ਨਵੀਂ ਦਿੱਲੀ: ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਨੋਟਬੰਦੀ 'ਤੇ ਬੋਲਦਿਆਂ ਕਿਹਾ ਕਿ ਇਸ ਨਾਲ ਅਮੀਰ ਅਤੇ ਗਰੀਬ ਵਿਅਕਤੀ ਦਰਮਿਆਨ ਦੀ ਵਿੱਥ ਘੱਟ ਹੋਵੇਗੀ ਅਤੇ ਅੱਤਵਾਦ ਅਤੇ ਨਕਸਲਵਾਦ 'ਚ ਵੀ ਕਮੀ ਆਏਗੀ। ਨੋਟਬੰਦੀ ਦੇ ਫੈਸਲੇ ਨੂੰ ਜਨਤਾ ਦੇ ਹਿੱਤ 'ਚ ਦੱਸਦੇ ਹੋਏ ਰਾਜਨਾਥ ਨੇ ਕਿਹਾ ਕਿ ਇਸ ਨਾਲ ਕਾਲਾ ਧਨ ਬਾਹਰ ਆਏਗਾ।
ਰਾਜਨਾਥ ਨੇ ਕਿਹਾ, ''ਮੈਂ ਦੇਸ਼ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ। ਜਨਤਾ ਕਈ ਅਸਹੂਲਤਾਂਵਾਂ ਦੇ ਬਾਵਜੂਦ ਇਸ ਫੈਸਲੇ ਦਾ ਸਵਾਗਤ ਕਰ ਰਹੀ ਹੈ। ਸਰਕਾਰ ਲਈ ਇਹ ਵੱਡੀ ਗੱਲ ਹੈ।'' ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ ਨੂੰ 500-1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ। ਪੁਰਾਣੇ ਨੋਟਾਂ ਨੂੰ ਬਦਲਣ ਲਈ ਸਰਕਾਰ ਨੇ 50 ਦਿਨਾਂ ਦਾ ਸਮਾਂ ਵੀ ਦਿੱਤਾ ਹੈ। ਫੈਸਲਾ ਲਾਗੂ ਹੋਣ ਦੇ ਨਾਲ ਹੀ ਬੈਂਕਾਂ ਅਤੇ ਏ.ਟੀ.ਐੱਮ. ਦੇ ਬਾਹਰ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਲੋਕ ਘੰਟਿਆਂ ਤੱਕ ਲਾਈਨ 'ਚ ਖੜ੍ਹੇ ਰਹਿ ਕੇ ਪੈਸੇ ਕੱਢਣ ਅਤੇ ਨੋਟ ਬਦਲਣ ਦਾ ਇੰਤਜ਼ਾਰ ਕਰ ਰਹੇ ਹਨ।