ਸੂਰਤ : ਜਬਰਦਸਤੀ ਪੈਸਾ ਵਸੂਲਨ ਦੇ ਇੱਕ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਲਾਬ ਸਿੰਘ ਨੂੰ ਦਿੱਲੀ ਪੁਲਿਸ ਨੇ ਸੂਰਤ ਤੋਂ ਗ੍ਰਿਫਤਾਰ ਕਰ ਲਿਆ ਹੈ। ਕੋਰਟ ਨੇ ਮਟਿਆਲਾ ਤੋਂ 'ਆਪ' ਵਿਧਾਇਕ ਗੁਲਾਬ ਸਿੰਘ ਦੇ ਖਿਲਾਫ ਗੈਰਜਮਾਨਤੀ ਵਰੰਟ ਜਾਰੀ ਕੀਤਾ ਹੈ। ਗੁਲਾਬ ਦੇ ਡਰਾਈਵਰ ਤੇ ਸਹਿਯੋਗੀ 'ਤੇ ਜ਼ਬਰਨ ਪੈਸੇ ਵਸੂਲਨ ਦਾ ਇਲਜਾਮ ਹੈ।
ਦੱਸਣਯੋਗ ਹੈ ਕਿ ਗੁਲਾਬ ਸਿੰਘ ਪਾਰਟੀ ਦੇ ਗੁਜਰਾਤ ਮਾਮਲਿਆਂ ਦੇ ਸਹਿ-ਪ੍ਰਭਾਰੀ ਹਨ ਤੇ ਉਹ ਸੂਰਜ ਵਿੱਚ ਅੱਜ ਹੋਣ ਵਾਲੀ ਕੇਜਰੀਵਾਲ ਦੀ ਰੈਲੀ ਦੇ ਮੌਕੇ 'ਤੇ ਉੱਥੇ ਪਹੁੰਚੇ ਸਨ।
ਉੱਥੇ ਹੀ ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਕੇਜਰੀਵਾਲ ਨੇ ਗੈਰ ਜਮਾਨਤੀ ਵਰੰਟ ਜਾਰੀ ਕਰਨ 'ਤੇ ਸਵਾਲ ਚੁੱਕਦਿਆਂ ਟਵਿਟਰ 'ਤੇ ਲਿੱਖਿਆ ਸੀ, 'ਕੀ 16 ਅਕਤੂਬਰ ਨੂੰ ਗੁਜਰਾਤ ਦੇ ਸੂਰਤ ਵਿੱਚ ਹੋਣ ਵਾਲੀ ਪਾਰਟੀ ਦੀ ਰੈਲੀ ਤੋਂ ਪਹਿਲਾਂ ਵਿਧਾਇਕ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।'
ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਟਵੀਟ ਕਰ ਕਿਹਾ, 'ਸੂਰਤ ਰੈਲੀ ਤੋਂ ਠੀਕ ਦੋ ਦਿਨ ਪਹਿਲਾਂ ਦਿੱਲੀ ਪੁਲਿਸ ਨੇ ਇੱਕ ਪੂਰੀ ਤਰ੍ਹਾਂ ਫਰਜੀ ਮਾਮਲੇ ਵਿੱਚ ਸਾਡੇ ਗੁਜਰਾਤ ਦੇ ਪ੍ਰਭਾਰੀ ਗੁਲਾਬ ਸਿੰਘ ਦੇ ਖਿਲਾਫ ਗੈਰਜਮਾਨਤੀ ਵਰੰਟ ਹਾਸਲ ਕਰ ਰਹੇ ਹਨ। ਕੀ ਗੁਲਾਬ ਨੂੰ ਰੈਲੀ ਤੋਂ ਪਹਿਲਾ ਗ੍ਰਿਫਤਾਰ ਕੀਤਾ ਜਾਏਗਾ?'