ਨਵੀ ਦਿੱਲੀ: ਦੇਸ਼ ਭਗਤੀ ਦੇ ਜੋਸ਼ ਵਾਲੀ ਕਵਿਤਾ 'ਕਸ਼ਮੀਰ ਤੋ ਹੋਗਾ ਲੇਕਿਨ ਪਾਕਿਸਤਾਨ ਨਹੀਂ ਹੋਗਾ' ਸੁਣਾਉਣ ਵਾਲੇ ਹੌਲਦਾਰ ਮਨੋਜ ਕੁਮਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਮਨੋਜ ਨੇ ਫੇਸਬੁੱਕ 'ਤੇ ਇਸ ਬਾਰੇ ਖੁਲਾਸਾ ਕੀਤਾ ਹੈ। ਮਨੋਜ ਠਾਕੁਰ ਹਿਮਾਚਲ ਪੁਲਿਸ 'ਚ ਹੌਲਦਾਰ ਹਨ ਤੇ ਕਿਨੌਰ 'ਚ ਤਾਇਨਾਤ ਹਨ।
ਹੌਲਦਾਰ ਮਨੋਜ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਲਿਖੀ ਹੈ। ਇਸ 'ਚ ਉਨ੍ਹਾਂ ਲਿਖਿਆ ਹੈ ਕਿ, "ਦੋਸਤੋ ਮੈਨੂੰ ਗਿੱਦੜ ਧਮਕੀਆਂ ਮਿਲ ਰਹੀਆਂ ਹਨ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਖੇਮੇ 'ਚ ਹਾਹਾਕਾਰ ਮੱਚੀ ਹੈ। ਇੱਕ ਸੂਰ ਦਾ ਬੱਚਾ ਮੈਨੂੰ ਮਾਰਨ ਦੀ ਇੱਛਾ ਮਨ 'ਚ ਪਾਲੀ ਬੈਠਾ ਹੈ। ਮੈਨੂੰ ਸਹੁੰ ਹੈ ਆਪਣੀ ਮਾਤਭੂਮੀ ਦੀ ਆਪਣੇ ਉਨ੍ਹਾਂ ਸ਼ਹੀਦਾਂ ਦੀ, ਜੇਕਰ ਕਦੇ ਇਨ੍ਹਾਂ ਕਾਫਿਰਾਂ ਨਾਲ ਮੇਰਾ ਆਹਮਣਾ-ਸਾਹਮਣਾ ਹੋ ਗਿਆ ਤਾਂ ਇੰਨਾ ਕੋਹਰਾਮ ਮਚਾਵਾਂਗਾ ਕਿ ਇਨ੍ਹਾਂ ਦੀ ਨਸਲ ਤਬਾਹ ਕਰ ਦਿਆਂਗਾ। ਵੰਦੇ ਮਾਤਰਮ, ਜੈ ਹਿੰਦ, ਜੈ ਹਿੰਦ ਕੀ ਸੈਨਾ।"
ਮਨੋਜ ਹਿਮਾਚਲ ਦੇ ਮੰਡੀ ਜਿਲ੍ਹੇ 'ਚ ਸਰਕਾਘਾਟ ਦੇ ਰਹਿਣ ਵਾਲੇ ਹਨ। ਉਹ ਹਿਮਾਚਲ ਪ੍ਰਦੇਸ਼ ਦੀ 6ਵੀਂ ਆਈਆਰਬੀ ਬਟਾਲੀਅਨ ਰਿਕੋਂਗ ਪੀਡੂਓ 'ਚ ਹੌਲਦਾਰ ਹਨ ਤੇ ਇਸ ਵੇਲੇ ਕਿਨੌਰ 'ਚ ਤਾਇਨਾਤ ਹਨ। ਜਿਸ ਕਵਿਤਾ ਦਾ ਵੀਡੀਓ ਵਾਇਰਲ ਹੋਇਆ ਉਹ ਮਨੋਜ ਦੀ ਨਹੀਂ ਹੈ। ਪਰ ਜਿਸ ਜੋਸ਼ ਤੇ ਅੰਦਾਜ਼ ਨਾਲ ਉਨ੍ਹਾਂ ਇਸ ਨੂੰ ਸੁਣਾਇਆ ਹੈ, ਉਹ ਦੇਸ਼ਵਾਸੀਆਂ ਨੂੰ ਖੂਬ ਪਸੰਦ ਆਇਆ ਹੈ। ਹਾਲਾਂਕਿ ਮਨੋਜ ਖੁਦ ਵੀ ਕਵਿਤਾਵਾਂ ਲਿਖਦੇ ਹਨ। ਉਨ੍ਹਾਂ ਦੇ ਡਾਇਰੀ 'ਚ ਅਨੇਕਾਂ ਕਵਿਤਾਵਾਂ ਲਿਖੀਆਂ ਹੋਈਆਂ ਹਨ।
ਦੇਸ਼ ਦੇ ਇਸ ਸਿਪਾਹੀ ਨੂੰ ਜਿਹੜੀ ਵੀ ਗੱਲ ਚੰਗੀ ਲੱਗਦੀ ਹੈ ਤੇ ਪ੍ਰੇਰਣਾ ਦਿੰਦੀ ਹੈ ਉਹ ਉਸ ਨੂੰ ਵੀ ਡਾਇਰੀ 'ਚ ਲਿਖ ਲੈਂਦੇ ਹਨ। ਉਹ ਆਪਣੇ ਵੀਡੀਓ ਵੀ ਬਣਾਉਂਦੇ ਰਹਿੰਦੇ ਹਨ। ਮਨੋਜ ਨੇ ਕਾਰਗਿਲ ਵਿਜੇ ਦਿਵਸ ਯਾਨਿ 26 ਜੁਲਾਈ ਨੂੰ ਵੀ ਦੇਸ਼ ਭਗਤੀ ਵਾਲਾ ਇੱਕ ਵੀਡੀਓ ਯੂ-ਟਿਊਬ 'ਤੇ ਅੱਪਲੋਡ ਕੀਤਾ ਸੀ।