ਨਵੀਂ ਦਿੱਲੀ: ਦਿੱਲੀ ਦੇ ਮੰਨੇ ਪਰਮੰਨੇ ਮੀਟ ਕਾਰੋਬਾਰੀ ਮੋਇਨ ਕੁਰੈਸ਼ੀ ਦੇ ਦੁਬਈ ਜਾਣ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਹੁਣ ਇਸ ਗੱਲ ਦੀ ਜਾਂਚ ਹੋ ਰਹੀ ਹੈ ਕਿ ਉਨ੍ਹਾਂ ਚਕਮਾ ਦਿੱਤਾ ਕਿਵੇਂ। ਏਬੀਪੀ ਨਿਊਜ਼ ਨੂੰ ਜਾਣਕਾਰੀ ਮਿਲੀ ਹੈ ਕਿ ਕੁਰੈਸ਼ੀ ਆਮਦਨ ਤੇ ਕਰ ਵਿਭਾਗ ਦਾ ਇੱਕ ਅਦੇਸ਼ ਦਿਖਾ ਕੇ ਚਲਾ ਗਿਆ ਜਿਹੜਾ ਮਈ ਮਹੀਨੇ ਜਾਰੀ ਹੋਇਆ ਸੀ, ਜਦਕਿ ਈਡੀ ਨੇ ਸਤੰਬਰ ਮਹੀਨੇ ਮੋਇਨ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ।

ਹੁਣ ਸਵਾਲ ਖੜੇ ਹੋ ਰਹੇ ਹਨ ਕਿ ਮੋਇਨ ਕੁਰੈਸ਼ੀ ਦੁਬਈ ਜਾਣ 'ਚ ਕਿਵੇਂ ਕਾਮਯਾਬ ਹੋਇਆ ਤੇ ਉਸ ਨੂੰ ਕਿਸ ਦੇ ਇਸ਼ਾਰੇ 'ਤੇ ਜਾਣ ਦਿੱਤਾ ਗਿਆ। ਹੁਣ ਖੁਫੀਆ ਬਿਓਰੋ ਦੇ ਇੰਮੀਗ੍ਰੇਸ਼ਨ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਹਨ। ਇਸ ਗੱਲ ਦੀ ਜਾਂਚ ਲਈ ਕਿਹਾ ਗਿਆ ਹੈ ਕਿ ਗਲਤੀ ਕਿੱਥੇ ਰਹੀ ਤੇ ਕਿਹੜੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਸ ਕੰਮ ਨੂੰ ਅੰਜਾਮ ਤੱਕ ਪਹੁੰਚਾਇਆ ਗਿਆ।

ਮੋਇਨ ਨੂੰ ਸ਼ਨੀਵਾਰ ਨੂੰ ਦਿੱਲੀ ਏਅਰਪੋਰਟ 'ਤੇ ਈਡੀ ਦੇ ਨੋਟਿਸ ਦੇ ਅਧਾਰ 'ਤੇ ਰੋਕਿਆ ਗਿਆ, ਪਰ ਈਡੀ ਦੀ ਟੀਮ ਦੇ ਆਉਣ ਤੋਂ ਪਹਿਲਾਂ ਉਸ ਨੂੰ ਦੁਬਈ ਜਾਣ ਦਿੱਤਾ ਗਿਆ। ਈਡੀ ਨੂੰ ਦੱਸਿਆ ਗਿਆ ਕਿ ਮੋਇਨ ਕੋਲ ਕੋਰਟ ਦੇ ਆਦੇਸ਼ ਸਨ। ਮੰਨਿਆ ਜਾ ਰਿਹਾ ਹੈ ਕਿ ਹੁਣ ਜੇਕਰ ਮੋਇਨ ਨਹੀਂ ਪਰਤਿਆ ਤਾਂ ਸਰਕਾਰ ਦੀ ਵੀ ਕਿਰਕਰੀ ਹੋ ਸਕਦੀ ਹੈ। ਵਿਜੇ ਮਾਲਿਆ ਦੇ ਫਰਾਰ ਹੋਣ ਨੂੰ ਲੈ ਕੇ ਸਰਕਾਰ ਪਹਿਲਾਂ ਹੀ ਕਸੂਤੀ ਫਸੀ ਹੋਈ ਹੈ।