ਨਵੀਂ ਦਿੱਲੀ: ਨੋਟਬੰਦੀ ਦੇ ਕੇਂਦਰ ਸਰਕਾਰ ਦੇ ਫੈਸਲੇ 'ਤੇ ਦਿੱਲੀ ਦੇ ਮੁੱਖ ਮੰਤਰੀ ਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਦਿੱਲੀ ਵਿਧਾਨਸਭਾ ਦੇ ਵਿਸ਼ੇਸ਼ ਸਤਰ 'ਚ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਇਸ ਫੈਸਲੇ ਨਾਲ ਆਮ ਜਨਤਾ ਪ੍ਰੇਸ਼ਾਨ ਹੋ ਰਹੀ ਹੈ ਤੇ ਲੋਕਾਂ ਦੇ ਵਿਆਹ ਟੁੱਟ ਰਹੇ ਹਨ। ਮੋਦੀ 'ਤੇ ਕੀਤੇ ਜਾ ਰਹੇ ਹਮਲੇ ਤੋਂ ਨਾਰਾਜ ਬੀਜੇਪੀ ਵਿਧਾਇਕ ਨੇ ਹੰਗਾਮਾ ਕਰ ਦਿੱਤਾ। ਇਸ 'ਤੇ ਮਾਰਸ਼ਲ ਨੇ ਬੀਜੇਪੀ ਵਿਧਾਇਕ ਵਿਜੇਂਦਰ ਗੁਪਤਾ ਨੂੰ ਸਦਨ 'ਚੋਂ ਬਾਹਰ ਕੱਢ ਦਿੱਤਾ।
ਵਿਧਾਨ ਸਭਾ ਸਤਰ 'ਚ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਫੈਸਲੇ ਕਾਰਨ ਵਿਆਹ ਟੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਗਰੀਬਾਂ ਦੀ ਦੁਸ਼ਮਣ ਹੈ ਤੇ ਅਮੀਰਾਂ ਦੀ ਦੋਸਤ। ਮੋਦੀ ਸਰਕਾਰ ਨੇ ਵਿਜੇ ਮਾਲਿਆ ਨੂੰ 8000 ਕਰੋੜ ਦੇ ਕੇ ਫਰਾਰ ਕਰ ਦਿੱਤਾ। ਕੇਜਰੀਵਾਲ ਨੇ ਸਰਕਾਰ ਤੋਂ ਪੁੱਛਿਆ ਕਿ ਜਨਾਰਦਨ ਰੈੱਡੀ ਦੇ ਘਰ ਛਾਪਾ ਕਿਉਂ ਨਹੀਂ ਮਾਰਿਆ ਗਿਆ। ਇਸ ਦੌਰਾਨ ਕੇਜਰੀਵਾਲ ਨੇ ਮੋਦੀ ਸਰਕਾਰ ਦੇ ਇਸ ਫੈਸਲੇ 'ਤੇ ਕਈ ਹੋਰ ਸਵਾਲ ਚੁੱਕਦਿਆਂ ਇਸ ਦਾ ਵਿਰੋਧ ਕੀਤਾ।