ਗੋਰਖਪੁਰ: ਬੀਜੇਪੀ ਘੱਟ ਗਿਣਤੀ ਮੋਰਚਾ ਨੇ ਵਿਵਾਦਤ ਪੋਸਟਰ ਜਾਰੀ ਕਰ ਸਿਆਸਤ ਗਰਮਾ ਦਿੱਤੀ ਹੈ। ਖਬਰ ਯੂ.ਪੀ. ਦੇ ਗੋਰਖਪੁਰ ਤੋਂ ਹੈ। ਘੱਟ ਗਿਣਤੀ ਮੋਰਚਾ ਵੱਲੋਂ ਜਾਰੀ ਪੋਸਟਰ 'ਚ ਬੀਜੇਪੀ ਸਾਂਸਦ ਯੋਗੀ ਅਦਿੱਤਿਆਨਾਥ ਨੂੰ ਯੂ.ਪੀ. ਦਾ ਜਾਦੂਗਰ ਦੱਸਿਆ ਗਿਆ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਤੇ ਸ਼ੀਲਾ ਦੀਕਸ਼ਤ ਨੂੰ ਗਧੇ 'ਤੇ ਸਵਾਰ ਦਿਖਾਇਆ ਹੈ।
ਬੀ.ਜੇ.ਪੀ. ਦੇ ਇਸ ਮੋਰਚੇ ਦੇ ਵਰਕਰਾਂ ਨੇ ਕਾਂਗਰਸ ਖਿਲਾਫ ਪ੍ਰਦਰਸ਼ਨ ਕਰਦਿਆਂ ਪੋਸਟਰ ਜਾਰੀ ਕੀਤਾ ਹੈ। ਪੋਸਟਰ 'ਚ ਸਭ ਤੋਂ ਉੱਪਰ ਖੱਬੇ ਪਾਸੇ ਕਮਲ ਦਾ ਫੁੱਲ ਬਣਿਆ ਹੈ। ਉਸ ਦੇ ਵਿਚਕਾਰ ਟੀਚਾ 2017 ਲਿਖਿਆ ਗਿਆ ਹੈ। ਸੱਜੇ ਪਾਸੇ ਸਾਂਸਦ ਯੋਗ ਅਦਿੱਤਿਆਨਾਥ ਨੂੰ ਯੂਪੀ ਦਾ ਜਾਦੂਗਰ ਦੱਸਿਆ ਗਿਆ ਹੈ। ਉਸ ਦੇ ਹੇਠਾਂ ਇਸ ਵਾਰ ਯੋਗੀ ਸਰਕਾਰ ਤੇ ਪਿਛਲੀ ਕੇਂਦਰ ਦੀ ਕਾਂਗਰਸ ਸਰਕਾਰ 'ਚ 60 ਸਾਲ ਦੇਸ਼ ਬੇਹਾਲ ਦਾ ਨਾਅਰਾ ਦਿੱਤਾ ਗਿਆ ਹੈ।
ਇਸ ਪੋਸਟਰ 'ਚ ਰਾਹੁਲ ਗਾਂਧੀ ਤੇ ਸ਼ੀਲਾ ਦੀਕਸ਼ਤ ਨੂੰ ਗਧੇ 'ਤੇ ਸਵਾਰ ਦਿਖਾਇਆ ਹੈ। ਉਸ ਦੇ ਹੇਠਾਂ ਯੋਗੀ ਅਦਿੱਤਿਆਨਾਥ ਨੂੰ ਜਾਦੂਗਰ ਵਾਲੇ ਕੱਪੜਿਆਂ 'ਚ ਦਿਖਾਇਆ ਗਿਆ ਹੈ। ਇੱਥੇ ਨਾਅਰਾ ਦਿੱਤਾ ਗਿਆ ਹੈ ਕਿ ਯੋਗੀ ਜੀ ਆਪਣੇ ਰਾਜਨੀਤਕ ਜਾਦੂ ਨਾਲ ਯੂਪੀ ਦੀ ਤਸਵੀਰ ਬਦਲਣਗੇ। ਬੀਜੇਪੀ ਘੱਟ ਗਿਣਤੀ ਮੋਰਚਾ ਦੇ ਸਾਬਕਾ ਸੂਬਾ ਕਮੇਟੀ ਮੈਂਬਰ ਇਰਫਾਨ ਅਹਿਮਦ ਦਾ ਕਹਿਣਾ ਹੈ, ਯੂਪੀ ਦੇ ਜਾਦੂਗਰ ਯੋਗੀ ਦੇ ਸੀਐਮ ਬਣਨਗੇ ਤੇ ਦੇਸ਼ ਦਾ ਵਿਕਾਸ ਕਰਨਗੇ।