ਨਵੀਂ ਦਿੱਲੀ/ਜੰਮੂ : ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਵੱਡੀ ਘਟਨਾ ਹੋਈ ਹੈ। ਇੱਥੇ ਇੱਕ ਟੀ.ਵੀ. ਟਾਵਰ 'ਤੇ ਡਿਊਟੀ ਕਰ ਰਹੇ ਗਾਰਡ ਤੋਂ 5 ਹਥਿਆਰ ਖੋਹੇ ਗਏ ਹਨ। ਅੱਤਵਾਦੀਆਂ ਨੇ ਗਾਰਡ 'ਤੇ ਗੋਲੀਆਂ ਵੀ ਚਲਾਈਆਂ, ਪਰ ਉਹ ਬੱਚ ਗਿਆ। ਇਸ ਤੋਂ ਬਾਅਦ ਸੁਰੱਖਿਆ ਬਲ ਮੌਕੇ 'ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਗਾਰਡ ਰੋਜ਼ ਦੀ ਤਰ੍ਹਾਂ ਉੱਥੇ ਡਿਊਟੀ ਕਰ ਰਿਹਾ ਸੀ। ਉਸ ਦੌਰਾਨ ਕੁੱਝ ਹਥਿਆਰਬੰਦ ਅੱਤਵਾਦੀ ਪਹੁੰਚ ਗਏ। ਉਨ੍ਹਾਂ ਨੇ ਗਾਰਡ ਤੋਂ ਬੰਦੂਕਾਂ ਖੋਹ ਲਿਆ ਤੇ ਫਿਰ ਫਾਇਰਿੰਗ ਕਰਦੇ ਹੋਏ ਫ਼ਰਾਰ ਹੋ ਗਏ। ਉਨ੍ਹਾਂ ਦੀ ਤਲਾਸ਼ ਵਿੱਚ ਸੁਰੱਖਿਆ ਬਲਾਂ ਦੇ ਵੱਖ-ਵੱਖ ਦਲ ਕਈ ਇਲਾਕਿਆਂ ਵਿੱਚ ਛਾਪੇ ਮਾਰ ਰਹੇ ਹਨ।

ਗੌਰਤਲਬ ਹੈ ਕਿ ਅਨੰਤਨਾਗ ਜ਼ਿਲ੍ਹੇ ਵਿੱਚ ਹੀ ਪਿਛਲੇ ਮਹੀਨੇ ਜ਼ਿਲ੍ਹਾ ਪੀ.ਡੀ.ਪੀ. ਪ੍ਰਧਾਨ ਵਕੀਲ ਜਾਵੇਦ ਅਹਿਮਦ ਖ਼ਾਨ ਦੇ ਘਰ ਤੈਨਾਤ ਸੁਰੱਖਿਆ ਕਰਮੀਆਂ ਨੇ ਹਥਿਆਰ ਖੋਹੇ ਸਨ। ਉਨ੍ਹਾਂ ਦੇ ਘਰ 'ਤੇ ਰਾਤ ਕਰੀਬ ਨੌਂ ਵਜੇ ਹਥਿਆਰਬੰਦ ਅੱਤਵਾਦੀਆਂ ਨੇ ਹਮਲਾ ਬੋਲਿਆ ਸੀ। ਉੱਥੋਂ ਉਹ ਚਾਰ ਏ.ਕੇ. 47 ਰਾਈਫ਼ਲ ਖੋਹ ਕੇ ਲੈ ਗਏ ਸਨ।