ਨਵੀਂ ਦਿੱਲੀ: ਦਿੱਲੀ ਤੇ ਸਮੇਤ ਉੱਤਰ ਭਾਰਤ ਦੇ ਕਈ ਸ਼ਹਿਰਾਂ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਅੱਜ ਸਵੇਰੇ ਕਰੀਬ 4 ਵਜੇ ਲੱਗੇ ਹਨ। ਭੁਚਾਲ ਦਾ ਕੇਂਦਰ ਹਰਿਆਣਾ ਦੇ ਰੇਵਾੜੀ ਜਿਲ੍ਹੇ ਦਾ ਬਾਲਵ ਇਲਾਕਾ ਰਿਹਾ। ਇਸ ਦੀ ਤੀਬਰਤਾ 4.2 ਮਾਪੀ ਗਈ ਹੈ। ਬਾਵਲ ਇਲਾਕਾ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਕਰੀਬ 100 ਕਿੱਲੋਮੀਟਰ ਦੂਰ ਹੈ। ਇਸ ਭੁਚਾਲ ਦੀ ਤੀਬਰਤਾ ਘੱਟ ਸੀ, ਜਿਸ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੋਣੋ ਬਚ ਗਿਆ। ਭੁਚਾਲ ਦੇ ਇਹ ਝਟਕੇ ਕਰੀਬ 30 ਸੈਕੇਂਡ ਤੱਕ ਆਉਂਦੇ ਰਹੇ। ਪੂਰੇ ਦਿੱਲੀ, ਐਨਸੀਆਰ, ਜੈਪੁਰ, ਅਲਵਰ ਤੇ ਰੇਵਾੜੀ 'ਚ ਇਹ ਝਟਕੇ ਮਹਿਸੂਸ ਕੀਤੇ ਗਏ।