ਦਿੱਲੀ: ਬਲੋਚ ਮੁਕਤੀ ਅੰਦੋਲਨ ਦੀ ਆਗੂ ਨਾਇਲਾ ਕਾਦਰੀ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਰਕ ਸੰਮੇਲਨ 'ਚ ਦਿੱਤੇ ਗਏ ਬਿਆਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ ਤੱਥਾਂ ਨਾਲ ਭਰਪੂਰ ਅਤੇ ਮਹੱਤਵਪੂਰਨ ਹੈ।
ਬਲੋਚ ਦਾ ਮੰਨਣਾ ਹੈ ਕਿ ਪਾਕਿਸਤਾਨ ਦੇ ਗੜਬੜ ਵਾਲੇ ਸੂਬੇ ਬਲੋਚਿਸਤਾਨ ਦੇ ਲੋਕਾਂ ਦੀ ਦਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਜਾਗਰ ਕੀਤੇ ਜਾਣ ਤੋਂ ਬਾਅਦ ਕੌਮਾਂਤਰੀ ਪੱਧਰ 'ਤੇ ਤੇਜ਼ੀ ਨਾਲ ਬਦਲਾਅ ਆਏ ਹਨ। ਉਨ੍ਹਾਂ ਕਿਹਾ ''ਤੁਸੀਂ ਸੰਯੁਕਤ ਰਾਸ਼ਟਰ ਵਿੱਚ ਦੇਖਿਆ ਹੈ। ਕਈ ਦੇਸ਼ ਬਲੋਚਿਸਤਾਨ ਦੇ ਸਮਰਥਨ ਵਿੱਚ ਆਏ ਹਨ।''
ਦੱਸਣਯੋਗ ਹੈ ਕਿ ਨਾਇਲਾ ਅਗਲੇ ਇੱਕ ਹਫ਼ਤੇ ਭਾਰਤ ਵਿੱਚ ਹੋਵੇਗੀ ਤੇ ਕਈ ਮੀਟਿੰਗਾਂ ਨੂੰ ਸੰਬੋਧਨ ਕਰੇਗੀ। ਉਨ੍ਹਾਂ ਦੇ ਪੁੱਤ ਮਜ਼ਦਕ ਦਿਲਸ਼ਾਦ ਬਲੋਚ ਨੇ ਪਹਿਲਾਂ ਹੀ ਭਾਰਤ ਵਿੱਚ ਡੇਰੇ ਲਾਏ ਹੋਏ ਹਨ।