ਰੋਹਤਕ : ਰੀਓ ਓਲਪਿੰਕ ਵਿੱਚ ਬ੍ਰਾਂਜ ਮੈਡਲ ਜਿੱਤ ਕੇ ਇਤਿਹਾਸ ਰਚਣ ਵਾਲੀ ਰੈਸਲਰ ਸਾਕਸ਼ੀ ਮਲਿਕ ਨੇ ਆਪਣੇ ਤੋਂ ਇੱਕ ਸਾਲ ਛੋਟੇ ਰੈਸਲਰ ਸੱਤਿਆਵਰਤ ਨਾਲ ਐਤਵਾਰ ਨੂੰ ਮੰਗਣੀ ਕਰਵਾ ਲਈ ਹੈ। ਸਾਕਸ਼ੀ ਨੇ ਇੱਕ ਸਾਧਾਰਨ ਜਿਹੇ ਸਮਾਗਮ ਵਿੱਚ ਰੀਤੀ ਰਿਵਾਜ਼ਾਂ ਮੁਤਾਬਕ ਮੰਗਣੀ ਕਰਵਾਈ ਹੈ। ਦੋਵੇਂ ਕਈ ਸਾਲ ਤੋਂ ਇੱਕ-ਦੂਜੇ ਨੂੰ ਜਾਣਦੇ ਹਨ। ਸੱਤਿਆਵਰਤ ਕਾਮਨਵੈਲਥ ਗੇਮਜ਼ ਵਿੱਚ ਦੇਸ਼ ਲਈ ਸਿਲਵਰ ਮੈਡਲ ਜਿਤਾ ਚੁੱਕੇ ਹਨ। ਨਾਲ ਹੀ ਪਹਿਲਵਾਨੀ ਸਿੱਖਦੇ ਹਨ।

- 24 ਸਾਲ ਦੀ ਸਾਕਸ਼ੀ ਮਲਿਕ ਨੇ 23 ਸਾਲ ਦੇ ਸੱਤਿਆਵਰਤ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ ਹੈ।

- ਸੱਤਿਆਵਰਤ ਕਾਦਿਯਾਨ ਰੋਹਤਕ ਵਿੱਚ ਅਖਾੜਾ ਚਲਾਉਣ ਵਾਲੇ ਪਹਿਲਵਾਨ ਸੱਤਿਆਵਾਨ ਦੇ ਪੁੱਤਰ ਹਨ ਤੇ ਉਹ 97 ਕਿੱਲੋ ਕੈਟਾਗਰੀ ਵਿੱਚ ਖੇਡਦੇ ਹਨ।

- ਪਹਿਲਵਾਨ ਸੱਤਿਆਵਾਨ ਹੀ ਸੱਤਿਆਵਰਤ ਤੇ ਸਾਕਸ਼ੀ ਦੇ ਗੁਰੂ ਹਨ। ਸੱਤਿਆਵਾਨ ਨੂੰ ਅਰਜਨ ਅਵਾਰਡ ਮਿਲ ਚੁੱਕਿਆ ਹੈ।

- ਹਾਲ ਹੀ ਵਿੱਚ ਗੁੜਗਾਂਓ ਵਿੱਚ ਹੋਏ ਭਾਰਤ ਕੇਸਰੀ ਦੰਗਲ ਵਿੱਚ ਸੱਤਿਆਵਰਤ ਤੀਜੇ ਸਥਾਨ 'ਤੇ ਰਹੇ ਸਨ।

- ਇਸ ਤੋਂ ਇਲਾਵਾ, ਸੱਤਿਆਵਰਤ ਭਾਰਤ ਤੇ ਚੰਬਲ ਕੇਸਰੀ ਜਿਹੇ ਖ਼ਿਤਾਬ ਵੀ ਆਪਣੇ ਨਾਮ ਕਰ ਚੁੱਕੇ ਹਨ।

-ਉੱਥੇ ਹੀ ਸਾਕਸ਼ੀ ਨੇ ਰੀਓ ਓਲਪਿੰਕ ਵਿੱਚ 12ਵੇਂ ਦਿਨ ਭਾਰਤ ਦਾ ਮੈਡਲ ਦੇ ਨਾਲ ਖਾਤਾ ਖੋਲਿਆਂ ਸੀ।

- ਸਾਕਸ਼ੀ ਮਹਿਲਾ ਕੁਸ਼ਤੀ ਵਿੱਚ ਭਾਰਤ ਨੂੰ ਬ੍ਰਾਂਜ ਦਿਵਾਉਣ ਵਾਲੀ ਪਹਿਲੀ ਖਿਡਾਰਨ ਹੈ।