ਨੋਟਬੰਦੀ 'ਤੇ ਸੰਸਦ ਠੱਪ
ਏਬੀਪੀ ਸਾਂਝਾ | 17 Nov 2016 01:08 PM (IST)
ਨਵੀਂ ਦਿੱਲੀ: ਨੋਟਬੰਦੀ ਨੂੰ ਲੈ ਕੇ ਸੰਸਦ ਦੇ ਦੋਨਾਂ ਸਦਨਾਂ 'ਚ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤੇ ਜਾਣ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਜਦਕਿ ਰਾਜਸਭਾ ਦੀ ਕਾਰਵਾਈ ਦੁਪਹਿਰ ਤੱਕ ਟਾਲੀ ਗਈ ਹੈ। ਲੋਕਸਭਾ 'ਚ ਸਰਕਾਰ ਨੇ ਕਿਹਾ ਕਿ ਉਹ ਨੋਟਬੰਦੀ ਦੇ ਫੈਸਲੇ 'ਤੇ ਚਰਚਾ ਕਰਨ ਲਈ ਤਿਆ ਹੈ, ਪਰ ਵਿਰੋਧੀ ਧਿਰ ਉਸ ਨਿਯਮ ਤਹਿਤ ਬਹਿਸ ਦੀ ਮੰਗ ਕਰ ਰਿਹਾ ਹੈ ਜਿਸ ਮੁਤਾਬਕ ਬਹਿਸ ਤੋਂ ਬਾਅਦ ਵੋਟ ਕਰਨ ਦੀ ਵਿਵਸਥਾ ਹੈ। ਦਰਅਸਲ ਨੋਟਬੰਦੀ ਤੋਂ ਬਾਅਦ ਤੋਂ ਹੀ ਦੇਸ਼ 'ਚ ਪੈਸੇ ਨੂੰ ਲੈ ਕੇ ਬੁਰਾ ਹਾਲ ਹੈ। ਹਰ ਬੈਂਕ ਤੇ ਏਟੀਐਮ 'ਚ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਕੁੱਝ ਲੋਕਾਂ ਨੇ ਇਸ ਮਾਮਲੇ 'ਤੇ ਰਾਹਤ ਲਈ ਸੁਪਰੀਮ ਕੋਰਟ ਤੱਕ ਦਾ ਦਰਵਾਜਾ ਖਟਖਟਾਇਆ, ਪਰ ਉੱਥੋਂ ਵੀ ਕੋਈ ਰਾਹਤ ਨਹੀਂ ਮਿਲੀ। ਹੁਣ ਵਿਰੋਧੀ ਧਿਰ ਇਸ ਮਾਮਲੇ 'ਤੇ ਸਰਕਾਰ ਨੂੰ ਚਾਰੇ ਪਾਸੇ ਤੋਂ ਘੇਰ ਰਹੀ ਹੈ।