News
News
ਟੀਵੀabp shortsABP ਸ਼ੌਰਟਸਵੀਡੀਓ
X

ਨੋਟਬੰਦੀ: ਹੁਣ ਦੂਜੀ ਵਾਰ ਬੈਂਕ ਗਏ, ਤਾਂ ਸਮਝੋ ਫਸੇ

Share:
ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਦੇਸ਼ ਭਰ ਦੀਆਂ ਬੈਂਕਾਂ 'ਚ ਨੋਟ ਬਦਲਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਅਜਿਹੇ 'ਚ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਨਵਾਂ ਰਾਹ ਲੱਭਿਆ ਹੈ। ਹੁਣ ਬੈਂਕ 'ਚ ਕਰੰਸੀ ਬਦਲਾਉਣ ਲਈ ਜਾਣ ਵਾਲੇ ਸ਼ਖਸ ਦੀ ਉਂਗਲੀ 'ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਏਗਾ, ਤਾਂ ਕਿ ਉਹ ਵਾਰ ਵਾਰ ਬੈਂਕ ਨਾ ਜਾ ਸਕੇ। ਸਰਕਾਰ ਦਾ ਤਰਕ ਹੈ ਕਿ ਕੁੱਝ ਲੋਕ ਹੀ ਵਾਰ ਵਾਰ ਬੈਂਕ 'ਚ ਪੈਸੇ ਬਦਲਾਉਣ ਲਈ ਜਾ ਰਹੇ ਹਨ। ਇਸ ਕਾਰਨ ਹੀ ਬੈਂਕਾਂ 'ਚ ਵੱਡੀਆਂ ਲਾਈਨਾਂ ਲੱਗ ਰਹੀਆਂ ਹਨ। secretary ਦੇਸ਼ ਦੇ ਆਰਥਿਕ ਮਾਮਲਿਆਂ ਦੇ ਸਕੱਤਰ ਸ਼ਸ਼ੀਕਾਤ ਦਾਸ ਨੇ ਕਿਹਾ, "ਜਿਹੋ ਜਿਹੀ ਸਿਆਹੀ ਵੋਟ ਪਾਉਣ ਵੇਲੇ ਉਂਗਲ 'ਤੇ ਲਾਈ ਜਾਂਦੀ ਹੈ, ਉਹੋ ਜਿਹੀ ਹੀ ਸਿਆਹੀ ਨੋਟ ਬਦਲਾਉਣ ਵਾਲੇ ਸ਼ਖਸ ਦੀ ਉਂਗਲ 'ਤੇ ਵੀ ਲਗਾਈ ਜਾਏਗੀ। ਇਸ ਸਿਆਹੀ ਨੂੰ ਅਸਾਨੀ ਨਾਲ ਹਟਾਇਆ ਨਹੀਂ ਜਾ ਸਕੇਗਾ।" ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹ ਫਾਇਦਾ ਹੋਵੇਗਾ ਕਿ ਇੱਕ ਵਿਅਕਤੀ ਵਾਰ ਵਾਰ ਲਾਈਨ 'ਚ ਨਹੀਂ ਲੱਗੇਗਾ। ਸਰਕਾਰ ਦਾ ਕਹਿਣਾ ਹੈ ਕਿ ਕਈ ਥਾਵਾਂ 'ਤੇ ਇਹ ਦੇਖਣ ਨੂੰ ਮਿਲਿਆ ਹੈ ਕਿ ਇੱਕ ਹੀ ਵਿਅਕਤੀ ਵੱਖ-ਵੱਖ ਬੈਂਕਾਂ 'ਚ ਜਾ ਕੇ ਨੋਟ ਬਦਲ ਰਿਹਾ ਹੈ। ਇਸ ਨੂੰ ਦੇਖਦਿਆਂ ਹੀ ਇਹ ਕਦਮ ਚੁੱਕਿਆ ਗਿਆ ਹੈ। ਲੋਕ ਨੋਟ ਬਦਲਾਉਣ ਦੇ ਧੰਦੇ 'ਚ ਹੀ ਲੱਗ ਗਏ ਹਨ ਤੇ ਇਸ ਦੇ ਚੱਲਦੇ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Published at : 15 Nov 2016 01:44 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Govt Employees: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ, ਸਰਕਾਰ ਨੇ ਅਚਾਨਕ ਬਦਲੇ ਇਹ ਨਿਯਮ; 15 ਦਸੰਬਰ ਤੋਂ ਲਾਗੂ ਹੋਣਗੇ...

Govt Employees: ਸਰਕਾਰੀ ਕਰਮਚਾਰੀਆਂ ਲਈ ਖੁਸ਼ਖਬਰੀ, ਸਰਕਾਰ ਨੇ ਅਚਾਨਕ ਬਦਲੇ ਇਹ ਨਿਯਮ; 15 ਦਸੰਬਰ ਤੋਂ ਲਾਗੂ ਹੋਣਗੇ...

ਵਾਪਰਿਆ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 22 ਦੀ ਮੌਤ

ਵਾਪਰਿਆ ਭਿਆਨਕ ਹਾਦਸਾ, ਮਜ਼ਦੂਰਾਂ ਨਾਲ ਭਰਿਆ ਟਰੱਕ ਖੱਡ 'ਚ ਡਿੱਗਿਆ, 22 ਦੀ ਮੌਤ

ਰਾਜਸਥਾਨ ’ਚ ਕਿਸਾਨ ਭੜਕੇ! ਫੈਕਟਰੀ ਦੇ ਵਿਰੋਧ ਦੌਰਾਨ ਹੰਗਾਮਾ, ਕਾਂਗਰਸ ਵਿਧਾਇਕ ਹਿਰਾਸਤ 'ਚ, 24 ਤੋਂ ਇੰਟਰਨੈੱਟ ਬੰਦ, ਜਾਣੋ ਪੂਰਾ ਮਾਮਲਾ ਹੈ ਕੀ?

ਰਾਜਸਥਾਨ ’ਚ ਕਿਸਾਨ ਭੜਕੇ! ਫੈਕਟਰੀ ਦੇ ਵਿਰੋਧ ਦੌਰਾਨ ਹੰਗਾਮਾ, ਕਾਂਗਰਸ ਵਿਧਾਇਕ ਹਿਰਾਸਤ 'ਚ, 24 ਤੋਂ ਇੰਟਰਨੈੱਟ ਬੰਦ, ਜਾਣੋ ਪੂਰਾ ਮਾਮਲਾ ਹੈ ਕੀ?

ਦਿੱਲੀ 'ਚ ਅੰਤਰਰਾਸ਼ਟਰੀ ਲੋਕ ਭਲਾਈ ਸੰਮੇਲਨ, ਸ਼ੁਰੂ ਹੋਵੇਗੀ 'ਹਰ ਮਹੀਨੇ ਇੱਕ ਉਪਵਾਸ' ਮੁਹਿੰਮ

ਦਿੱਲੀ 'ਚ ਅੰਤਰਰਾਸ਼ਟਰੀ ਲੋਕ ਭਲਾਈ ਸੰਮੇਲਨ, ਸ਼ੁਰੂ ਹੋਵੇਗੀ 'ਹਰ ਮਹੀਨੇ ਇੱਕ ਉਪਵਾਸ' ਮੁਹਿੰਮ

ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼

ਕੜਾਕੇ ਦੀ ਠੰਡ ਦੇ ਚੱਲਦੇ 8ਵੀਂ ਤੱਕ ਦੇ ਬੱਚਿਆਂ ਲਈ ਰਾਹਤ, ਇਸ ਸੂਬੇ 'ਚ ਬਦਲਿਆ ਸਕੂਲ ਦਾ ਸਮਾਂ, DM ਨੇ ਜਾਰੀ ਕੀਤੇ ਆਦੇਸ਼

ਪ੍ਰਮੁੱਖ ਖ਼ਬਰਾਂ

ਸਿਰਫ 100 ਰੁਪਏ 'ਚ T20 World Cup 2026 ਦਾ ਟਿਕਟ, ਕਦੋਂ ਅਤੇ ਕਿੱਥੇ ਕਰ ਸਕਦੇ ਬੁੱਕ?

ਸਿਰਫ 100 ਰੁਪਏ 'ਚ T20 World Cup 2026 ਦਾ ਟਿਕਟ, ਕਦੋਂ ਅਤੇ ਕਿੱਥੇ ਕਰ ਸਕਦੇ ਬੁੱਕ?

ਬਾਜਵਾ, ਵੜਿੰਗ, ਸਿੱਧੂ ਵਜਾਉਂਦੇ ਰਹੇ ਟੱਲ, ਚੰਨੀ ਕਰ ਗਿਆ ਮਸਲੇ ਹੱਲ, ਦੇਖੋ ਕਿਵੇਂ AAP ਨੇ ਉਡਾਏ ਕਾਂਗਰਸ ਦੇ ਹੋਸ਼

ਬਾਜਵਾ, ਵੜਿੰਗ, ਸਿੱਧੂ ਵਜਾਉਂਦੇ ਰਹੇ ਟੱਲ, ਚੰਨੀ ਕਰ ਗਿਆ ਮਸਲੇ ਹੱਲ, ਦੇਖੋ ਕਿਵੇਂ AAP ਨੇ ਉਡਾਏ ਕਾਂਗਰਸ ਦੇ ਹੋਸ਼

Famous Singer: ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...

Famous Singer: ਸੰਗੀਤ ਜਗਤ 'ਚ ਮੱਚੀ ਤਰਥੱਲੀ, ਮਸ਼ਹੂਰ ਗਾਇਕਾ ਦੀਆਂ AI ਅਸ਼ਲੀਲ ਤਸਵੀਰ ਵਾਇਰਲ! ਖੁਲਾਸਾ ਕਰ ਬੋਲੀ- ਸਿਆਸੀ ਗਰੁੱਪਾਂ ਦੇ ਪੈਸੇ 'ਤੇ ਚੱਲ ਰਹੇ...

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹਲਚਲ! ਅਕਾਲੀਆਂ ਨੂੰ ਮਿਲਿਆ ਇਸ ਪਾਰਟੀ ਦਾ ਸਾਥ

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਹਲਚਲ! ਅਕਾਲੀਆਂ ਨੂੰ ਮਿਲਿਆ ਇਸ ਪਾਰਟੀ ਦਾ ਸਾਥ