ਨਵੀਂ ਦਿੱਲੀ: ਉਰੀ ਹਮਲੇ ਤੋਂ ਬਾਅਦ ਮੋਦੀ ਸਰਕਾਰ ਲਗਾਤਾਰ ਹਰਕਤ 'ਚ ਹੈ। ਇੱਕ ਪਾਸੇ ਸਰਕਾਰ ਪਾਕਿਸਤਾਨ ਨੂੰ ਘੇਰਨ 'ਚ ਲੱਗੀ ਹੈ ਤਾਂ ਦੂਜੇ ਪਾਸੇ ਕਸ਼ਮੀਰ 'ਚ ਸ਼ਾਂਤੀ ਬਹਾਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੁਣ ਕੈਬਨਿਟ ਮੀਟਿੰਗ ਤੋਂ ਪਹਿਲਾਂ ਪੀਐਮ ਮੋਦੀ ਨੇ ਪਾਕਿਸਤਾਨ ਤੇ ਕਸ਼ਮੀਰ ਮੁੱਦੇ 'ਤੇ ਵੱਡੀ ਮੀਟਿੰਗ ਬੁਲਾਈ ਹੈ।

ਮੋਦੀ ਨੇ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਸੀਸੀਐਸ ਨੂੰ ਤਲਬ ਕੀਤਾ ਹੈ। ਜਿਸ ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇਸ਼ ਦੀ ਸੁਰੱਖਿਆ ਤੇ ਕਸ਼ਮੀਰ ਦੇ ਮੌਜੂਦਾ ਹਲਾਤ 'ਤੇ ਪੀਐਮ ਮੋਦੀ ਨੂੰ ਰਿਪੋਰਟ ਸੌਂਪਣਗੇ। ਸੀਸੀਐਸ ਦੀ ਮੀਟਿੰਗ 'ਚ ਰੱਖਿਆ ਮੰਤਰਾਲੇ ਵੀ ਆਪਣੀ ਰਿਪੋਰਟ ਸੌਂਪੇਗਾ। ਪਾਕਿਸਤਾਨ ਲੱਗਦੀ ਸਰਹੱਦ ਖਾਸਕਰ ਐਲਓਸੀ 'ਤੇ ਸੁਰੱਖਿਆ ਹਲਾਤ ਕਿਹੋ ਜਿਹੇ ਹਨ ਤੇ ਫੌਜ ਦੀ ਤਾਇਨਾਤੀ ਦੀ ਕੀ ਸਥਿਤੀ ਹੈ, ਰੱਖਿਆ ਮੰਤਰੀ ਇਸ ਦੀ ਜਾਣਕਾਰੀ ਵੀ ਪੀਐਮ ਨੂੰ ਦੇਣਗੇ।