ਪੜਚੋਲ ਕਰੋ

Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ

Punjab paper leak Case : ਆਮ ਆਦਮੀ ਪਾਰਟੀ (AAP) ਛੱਡ ਕੇ BJP ਵਿੱਚ ਸ਼ਾਮਲ ਹੋਏ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਪਹਿਲੀ ਵਾਰ ਕਾਕਰੋਚ ਜਨਤਾ ਪਾਰਟੀ (CJP) ਵੱਲੋਂ NEET ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਮਾਮਲੇ 'ਤੇ ਬੋਲੇ।

Punjab paper leak Case : ਆਮ ਆਦਮੀ ਪਾਰਟੀ (AAP) ਛੱਡ ਕੇ BJP ਵਿੱਚ ਸ਼ਾਮਲ ਹੋਏ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਪਹਿਲੀ ਵਾਰ ਕਾਕਰੋਚ ਜਨਤਾ ਪਾਰਟੀ (CJP) ਵੱਲੋਂ NEET ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਮਾਮਲੇ 'ਤੇ ਬੋਲੇ। ਵੀਰਵਾਰ ਨੂੰ ਰਾਜ ਸਭਾ ਵਿੱਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਦੀ ਚਿੰਤਾ ਅਤੇ ਦਰਦ ਨੂੰ ਪਰਿਵਾਰ ਦੇ ਮੁਖੀ ਵਾਂਗ ਸਮਝਿਆ ਅਤੇ ਇਸ ਸਬੰਧੀ ਕਈ ਮਹੱਤਵਪੂਰਨ ਕਦਮ ਚੁੱਕੇ।

ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ AAP ਸਰਕਾਰ ਬਣਨ ਤੋਂ ਬਾਅਦ 7 ਪ੍ਰੀਖਿਆਵਾਂ ਵਿੱਚ ਗੜਬੜ ਹੋਈ। ਫਾਰਮੇਸੀ ਦੀ ਪ੍ਰੀਖਿਆ ਵਿੱਚ ਲਾਈਵ ਨਕਲ ਹੋਈ। ਉਨ੍ਹਾਂ ਕਿਹਾ ਕਿ ਜਵਾਬਦੇਹੀ ਪਾਰਟੀ ਦੇਖ ਕੇ ਨਹੀਂ, ਸੱਚਾਈ ਦੇ ਆਧਾਰ 'ਤੇ ਤੈਅ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਇਹ ਪ੍ਰਦਰਸ਼ਨ ਕਿਸੇ ਫਲਾਪ ਰਾਜਨੀਤਿਕ ਪਾਰਟੀ ਦੀ ਵਾਪਸੀ ਦਾ ਸਾਧਨ ਨਹੀਂ ਹੈ। ਕੁਝ ਲੋਕ ਵਿਦਿਆਰਥੀਆਂ ਨੂੰ ਅੱਗੇ ਕਰਕੇ ਖੁਦ ਕੈਮਰਿਆਂ ਤੋਂ ਦੂਰ ਰਹਿੰਦੇ ਹਨ। ਜਿਨ੍ਹਾਂ ਨੂੰ ਆਪਣੇ ਹੀ ਭਵਿੱਖ ਦਾ ਪਤਾ ਨਹੀਂ, ਉਹ ਵਿਦਿਆਰਥੀਆਂ ਦੀ ਲੜਾਈ ਕੀ ਲੜਣਗੇ। ਰਾਘਵ ਚੱਢਾ ਨੇ ਕਿਹਾ, "ਜਦੋਂ ਮੈਂ ਵਿਰੋਧੀ ਧਿਰ ਵਿੱਚ ਸੀ ਤਾਂ ਸਵਾਲ ਪੁੱਛਦਾ ਸੀ, ਅੱਜ ਸੱਤਾ ਪੱਖ ਵਿੱਚ ਹਾਂ ਤਾਂ ਹੱਲ ਦੇਣਾ ਮੇਰੀ ਜ਼ਿੰਮੇਵਾਰੀ ਹੈ।"

ਰਾਜ ਸਭਾ ਵਿੱਚ ਰਾਘਵ ਚੱਢਾ ਦੀਆਂ ਮੁੱਖ ਗੱਲਾਂ

ਰਾਘਵ ਚੱਢਾ ਨੇ ਕਿਹਾ ਕਿ 22 ਲੱਖ ਵਿਦਿਆਰਥੀ ਰੋਜ਼ 18 ਘੰਟੇ ਮਿਹਨਤ ਕਰਦੇ ਹਨ, ਸਿਰਫ਼ 3 ਘੰਟਿਆਂ ਦੀ ਪ੍ਰੀਖਿਆ ਲਈ ਪਰ ਇੱਕ ਕੈਮਰਾ ਫੋਨ, ਵਟਸਐਪ ਦਾ ਇੱਕ ਮੈਸੇਜ, ਟੈਲੀਗ੍ਰਾਮ ਦੀ ਇੱਕ PDF ਜਾਂ ਰਾਤ 2 ਵਜੇ ਪੇਪਰ ਲੀਕ ਹੋਣ ਨਾਲ ਸਾਰੀ ਮਿਹਨਤ ਮਿੱਟੀ ਵਿੱਚ ਮਿਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਪਬਲਿਕ ਏਗਜ਼ਾਮੀਨੇਸ਼ਨ (ਸੋਧ) ਬਿੱਲ 2026 ਦਾ ਸਮਰਥਨ ਕਰਦੇ ਹਨ।

ਪੇਪਰ ਲੀਕ ਦਾ ਇਲਾਜ ਸਿਰਫ਼ ਬਿਆਨਾਂ ਨਾਲ ਨਹੀਂ ਹੋਵੇਗਾ

ਉਨ੍ਹਾਂ ਕਿਹਾ ਕਿ ਪੇਪਰ ਲੀਕ ਇੱਕ ਗੰਭੀਰ ਬਿਮਾਰੀ ਹੈ, ਜਿਸ ਦਾ ਸਥਾਈ ਇਲਾਜ ਲਾਜ਼ਮੀ ਹੈ। ਜਿਵੇਂ ਕੈਂਸਰ ਦਾ ਇਲਾਜ ਸਿਰਫ਼ ਕ੍ਰੋਸਿਨ ਨਾਲ ਨਹੀਂ ਹੋ ਸਕਦਾ, ਓਸੇ ਤਰ੍ਹਾਂ ਪੇਪਰ ਲੀਕ ਦਾ ਹੱਲ ਮੀਡੀਆ ਬਾਈਟਾਂ ਨਾਲ ਨਹੀਂ, ਸਗੋਂ ਮਜ਼ਬੂਤ ਸੰਸਥਾਗਤ ਪ੍ਰਣਾਲੀ ਨਾਲ ਹੋਵੇਗਾ। ਕੇਂਦਰ ਸਰਕਾਰ ਦਾ ਇਹ ਬਿੱਲ ਦੇਸ਼ ਦਾ ਪਹਿਲਾ ਐਂਟੀ ਪੇਪਰ ਲੀਕ ਫਰੇਮਵਰਕ ਹੈ।

ਰਾਘਵ ਚੱਢਾ ਨੇ NEET ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, "ਤੁਹਾਡਾ ਗੁੱਸਾ ਜਾਇਜ਼ ਹੈ, ਤੁਹਾਡਾ ਦਰਦ ਸੱਚਾ ਹੈ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਲੈ ਕੇ ਤੁਹਾਡੀਆਂ ਸ਼ਿਕਾਇਤਾਂ ਵੀ ਵਾਜਬ ਹਨ। ਜਦੋਂ ਤੁਸੀਂ ਆਪਣੀ ਆਵਾਜ਼ ਉਠਾਈ ਤਾਂ ਪ੍ਰਧਾਨ ਮੰਤਰੀ ਨੇ ਪਰਿਵਾਰ ਦੇ ਮੁਖੀ ਵਾਂਗ ਇਸ ਨੂੰ ਸੁਣਿਆ ਅਤੇ ਇਤਿਹਾਸਕ ਫੈਸਲੇ ਲੈ ਕੇ ਪ੍ਰਣਾਲੀ ਵਿੱਚ ਬਦਲਾਅ ਕੀਤਾ।"

ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਦਿਆਰਥੀ NEET ਦੀ ਤਿਆਰੀ ਕਰਦਾ ਹੈ ਤਾਂ ਸਾਰਾ ਪਰਿਵਾਰ ਉਸ ਦੇ ਨਾਲ ਖੜ੍ਹਾ ਹੁੰਦਾ ਹੈ। ਮਾਂ ਆਪਣੀਆਂ ਲੋੜਾਂ ਘਟਾ ਲੈਂਦੀ ਹੈ, ਪਿਤਾ ਆਪਣੀਆਂ ਬਚਤਾਂ ਕੋਚਿੰਗ, ਕਿਰਾਏ ਅਤੇ ਟੈਸਟ ਸੀਰੀਜ਼ 'ਤੇ ਖਰਚ ਕਰਦਾ ਹੈ। ਕਈ ਪਰਿਵਾਰਾਂ ਨੂੰ ਕਰਜ਼ਾ ਵੀ ਲੈਣਾ ਪੈਂਦਾ ਹੈ। ਵਿਦਿਆਰਥੀ ਕੋਟਾ, ਜੈਪੁਰ, ਚੰਡੀਗੜ੍ਹ, ਦਿੱਲੀ ਜਾਂ ਪਟਨਾ ਵਰਗੇ ਸ਼ਹਿਰਾਂ ਵਿੱਚ ਘਰ ਤੋਂ ਦੂਰ ਰਹਿ ਕੇ ਪੜ੍ਹਾਈ ਕਰਦੇ ਹਨ ਅਤੇ ਉਨ੍ਹਾਂ ਦੀ ਸਮਾਜਿਕ ਜ਼ਿੰਦਗੀ ਲਗਭਗ ਖਤਮ ਹੋ ਜਾਂਦੀ ਹੈ।

ਸਰਕਾਰ ਨੇ ਵਿਦਿਆਰਥੀਆਂ ਦੀ ਆਵਾਜ਼ ਸੁਣ ਕੇ ਕਾਰਵਾਈ ਕੀਤੀ

ਰਾਘਵ ਚੱਢਾ ਨੇ ਕਿਹਾ ਕਿ ਹਰ ਵਿਦਿਆਰਥੀ ਜਾਣਦਾ ਹੈ ਕਿ ਉਹ ਸਿਰਫ਼ ਪੇਪਰ ਨਹੀਂ ਦੇ ਰਿਹਾ, ਸਗੋਂ ਆਪਣੇ ਪੂਰੇ ਪਰਿਵਾਰ ਦਾ ਭਵਿੱਖ ਲਿਖ ਰਿਹਾ ਹੈ ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਜਿਸ ਪ੍ਰੀਖਿਆ ਲਈ ਉਸ ਨੇ ਸਾਲਾਂ ਮਿਹਨਤ ਕੀਤੀ, ਉਸ ਦਾ ਪੇਪਰ ਪਹਿਲਾਂ ਹੀ ਪੈਸਿਆਂ ਦੇ ਬਦਲੇ ਲੀਕ ਹੋ ਗਿਆ, ਤਾਂ ਉਹ ਮਾਨਸਿਕ ਅਤੇ ਸਰੀਰਕ ਤੌਰ 'ਤੇ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ।

Advertisement

ਟਾਪ ਹੈਡਲਾਈਨ

Punjab News: ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
ਕਾਂਗਰਸ 'ਚ ਹਲਚਲ ਤੇਜ਼, ਰਾਹੁਲ ਗਾਂਧੀ ਅਗਲੇ ਮਹੀਨੇ ਪੰਜਾਬ ਆਉਣਗੇ, ਮਾਲਵਾ-ਮਾਝਾ ਅਤੇ ਦੋਆਬਾ ਦਾ ਕਰਨਗੇ ਦੌਰਾ; ਚੋਣਾਂ ਦੀ ਖਿੱਚੀ ਤਿਆਰੀ...
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ
Punjab Police  ਦੇ 2 ਅਧਿਕਾਰੀ ਮੁਅੱਤਲ, ਡਿਊਟੀ 'ਚ ਲਾਪਰਵਾਹੀ ਪਈ ਭਾਰੀ
Punjab News: ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋਵੇਂ ਕਿਡਨੀਆਂ 'ਚ ਪੱਥਰੀ, ਬਠਿੰਡਾ ਹਸਪਤਾਲ 'ਚ ਹੋਈ ਜਾਂਚ; ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ...
ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਦੋਵੇਂ ਕਿਡਨੀਆਂ 'ਚ ਪੱਥਰੀ, ਬਠਿੰਡਾ ਹਸਪਤਾਲ 'ਚ ਹੋਈ ਜਾਂਚ; ਕਮਲ ਕੌਰ ਭਾਬੀ ਦਾ ਕੀਤਾ ਸੀ ਕਤਲ...
Punjab Bandh ਦੀ ਕਾਲ ਨੂੰ ਦੇਖਦਿਆਂ ਮੋਹਾਲੀ ਤੇ ਖਰੜ ਦੇ ਕਈ ਸਕੂਲ ਭਲਕੇ ਰਹਿਣਗੇ ਬੰਦ ,ਜਾਣੋ ਪੂਰਾ ਮਾਮਲਾ  
Punjab Bandh ਦੀ ਕਾਲ ਨੂੰ ਦੇਖਦਿਆਂ ਮੋਹਾਲੀ ਤੇ ਖਰੜ ਦੇ ਕਈ ਸਕੂਲ ਭਲਕੇ ਰਹਿਣਗੇ ਬੰਦ ,ਜਾਣੋ ਪੂਰਾ ਮਾਮਲਾ  
Advertisement

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Gangster Shot Dead In Court: ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਅਦਾਲਤ ਬਾਹਰ ਅੰਨ੍ਹੇਵਾਹ ਗੋਲੀਆਂ ਚੱਲੀਆਂ; ਬਦਮਾਸ਼ਾਂ ਨੇ 14 ਫਾਇਰ ਕਰਕੇ ਭੁੰਨਿਆ ਨਾਮੀ ਗੈਂਗਸਟਰ...
ਪ੍ਰਸ਼ਾਸਨ 'ਚ ਮੱਚਿਆ ਹੜਕੰਪ, ਅਦਾਲਤ ਬਾਹਰ ਅੰਨ੍ਹੇਵਾਹ ਗੋਲੀਆਂ ਚੱਲੀਆਂ; ਬਦਮਾਸ਼ਾਂ ਨੇ 14 ਫਾਇਰ ਕਰਕੇ ਭੁੰਨਿਆ ਨਾਮੀ ਗੈਂਗਸਟਰ...
3 Leader Arrest: ਸਿਆਸਤ 'ਚ ਮੱਚੀ ਤਰਥੱਲੀ, ਪੁਲਿਸ ਨੇ 3 ਆਗੂਆਂ ਨੂੰ ਕੀਤਾ ਗ੍ਰਿਫ਼ਤਾਰ, ਦਫ਼ਤਰ 'ਤੇ...
3 Leader Arrest: ਸਿਆਸਤ 'ਚ ਮੱਚੀ ਤਰਥੱਲੀ, ਪੁਲਿਸ ਨੇ 3 ਆਗੂਆਂ ਨੂੰ ਕੀਤਾ ਗ੍ਰਿਫ਼ਤਾਰ, ਦਫ਼ਤਰ 'ਤੇ...
Congress MP Death: ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...
ਸਿਆਸਤ 'ਚ ਪਸਰਿਆ ਮਾਤਮ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਦਾ ਦੇਹਾਂਤ, ਹਸਪਤਾਲ 'ਚ ਲਏ ਆਖਰੀ ਸਾਹ...
Amritsar News: ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
ਅੰਮ੍ਰਿਤਸਰ 'ਚ ਮੱਚਿਆ ਹਾਹਾਕਾਰ, SGPC ਦੀਆਂ ਬੱਸਾਂ ਦੀ ਭੰਨਤੋੜ, ਸ਼ੀਸ਼ੇ ਅਤੇ ਹੋਰ ਹਿੱਸੇ ਨੁਕਸਾਨੇ ਮਿਲੇ, ਗੋਲੀਬਾਰੀ ਦਾ ਸ਼ੱਕ; ਲੋਕਾਂ 'ਚ ਫੈਲੀ ਦਹਿਸ਼ਤ...
Punjab Congress: ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਹਲਚਲ! ਸਾਬਕਾ CM ਚੰਨੀ ਨਹੀਂ ਬਣੇ ਵਰਕਿੰਗ ਕਮੇਟੀ ਮੀਟਿੰਗ ਦਾ ਹਿੱਸਾ; ਹੁਣ ਅਸਲ ਵਜ੍ਹਾ ਆਈ ਸਾਹਮਣੇ...
Congress Leader: ਸਿਆਸੀ ਜਗਤ 'ਚ ਮੱਚਿਆ ਹੜਕੰਪ, ਕਾਂਗਰਸ ਆਗੂ ਦੇ ਪਰਿਵਾਰ ਨੂੰ ਜ਼ਹਿਰ ਦੇ ਕੇ ਘਰ 'ਚ ਲੁੱਟ, ਇਲਾਕੇ 'ਚ ਫੈਲੀ ਦਹਿਸ਼ਤ...
ਸਿਆਸੀ ਜਗਤ 'ਚ ਮੱਚਿਆ ਹੜਕੰਪ, ਕਾਂਗਰਸ ਆਗੂ ਦੇ ਪਰਿਵਾਰ ਨੂੰ ਜ਼ਹਿਰ ਦੇ ਕੇ ਘਰ 'ਚ ਲੁੱਟ, ਇਲਾਕੇ 'ਚ ਫੈਲੀ ਦਹਿਸ਼ਤ...
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਭਲਕੇ ਪੰਜਾਬ ਰਹੇਗਾ ਬੰਦ! ਕੀ ਖੁੱਲ੍ਹਾ ਰਹੇਗਾ ਕੀ ਬੰਦ? ਇੱਕ ਕਲਿੱਕ 'ਚ ਪੜ੍ਹੋ ਪੂਰੀ ਜਾਣਕਾਰੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਚੱਲਦੀ ਐਕਟਿਵਾ 'ਤੇ ਨੌਜਵਾਨ ਨੂੰ ਮਾਰੀ ਗੋਲੀ; ਮੱਚੀ ਸਨਸਨੀ
Embed widget