1…ਨੋਟਬੰਦੀ ਮਗਰੋਂ ਕਾਲੇ ਧਨ ਨੂੰ ਸਫੇਦ ਕਰਨ ਵਿੱਚ ਜੁਟੇ ਲੋਕਾਂ 'ਤੇ ਹੁਣ ਸਰਕਾਰ ਦੀ ਨਜ਼ਰ ਹੈ। ਸਰਕਾਰ ਨੇ 8 ਨਵੰਬਰ ਮਗਰੋਂ ਹੋਏ ਲੈਣ-ਦੇਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਨਾ, ਹੀਰੇ ਤੇ ਵਿਦੇਸ਼ੀ ਮੁਦਰਾ ਖਰੀਦਣ ਤੇ ਵੇਚਣ ਵਾਲਿਆਂ ਦੀ ਲਿਸਟ ਤਿਆਰ ਕੀਤੀ ਗਈ ਹੈ 2...ਨੋਟਬੰਦੀ ਮਗਰੋਂ ਬੈਂਕਾਂ ਤੇ ਏਟੀਐਮ ਬਾਹਰ ਲੱਗੀ ਭੀੜ ਨਾਲ ਨਜਿੱਠਣ ਲਈ ਸਰਕਾਰ ਨਵਾਂ ਕਦਮ ਚੁੱਕਣ ਜਾ ਰਹੀ ਹੈ ਦਰਅਸਲ ਵੋਟਿੰਗ ਵਾਂਗ ਨੋਟ ਬਦਲਾਉਣ 'ਤੇ ਵੀ ਸ਼ਖਸ ਦੀ ਉਂਗਲੀ 'ਤੇ ਸੌਖੀ ਨਾ ਮਿਟਣ ਵਾਲੀ ਸਿਆਹੀ ਲਾਈ ਜਾਵੇਗੀ। ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਨੇ ਦੱਸਿਆ ਕਿ ਇਸ ਫੈਸਲੇ ਨਾਲ ਇੱਕੋ ਸ਼ਖਸ ਵਾਰ-ਵਾਰ ਲਾਈਨ ਵਿੱਚ ਨਹੀਂ ਲੱਗ ਸਕੇਗਾ। 3...ਇਸ ਦੇ ਇਲਾਵਾ ਵੱਡੀ ਗਿਣਤੀ ਵਿੱਚ ਮਾਈਕਰੋ ਏਟੀਐਮ ਲਾਏ ਜਾਣਗੇ। ਮਾਈਕਰੋ ਏਟੀਐਮ ਨੂੰ ਪੂਰੇ ਦੇਸ਼ ਵਿੱਚ ਭੇਜਿਆ ਜਾਏਗਾ। ਇਨ੍ਹਾਂ ਏਟੀਐਮਜ਼ ਜ਼ਰੀਏ ਡੈਬਿਟ ਤੇ ਕ੍ਰੈਡਿਟ ਕਾਰਡ ਨਾਲ ਕੈਸ਼ ਵੰਡਿਆ ਜਾਏਗਾ। ਇਹ ਮਾਈਕਰੋ ਏਟੀਐਮ ਆਮ ਏਟੀਐਮ ਵਾਂਗ ਕੰਮ ਕਰਨਗੇ। ਸਰਕਾਰ ਨੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਹ ਕਦਮ ਚੁੱਕਿਆ ਹੈ। 4...ਇੱਕ ਦਿਨ ਦੀ ਛੁੱਟੀ ਮਗਰੋਂ ਅੱਜ ਬੈਂਕਾਂ ਖੁੱਲ੍ਹੀਆਂ ਹਨ। ਹੁਣ ਕਿਸੇ ਵੀ ਬੈਂਕ ਦਾ ਏਟੀਐਮ ਕਿਸੇ ਦੂਜੇ ਬੈਂਕ ਦੇ ਏਟੀਐਮ 'ਤੇ ਜਿੰਨੀ ਵਾਰ ਚਾਹੇ ਇਸਤੇਮਾਲ ਕੀਤਾ ਜਾ ਸਕੇਗਾ। ਇਸ 'ਤੇ ਕੋਈ ਚਾਰਜ ਨਹੀਂ ਲੱਗੇਗਾ। ਏਟੀਐਮ ਤੇ ਬੈਂਕਾਂ ਵਿੱਚ ਨੋਟਾਂ ਦੀ ਸਪਲਾਈ ਲਈ ਸਭ ਤੋਂ ਵੱਡਾ ਆਪਰੇਸ਼ਨ ਸ਼ੁਰੂ ਹੋ ਗਿਆ ਹੈ। ਸਪਲਾਈ ਲਈ ਹਵਾਈ ਸੈਨਾ ਦੇ ਹੈਲੀਕਾਪਟਰਾਂ ਦੀ ਮਦਦ ਲਈ ਜਾ ਰਹੀ ਹੈ। 5…ਨੋਟਬੰਦੀ ਵਿਚਾਲੇ ਇੱਕ ਹਰ ਰਾਹਤ ਦੀ ਖਬਰ ਆਈ ਹੈ। ਐਸਬੀਆਈ ਦੀ ਚੇਅਰਮੈਨ ਅਰੁੰਧਤੀ ਭੱਟਚਾਰੀਆ ਨੇ ਕਿਹਾ ਕਿ ਨੋਟਬੰਦੀ ਕਾਰਨ ਵਿਆਜ ਦਰਾਂ ਘੱਟ ਹੋ ਸਕਦੀਆਂ ਹਨ। ਇਸ ਨਾਲ ਈਐਮਆਈ ਵੀ ਘੱਟ ਸਕੇਗੀ। ਗ੍ਰਹਿ ਮੰਤਰਾਲੇ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਨੋਟਬੰਦੀ ਕਾਰਨ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਵਾਪਸ ਆ ਗਈ ਹੈ ਕਿਉਂਕਿ ਨੋਟਬੰਦੀ ਦੇ ਚਲਦੇ ਵੱਖਵਾਦੀ ਪੱਥਰਬਾਜ਼ੀ ਲਈ ਪੈਸੇ ਨਹੀਂ ਦੇ ਪਾ ਰਹੇ। 6…..ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮਾਂ ਵੀ ਪੁਰਾਣੇ ਨੋਟ ਬਦਲਾਉਣ ਲਈ ਬੈਂਕ ਜਾ ਪਹੁੰਚੀ। ਹੀਰਾ ਬਾਈ ਗਾਂਧੀਨਗਰ ਦੇ ਰਾਏਸਨ ਇਲਾਕੇ ਦੇ ਬੈਂਕ ‘ਚ ਆਪਣੇ ਪੁਰਾਣੇ 500-500 ਦੇ ਨੋਟ ਤਬਦੀਲ ਕਰਵਾਉਣ ਲਈ ਪਹੁੰਚੇ। ਇੱਥੇ ਉਨ੍ਹਾਂ ਓਰੀਐਂਟਲ ਬੈਂਕ ਤੋਂ ਆਪਣੇ ਸਾਢੇ ਚਾਰ ਹਜਾਰ ਰੁਪਏ ਦੇ 500 ਦੇ ਨੋਟਾਂ ਬਦਲੇ ਨਵੇਂ ਨੋਟ ਹਾਸਲ ਕੀਤੇ। 7….ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਨੂੰ ਜਲਦਬਾਜ਼ੀ ਵਿੱਚ ਲਿਆ ਕਰਾਰ ਦਿੱਤਾ ਹੈ। ਅਖਿਲੇਸ਼ ਨੇ ਕਿਹਾ ਪੀ.ਐਮ. ਮੋਦੀ ਨੇ ਗਰੀਬਾਂ ਨੂੰ ਕੜਕ ਨਹੀਂ ਕੌੜੀ ਚਾਹ ਦਿੱਤੀ ਹੈ। ਅਖਿਲੇਸ਼ ਮੁਤਾਬਕ ਜੋ ਸਰਕਾਰ ਜਨਤਾ ਨੂੰ ਦੁਖ ਦਿੰਦੀ ਹੈ, ਜਨਤਾ ਉਸ ਨੂੰ ਹਟਾ ਦਿੰਦੀ ਹੈ। ਅਖਿਲੇਸ਼ ਨੇ ਕਿਹਾ ਹੁਣ ਸਰਕਾਰ ਦੀ ਪੋਲ ਖੁੱਲ੍ਹ ਗਈ ਹੈ। ਨੋਟਬੰਦੀ ਦੇ ਫੈਸਲੇ ਮਗਰੋਂ ਲੋਕ ਪ੍ਰੇਸ਼ਾਨ ਹੋ ਰਹੇ ਹਨ। ਪੂਰੇ ਦੇਸ਼ ਵਿੱਚ ਲੋਕ ਖਾਣ-ਪੀਣ ਦੀਆਂ ਚੀਜ਼ਾਂ ਲਈ ਤਰਸ ਰਹੇ ਹਨ। 8….ਅਗਲੇ ਸਾਲ 2017-18 ਸੈਸ਼ਨ ਦੌਰਾਨ ਸੀਬੀਐਸਈ ਵਿੱਚ 10 ਵੀਂ ਦੀ ਬੋਰਡ ਪ੍ਰੀਖਿਆ ਲਾਜ਼ਮੀ ਹੋਵੇਗੀ। ਕੇਂਦਰੀ ਸਿੱਖਿਆ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਹ ਐਲਾਨ ਕੀਤਾ ਹੈ। 9...ਇੱਕ ਪ੍ਰੈਸ ਕਾਨਫਰੰਸ ਦੌਰਾਨ ਸਮਾਜਵਾਦੀ ਪਾਰਟੀ ਤੋਂ ਕੱਢੇ ਗਏ ਰਾਮਗੋਪਾਲ ਯਾਦਵ ਭਾਵੁਕ ਹੋ ਗਏ ਜਿਨਾਂ ਮੁਤਾਬਕ ਉਨ੍ਹਾਂ ਨੂੰ ਗੈਰ ਸੰਵਿਧਾਨਕ ਤਰੀਕੇ ਨਾਲ ਪਾਰਟੀ ਤੋਂ ਕੱਢਿਆ ਗਿਆ। ਯਾਦਵ ਨੇ ਖੁਦ 'ਤੇ ਲੱਗੇ ਇਲਜ਼ਾਮਾਂ ਨੂੰ ਵੀ ਨਕਾਰਿਆ। 10….ਪਾਕਿਸਤਾਨ ਵੱਲੋਂ ਲਗਾਤਾਰ ਐਲਓਸੀ 'ਤੇ ਫਾਇਰਿੰਗ ਜਾਰੀ ਹੈ। ਕੱਲ੍ਹ ਹੀ ਭਾਰਤੀ ਸੈਨਾ ਨੇ ਮੂੰਹਤੋੜ ਜਵਾਬ ਦਿੰਦਿਆ 7 ਪਾਕਿਸਤਾਨੀ ਸੈਨਿਕਾਂ ਨੂੰ ਮਾਰ ਗਿਰਾਇਆ। ਇਸ ਦੀ ਪੁਸ਼ਟੀ ਪਾਕਿ ਸੈਨਾ ਨੇ ਕੀਤੀ ਹੈ। ਇਸ ਤੋਂ ਪਾਕਿਸਤਾਨੀ ਹਮਲਿਆਂ ਵਿੱਚ ਪਰਸੋਂ ਭਾਰਤੀ ਸੈਨਿਕ ਈਸ਼ਵਰ ਸਿੰਘ ਸ਼ਹੀਦ ਹੋਏ ਸਨ।