ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਪੀਐਮ ਮੋਦੀ ਨੇ ਇਸਲਾਮਾਬਾਦ 'ਚ ਹੋਣ ਵਾਲੇ ਸਾਰਕ ਸੰਮੇਲਨ 'ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ 8 ਦੇਸ਼ਾਂ ਦੇ ਇਸ ਸਮੂਹ 'ਚੋਂ ਤਿੰਨ ਹੋਰ ਦੇਸ਼ਾਂ ਨੇ ਸੰਮੇਲਨ ਤੋਂ ਵੱਖ ਰਹਿਣ ਦਾ ਐਲਾਨ ਕੀਤਾ ਹੈ। ਭਾਰਤ ਦੇ ਸਮਰਥਨ 'ਚ ਬੰਗਲਾਦੇਸ਼, ਭੁਟਾਨ ਤੇ ਅਫਗਾਨਿਸਤਾਨ ਨੇ ਸੰਮੇਲਨ 'ਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਅੱਤਵਾਦ ਦੇ ਮੁੱਦੇ 'ਤੇ ਨੇਪਾਲ ਵੀ ਭਾਰਤ ਦੇ ਨਾਲ ਹੈ ਤੇ ਪਾਕਿਸਤਾਨ ਨੂੰ ਆਪਣਾ ਰੁਖ ਸਪੱਸ਼ਟ ਕਰਨ ਨੂੰ ਕਿਹਾ ਹੈ।