ਗਾਂਧੀਨਗਰ: ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਮਾਂ ਵੀ ਪੁਰਾਣੇ ਨੋਟ ਬਦਲਾਉਣ ਲਈ ਬੈਂਕ ਜਾ ਪਹੁੰਚੀ। ਹੀਰਾ ਬਾਈ ਗਾਂਧੀਨਗਰ ਦੇ ਰਾਏਸਨ ਇਲਾਕੇ ਦੇ ਬੈਂਕ 'ਚ ਆਪਣੇ ਪੁਰਾਣੇ 500-500 ਦੇ ਨੋਟ ਤਬਦੀਲ ਕਰਵਾਉਣ ਲਈ ਪਹੁੰਚੇ। ਇੱਥੇ ਉਨ੍ਹਾਂ ਓਰੀਐਂਟਲ ਬੈਂਕ ਤੋਂ ਆਪਣੇ ਆਪਣੇ ਸਾਢੇ ਚਾਰ ਹਜਾਰ ਰੁਪਏ ਦੇ 500 ਦੇ ਨੋਟਾਂ ਬਦਲੇ ਨਵੇਂ ਨੋਟ ਹਾਸਲ ਕੀਤੇ।