ਨਵੀਂ ਦਿੱਲੀ: ਜੰਮੂ-ਕਸ਼ਮੀਰ ਦੇ ਰਜੌਰੀ 'ਚ ਪਾਕਿਸਤਾਨ ਵੱਲੋਂ ਸੀਜ਼ਫਾਇਰ ਦਾ ਉਲੰਘਣ ਕਰ ਕੀਤੀ ਗੋਲੀਬਾਰੀ 'ਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ। ਗੋਲੀਬਾਰੀ 'ਚ ਸ਼ਹੀਦ ਹੋਣ ਵਾਲਾ ਜਵਾਨ ਸੁਧੀਸ਼ ਕੁਮਾਰ ਐਲਓਸੀ 'ਤੇ ਤਾਇਨਾਤ ਸੀ। ਇੱਥੇ ਪਾਕਿਸਤਾਨ ਨੇ ਪਿਛਲੇ 24 ਘੰਟੇ 'ਚ 2 ਵਾਰ ਗੋਲੀਬਾਰੀ ਕੀਤੀ ਹੈ। ਇਸੇ ਗੋਲੀਬਾਰੀ ਦੇ ਚੱਲਦੇ ਭਾਰਤੀ ਜਵਾਨ ਨੂੰ ਆਪਣੀ ਜਾਨ ਗਵਾਉਣੀ ਪਈ ਹੈ।
ਸਰਜੀਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਲਗਾਤਾਰ ਬੌਖਲਾਇਆ ਹੋਇਆ ਹੈ। ਇਸੇ ਦੇ ਚੱਲਦੇ ਉਹ ਲਗਾਤਾਰ ਅਜਿਹੀਆਂ ਹਰਕਤਾਂ ਕਰ ਰਿਹਾ ਹੈ। ਰਾਜੌਰੀ ਦੇ ਨੌਸ਼ਹਿਰਾ ਸੈਕਟਰ ਨਾਲ ਲੱਗਦੀ ਐਲਓਸੀ 'ਤੇ ਐਤਵਾਰ ਨੂੰ ਸਵੇਰੇ ਤੇ ਸ਼ਾਮ ਵੇਲੇ ਪਾਕਿਸਤਾਨ ਵੱਲੋਂ ਭਾਰੀ ਗੋਲੀਬਾਰੀ ਕੀਤੀ ਗਈ। ਹਾਲਾਂਕਿ ਭਾਰਤੀ ਫੌਜ ਨੇ ਵੀ ਇਸ ਦਾ ਕਰਾਰਾ ਜਵਾਬ ਦਿੱਤਾ ਹੈ। ਪਰ ਇਸ ਕਾਰਵਾਈ ਦੌਰਾਨ ਭਾਰਤ ਦੇ ਇੱਕ ਮਹਾਨ ਸਪੂਤ ਸੁਧੀਸ਼ ਕੁਮਾਰ ਸ਼ਹੀਦਤ ਦਾ ਜਾਮ ਪੀਣਾ ਪਿਆ ਹੈ।