News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਪੋਰ 'ਚ 24 ਘੰਟੇ ਤੋਂ ਮੁਕਾਬਲਾ ਜਾਰੀ, ਇਮਾਰਤ ਨੂੰ ਉਡਾ ਸਕਦੀ ਹੈ ਫੌਜ

Share:
ਪੰਪੋਰ: ਜੰਮੂ ਕਸ਼ਮੀਰ ਦੇ ਪੰਪੋਰ 'ਚ ਪਿਛਲੇ 24 ਘੰਟੇ ਤੋਂ ਜਿਆਦਾ ਸਮੇਂ ਤੋਂ ਅੱਤਵਾਦੀਆਂ ਤੇ ਸੁਰੱਖਿਆ ਬਲਾਂ 'ਚ ਮੁਕਾਬਲਾ ਚੱਲ ਰਿਹਾ ਹੈ। ਅੱਤਵਾਦੀ ਈਡੀਆਈ ਬਿਲਡਿੰਗ 'ਚੋਂ ਲੁਕ ਕੇ ਫਾਇਰਿੰਗ ਕਰ ਰਹੇ ਹਨ। ਕੱਲ੍ਹ ਮੁਕਾਬਲੇ ਦੌਰਾਨ ਫੌਜ ਦੇ 2 ਜਵਾਨ ਜਖਮੀ ਹੋਏ ਸਨ। ਜੇਕਰ ਅੱਤਵਾਦੀਆਂ ਦੀ ਲੋਕੇਸ਼ਨ ਦਾ ਪਤਾ ਨਾ ਲੱਗਾ ਤਾਂ ਅੱਜ ਇਸ ਬਿਲਡਿੰਗ ਨੂੰ ਉਡਾਉਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ। ਰਾਤ ਵੀ 12 ਤੋਂ 2 ਵਜੇ ਦਰਮਿਆਨ ਫਾਇਰਿੰਗ ਦੀ ਅਵਾਜ ਸੁਣੀ ਗਈ ਹੈ। pampore-jammu pampore-jammu-9-min ਸ਼੍ਰੀਨਗਰ ਤੋਂ 15 ਕਿਲੋਮੀਟਰ ਦੂਰ ਈਡੀਆਈ (Enterprenurship Development Institute) ਦੀ ਬਿਲਡਿੰਗ ਦਾ ਨਕਸ਼ਾ ਪਿਛਲੇ 24 ਘੰਟਿਆਂ ਦੌਰਾਨ ਬੁਰੀ ਤਰਾਂ ਬਦਲ ਚੁੱਕਾ ਹੈ। ਸੁਰੱਖਿਆ ਬਲਾਂ ਤੇ ਅੱਤਵਾਦੀਆਂ 'ਚ ਚੱਲ ਰਹੇ ਮੁਕਾਬਲੇ ਦੌਰਾਨ ਹੋ ਰਹੀ ਗੋਲੀਬਾਰੀ ਕਾਰਨ ਸਾਰੇ ਸ਼ੀਸ਼ੇ ਟੁੱਟ ਚੁੱਕੇ ਹਨ। ਇਮਾਰਤ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਹੈ। ਬਿਲਡਿੰਗ 'ਚੋਂ ਲਗਾਤਾਰ ਧੁੰਆਂ ਨਿੱਕਲ ਰਿਹਾ ਹੈ। ਇੱਕ ਮੰਜਿਲ 'ਤੇ ਅੱਗ ਲੱਗੀ ਹੋਈ ਹੈ। ਰੁਕ- ਰੁਕ ਕੇ ਫਾਇਰਿੰਗ ਦੀ ਅਵਾਜ ਸੁਣਾਈ ਦੇ ਰਹੀ ਹੈ। pampore-jammu-7 pampore-jammu-5-min ਇਹ ਉਹੀ ਬਿਲਡਿੰਗ ਹੈ ਜਿੱਥੇ ਫਰਵਰੀ ਮਹੀਨੇ ਹੋਏ ਵੱਡੇ ਮੁਕਾਬਲੇ ‘ਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਸਨ। 48 ਘੰਟੇ ਚੱਲੇ ਮੁਕਾਬਲੇ ‘ਚ ਤਿੰਨਾਂ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਗਿਆ ਸੀ। ਫਰਵਰੀ ਮਹੀਨੇ ‘ਚ ਅੱਤਵਾਦੀਆਂ ਨੇ ਘਾਤ ਲਗਾ ਕੇ ਸੀਆਰਪੀਐਫ ਦੇ ਕਾਫਲੇ ‘ਤੇ ਹਮਲਾ ਕੀਤਾ ਸੀ। ਇਸ ਦੌਰਾਨ ਅੱਤਵਾਦੀ EDI ਦੀ ਬਿਲਡਿੰਗ ‘ਚ ਜਾ ਵੜੇ ਸਨ। ਇਸ ਤੋਂ ਬਾਅਦ ਚੱਲੇ ਮੁਕਾਬਲੇ ‘ਚ ਫੌਜ ਨੇ ਤਿੰਨਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਹਾਲਾਂਕਿ ਇਸ ਦੌਰਾਨ ਇੱਕ ਆਮ ਨਾਗਰਿਕ ਵੀ ਮਾਰਿਆ ਗਿਆ ਸੀ।
Published at : 11 Oct 2016 09:56 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ-ਦਿੱਲੀ ਨੂੰ ਦਹਿਲਾਉਣ ਦਾ ਪਾਕਿਸਤਾਨੀ ਪਲਾਨ ਫੇਲ੍ਹ! NIA ਨੇ ਕੀਤੀ ਵੱਡੀ ਕਾਰਵਾਈ

ਪੰਜਾਬ-ਦਿੱਲੀ ਨੂੰ ਦਹਿਲਾਉਣ ਦਾ ਪਾਕਿਸਤਾਨੀ ਪਲਾਨ ਫੇਲ੍ਹ! NIA ਨੇ ਕੀਤੀ ਵੱਡੀ ਕਾਰਵਾਈ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ

Insurance Claim ਲਈ ਪਤਨੀ ਦੀ ਕਰ ਦਿੱਤੀ ਹੱਤਿਆ, ਪਤੀ ਸਮੇਤ 4 ਗ੍ਰਿਫ਼ਤਾਰ ,  ਢਾਈ ਸਾਲ ਪਹਿਲਾਂ ਹੋਇਆ ਸੀ ਲਵ ਮੈਰਿਜ

Insurance Claim ਲਈ ਪਤਨੀ ਦੀ ਕਰ ਦਿੱਤੀ ਹੱਤਿਆ, ਪਤੀ ਸਮੇਤ 4 ਗ੍ਰਿਫ਼ਤਾਰ ,  ਢਾਈ ਸਾਲ ਪਹਿਲਾਂ ਹੋਇਆ ਸੀ ਲਵ ਮੈਰਿਜ

Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ

Patna 'ਚ ਸੜਕ ਹਾਦਸੇ ਤੋਂ ਬਾਅਦ ਭਾਰੀ ਹੰਗਾਮਾ ! ਬੱਸ ਸਮੇਤ 5 ਵਾਹਨਾਂ ਨੂੰ ਲਗਾਈ ਅੱਗ, ਪੁਲਿਸ 'ਤੇ ਵੀ ਪੱਥਰਾਅ

ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ

ਤਾਬੜਤੋੜ ਗੋਲੀਬਾਰੀ ਨਾਲ ਦਹਿਲਿਆ ਆਹ ਸਕੂਲ, ਵਿਦਿਆਰਥੀ ਨੇ ਚਲਾਈਆਂ ਤਾੜਤਾੜ ਗੋਲੀਆਂ, ਇੱਕ ਦੀ ਮੌਤ; ਕਈ ਜ਼ਖ਼ਮੀ

ਪ੍ਰਮੁੱਖ ਖ਼ਬਰਾਂ

ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026