ਨਵੀਂ ਦਿੱਲੀ: ਬੀਤੇ ਮਹੀਨੇ ਉੜੀ 'ਚ ਫੌਜੀ ਕੈਂਪ 'ਤੇ ਜਿਨ੍ਹਾਂ ਚਾਰ ਪਾਕਿਸਤਾਨੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਉਨ੍ਹਾਂ ਨੇ ਬਿਜਲੀ ਕਰੰਟ ਵਾਲੀ ਕੰਡਿਆਲੀ ਵਾੜ 'ਤੇ ਪੌੜੀ ਲਗਾ ਕੇ ਐਲ.ਓ.ਸੀ. ਪਾਰ ਕੀਤੀ। ਇਸ ਹਮਲੇ 'ਚ 19 ਫੌਜੀ ਸ਼ਹੀਦ ਹੋ ਗਏ ਸਨ।
ਸੂਤਰਾਂ ਮੁਤਾਬਕ ਫੌਜ ਨੇ ਇਨ੍ਹਾਂ ਚਾਰਾਂ ਅੱਤਵਾਦੀਆਂ ਦੇ ਘੁਸਪੈਠ ਦੇ ਰਸਤੇ ਦੀ ਪਹਿਚਾਣ ਲਈ ਜਾਂਚ ਕੀਤੀ ਤੇ ਉਹ ਇਸ ਨਤੀਜੇ 'ਤੇ ਪਹੁੰਚੇ ਕਿ ਸਲਾਮਾਬਾਦ ਨਾਲੇ ਦੇ ਕੋਲ ਪੌੜੀਆਂ ਦਾ ਇਸਤੇਮਾਲ ਕੀਤਾ ਗਿਆ ਸੀ।
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉੜੀ ਵਿਚ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦਾਂ ਨੂੰ ਗੁਵਾਉਣ ਵਾਲੇ ਪਰਿਵਾਰਾਂ ਨੂੰ ਹੀ ਨਹੀਂ, ਦੇਸ਼ ਨੂੰ ਵੀ ਇਸ ਨਾਲ ਨੁਕਸਾਨ ਹੋਇਆ ਹੈ। ਮੋਦੀ ਨੇ ਭਰੋਸਾ ਦਿਵਾਇਆ ਸੀ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਫੌਜ ਦੀ ਕਾਰਵਾਈ ਦੀ ਸ਼ਲਾਘਾ ਕਰਦੇ ਹੋਏ ਭਰੋਸਾ ਜਤਾਇਆ ਕਿ ਉਹ ਘੁਸਪੈਠ ਜਾਂ ਦੇਸ਼ ਵਿਰੁੱਧ ਕਿਸੇ ਵੀ ਕੋਸ਼ਿਸ਼ ਨੂੰ ਹਰ ਹਾਲ ਵਿਚ ਨਾਕਾਮ ਕਰਨਗੇ।