋਬਾਇਲ ਤੇ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਬਰਹਾਨ ਵਾਨੀ ਦੇ ਐਨਕਾਊਂਟਰ ਮਗਰੋਂ 15 ਜੁਲਾਈ ਤੋਂ ਇੱਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ।
17- ਨੋਟਬੰਦੀ ਦੇ ਫੈਸਲੇ ਵਿਚਾਲੇ ਡੀਡੀਏ ਨੇ 13 ਹਜ਼ਾਰ ਫਲੈਟ ਲਾਂਚ ਕੀਤੇ ਹਨ। ਜਿਨਾਂ ਦੀ ਬੁਕਿੰਗ ਰਾਸ਼ੀ 1 ਲੱਖ ਰੁਪਏ ਤੋਂ ਸ਼ੁਰੂ ਹੈ ।
18- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣੇ ਲਈ ਇੱਕ ਮੁਸਲਿਮ ਨੌਜਵਾਨ ਵੱਲੋਂ ਕਿਡਨੀ ਦਾਨ ਦੇਣ ਦੀ ਪੇਸ਼ਕਸ਼ ‘ਤੇ ਉਸ ਦਾ ਧੰਨਵਾਧ ਕਰਦਿਆਂ ਕਿਹਾ ਕਿ ਕਿਡਨੀ ‘ਤੇ ਧਰਮ ਦਾ ਕੋਈ ਠੱਪਾ ਨਹੀਂ ਹੁੰਦਾ। 64 ਸਾਲ ਦੀ ਸੁਸ਼ਮਾ ਦੀ ਕਿਡਨੀ ਖਰਾਬ ਹੋ ਗਈ ਹੈ, ਉਹ ਇਸ ਵੇਲੇ ਏਮਜ਼ ‘ਚ ਇਲਾਜ ਅਧੀਨ ਹਨ।
19- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨਮਂਤਰੀ ਇੰਦਰਾ ਗਾਂਧੀ ਨੂੰ ਉਹਨਾਂ ਦੀ 100 ਵੀਂ ਜਯੰਤੀ ਮੋਕੇ ਸ਼ਰਧਾਂਜਲੀ ਦਿੱਤੀ ਜਿਸ ਮਗਰੋਂ ਰਾਹੁਲ ਗਾਂਧੀ ਨੇ ਟਵੀਟ ਵੀ ਕੀਤਾ।
20- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੀ ਜਿੱਤ ਮਗਰੋਂ ਚੇਨਈ ਵਿੱਚ ਇੱਕ ਫੂਡ ਆਊਟਲੈਟ ਸ਼ੁਰੂ ਕੀਤਾ ਗਿਆ ਹੈ ਜਿੱਥੇ ਟਰੰਪ ਦੇ ਨਾਮ ਤੇ ਸਪੈਸ਼ਲ ਡੋਸਾ ਮਿਲਦਾ ਹੈ।