News
News
ਟੀਵੀabp shortsABP ਸ਼ੌਰਟਸਵੀਡੀਓ
X

ਭਗਵੰਤ ਮਾਨ ਦਾ ਜਾਂਚ ਕਮੇਟੀ ਨੂੰ 'ਕੋਰਾ' ਜਵਾਬ

Share:
ਨਵੀਂ ਦਿੱਲੀ: ਸੰਸਦ ਦਾ ਵੀਡੀਓ ਬਣਾਉਣ ਦੇ ਮਾਮਲੇ 'ਤੇ 'ਆਪ' ਸਾਂਸਦ ਭਗਵੰਤ ਮਾਨ ਨੇ ਆਪਣਾ ਜਵਾਬ ਜਾਂਚ ਕਮੇਟੀ ਨੂੰ ਸੌਂਪ ਦਿੱਤਾ ਹੈ। ਪੰਜ ਪੇਜਾਂ ਦੇ ਜਵਾਬ 'ਚ ਮਾਨ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ। ਉਨ੍ਹਾਂ ਨੇ ਅੱਜ ਜਾਂਚ ਕਮੇਟੀ ਸਾਹਮਣੇ ਪੇਸ਼ ਵੀ ਹੋਣਾ ਹੈ ਪਰ ਉਸ ਤੋਂ ਪਹਿਲਾਂ ਉਨ੍ਹਾਂ ਲਿਖਤੀ ਜਵਾਬ ਕਮੇਟੀ ਨੂੰ ਦੇ ਦਿੱਤਾ ਹੈ। 
 
ਭਗਵੰਤ ਮਾਨ ਨੇ ਜਾਂਚ ਕਮੇਟੀ ਸਾਹਮਣੇ ਆਪਣੇ ਵਕੀਲ ਸਮੇਤ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ ਪਰ ਇਸ ਮੰਗ ਨੂੰ ਖਾਰਜ ਕਰ ਦਿੱਤਾ ਗਿਆ। 26 ਜੁਲਾਈ ਨੂੰ ਮਾਨ ਨੇ ਲੋਕ ਸਭਾ ਸਪੀਕਰ ਨੂੰ ਇੱਕ ਖਤ ਲਿਖ ਕਿ ਕਿਹਾ ਸੀ ਕਿ ਉਨ੍ਹਾਂ ਦੇ ਮਾਮਲੇ ਦੀ ਜਾਂਚ ਲਈ ਜੋ ਕਮੇਟੀ ਬਣਾਈ ਗਈ ਹੈ, ਉਸ ਦਾ ਦਾਇਰਾ ਹੋਰ ਵਧਾ ਕੇ ਪ੍ਰਧਾਨ ਮੰਤਰੀ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਖਤ 'ਚ ਲਿਖਿਆ, "ਕੱਲ ਤੁਸੀਂ ਮੇਰੇ ਵੀਡੀਓ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ। ਕਮੇਟੀ ਜਾਂਚ ਕਰੇਗੀ ਕਿ ਇਸ ਵੀਡੀਓ ਨਾਲ ਸੰਸਦ ਦੀ ਸੁਰੱਖਿਆ ਨੂੰ ਖਤਰਾ ਤਾਂ ਪੈਦਾ ਨਹੀਂ ਹੋਇਆ। 2001 'ਚ ISI ਨੇ ਸੰਸਦ ਤੇ ਹਮਲਾ ਕੀਤਾ। ਫਿਰ 2016 ਚ ਉਸੇ ISI ਨੇ ਪਠਾਨਕੋਟ ਏਅਰਬੇਸ 'ਤੇ ਹਮਲਾ ਕੀਤਾ। ਪ੍ਰਧਾਨ ਮੰਤਰੀ ਜੀ ਨੇ ਉਸੇ ISI ਨੂੰ ਪਠਾਨਕੋਟ ਏਅਰਬੇਸ 'ਤੇ ਪੂਰੀ ਇੱਜਤ ਨਾਲ ਬੁਲਾ ਕੇ ਘੁਮਾਇਆ।" 
 
ਭਗਵੰਤ ਨੇ ਕਿਹਾ ਕਿ, "ISI ਪੂਰੇ ਏਅਰਬੇਸ ਦਾ ਨਕਸ਼ਾ ਬਣਾ ਕੇ ਲੈ ਗਿਆ। ਕੀ ਇਸ ਨਾਲ ਪੂਰੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਨਹੀਂ ਹੋਇਆ ਮੇਰੇ ਵੀਡੀਓ ਬਣਾਉਣਾ ਦੇਸ਼ ਲਈ ਖਤਰਾ ਹੈ ਜਾਂ ਪੀਐਮ ਜੀ ਦਾ ISI ਨੂੰ ਬੁਲਾ ਕੇ ਏਅਰਬੇਸ 'ਤੇ ਘੁਮਾਉਣਾ ਦੇਸ਼ ਦੀ ਰਾਖੀ ਲਈ ਖਤਰਾ ਹੈ।" ਜਾਂਚ ਕਮੇਟੀ ਨੇ 3 ਅਗਸਤ ਤੱਕ ਆਪਣੀ ਰਿਪੋਰਟ ਦੇਣੀ ਹੈ। ਇਸ ਰਿਪੋਰਟ ਦੇ ਆਉਣ ਤੱਕ ਮਾਨ ਨੂੰ ਸੰਸਦ ਦੀ ਕਾਰਵਾਈ 'ਚ ਸ਼ਾਮਲ ਹੋਣ ਰੋਕਿਆ ਗਿਆ ਹੈ।
Published at : 28 Jul 2016 09:12 AM (IST) Tags: lok sabha bhagwant mann
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Haryana 'ਚ ਪੰਜਾਬ ਦੇ ਸੋਨਾ ਵਪਾਰੀ ਤੋਂ 3 ਕਰੋੜ ਦਾ ਸੋਨਾ ਲੁੱਟਿਆ ,ਪੁੱਤਰ ਦੇ ਸਿਰ 'ਤੇ ਪਿਸਤੌਲ ਤਾਣ ਕੇ ਖੋਹਿਆ ਬੈਗ

Haryana 'ਚ ਪੰਜਾਬ ਦੇ ਸੋਨਾ ਵਪਾਰੀ ਤੋਂ 3 ਕਰੋੜ ਦਾ ਸੋਨਾ ਲੁੱਟਿਆ ,ਪੁੱਤਰ ਦੇ ਸਿਰ 'ਤੇ ਪਿਸਤੌਲ ਤਾਣ ਕੇ ਖੋਹਿਆ ਬੈਗ

Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ

Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ

Abohar 'ਚ ਸ਼ੱਕੀ ਹਾਲਾਤਾਂ 'ਚ ਔਰਤ ਦੀ ਮੌਤ , ਪੁਲਿਸ ਨੂੰ ਬਿਨਾਂ ਦੱਸੇ ਕੀਤਾ ਅੰਤਿਮ ਸਸਕਾਰ, ਹਿਰਾਸਤ 'ਚ ਪਤੀ

Abohar 'ਚ ਸ਼ੱਕੀ ਹਾਲਾਤਾਂ 'ਚ ਔਰਤ ਦੀ ਮੌਤ , ਪੁਲਿਸ ਨੂੰ ਬਿਨਾਂ ਦੱਸੇ ਕੀਤਾ ਅੰਤਿਮ ਸਸਕਾਰ, ਹਿਰਾਸਤ 'ਚ ਪਤੀ

Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ

Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ

Punjab 'ਤੇ 4.13 ਲੱਖ ਕਰੋੜ ਰੁਪਏ ਦਾ ਕਰਜ਼ਾ, ਹਿਮਾਚਲ ਨਾਲੋਂ 3.7 ਗੁਣਾ ਵੱਧ ਬੋਝ, ਕੇਂਦਰ ਨੇ ਰਾਜ ਸਭਾ 'ਚ ਦਿੱਤੀ ਜਾਣਕਾਰੀ

Punjab 'ਤੇ 4.13 ਲੱਖ ਕਰੋੜ ਰੁਪਏ ਦਾ ਕਰਜ਼ਾ, ਹਿਮਾਚਲ ਨਾਲੋਂ 3.7 ਗੁਣਾ ਵੱਧ ਬੋਝ, ਕੇਂਦਰ ਨੇ ਰਾਜ ਸਭਾ 'ਚ ਦਿੱਤੀ ਜਾਣਕਾਰੀ

ਪ੍ਰਮੁੱਖ ਖ਼ਬਰਾਂ

ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ

ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ

ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'

ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'

ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ

ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ

ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ

ਲੁਧਿਆਣਾ 'ਚ ਨਾਬਾਲਗ ਨਾਲ ਰੇਪ, 7 ਮਹੀਨੇ ਦੀ ਪ੍ਰੈਗਨੈਂਟ, ਦੋ ਨੌਜਵਾਨਾਂ ਨੇ ਬਣਾਏ ਸਬੰਧ; ਪੇਟ ਦਰਦ ਹੋਣ 'ਤੇ ਹੋਇਆ ਖੁਲਾਸਾ