ਨਵੀਂ ਦਿੱਲੀ: ਨੋਟਬੰਦੀ ਮਗਰੋਂ ਪੂਰਾ ਦੇਸ਼ ਬੈਂਕ ਤੇ ਏ.ਟੀ.ਐਮ. ਬਾਹਰ ਕਤਾਰਾਂ ਵਿੱਚ ਖੜ੍ਹਾ ਹੈ। ਇਸ ਮਾਹੌਲ ਵਿੱਚ ਸਰਕਾਰ ਨੇ ਰਾਹਤ ਦੀ ਖ਼ਬਰ ਦਿੰਦੇ ਹੋਏ ਦੱਸਿਆ ਹੈ ਕਿ ਜਲਦ ਹੀ ਮਾਈਕਰੋ ਏ.ਟੀ.ਐਮ. ਖੁਦ ਤੁਹਾਡੇ ਘਰ ਪਹੁੰਚੇਗਾ। ਇਸ ਨਾਲ ਕਤਾਰਾਂ ਦਾ ਝੰਜਟ ਖ਼ਤਮ ਹੋ ਜਾਏਗਾ।

ਭਾਰਤ ਸਰਕਾਰ ਦੇ ਆਰਥਿਕ ਮਾਮਲਿਆਂ ਦੇ ਸਕੱਤਰ ਸ਼ਕਤੀਕਾਂਤ ਦਾਸ ਨੇ ਕਿਹਾ ਹੈ ਕਿ ਵੱਡੀ ਗਿਣਤੀ ਵਿੱਚ ਮਾਈਕਰੋ ਏਟੀਐਮ ਲਾਏ ਜਾਣਗੇ। ਮਾਈਕਰੋ ਏਟੀਐਮ ਨੂੰ ਪੂਰੇ ਦੇਸ਼ ਵਿੱਚ ਭੇਜਿਆ ਜਾਏਗਾ। ਇਨ੍ਹਾਂ ਏਟੀਐਮਜ਼ ਜ਼ਰੀਏ ਡੈਬਿਟ ਤੇ ਕ੍ਰੈਡਿਟ ਕਾਰਡ ਨਾਲ ਕੈਸ਼ ਵੰਡਿਆ ਜਾਏਗਾ।

ਇਹ ਮਾਈਕਰੋ ਏਟੀਐਮ ਆਮ ਏਟੀਐਮ ਵਾਂਗ ਕੰਮ ਕਰਨਗੇ। ਇਸ ਨਾਲ ਓਨੇ ਹੀ ਪੈਸੇ ਕੱਢਵਾਏ ਜਾ ਸਕਣਗੇ ਜਿੰਨੇ ਆਮ ਏਟੀਐਮ ਰਾਹੀਂ ਕੱਢਵਾਏ ਜਾ ਸਕਦੇ ਹਨ। ਸਰਕਾਰ ਨੇ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਹ ਕਦਮ ਚੁੱਕਿਆ ਹੈ।