News
News
ਟੀਵੀabp shortsABP ਸ਼ੌਰਟਸਵੀਡੀਓ
X

ਮਹਾਂਅੰਦੋਲਨ ਨੇ ਉਡਾਈ ਸਰਕਾਰ ਦੀ ਨੀਂਦ

Share:
ਮੁੰਬਈ: ਮਹਾਂਰਾਸ਼ਟਰ 'ਚ ਮਰਾਠਾ ਅੰਦੋਲਨ ਇੱਕ ਵਾਰ ਫਿਰ ਜੋਰ ਫੜ ਰਿਹਾ ਹੈ। ਕਈ ਜਿਲਿਆਂ 'ਚ ਮਹਾਂਅੰਦੋਲਨ ਦੀ ਸ਼ੁਰੂਆਤ ਹੋ ਚੁੱਕੀ ਹੈ। ਲੱਖਾਂ ਦੀ ਗਿਣਤੀ 'ਚ ਨਿੱਕਲੇ ਅੰਦੋਲਨਕਾਰੀਆਂ ਦੀ ਭੀੜ ਨੇ ਰਾਜਨੀਤਕ ਪਾਰਟੀਆਂ ਦੇ ਹੋਸ਼ ਉਡਾ ਦਿੱਤੇ ਹਨ। ਇਸ ਅੰਦੋਲਨ ਦੀ ਚਿੰਗਾਰੀ ਇੱਕ ਨਬਾਲਗ ਮਰਾਠਾ ਕੁੜੀ ਦੇ ਰੇਪ ਤੇ ਕਤਲ ਤੋਂ ਬਾਅਦ ਭੜਕੀ ਹੈ। ਮਾਮਲੇ 'ਚ ਮੁਲਜ਼ਮ ਦਲਿਤ ਸਮਾਜ ਦੇ ਹਨ। ਅਜਿਹੇ 'ਚ ਇਨਸਾਫ ਲਈ ਮਰਾਠਾ ਸੜਕਾਂ 'ਤੇ ਹਨ। maratha 4 maratha 2 ਦਰਅਸਲ ਇੱਕ ਸਮੇਂ ਦੇਸ਼ ਦੇ ਵੱਡੇ ਹਿੱਸੇ 'ਤੇ ਮਰਾਠਾ ਰਾਜ ਕਰਦੇ ਸਨ। ਇਹ ਰਾਜ ਚਲਾਏ ਜਾਂਦੇ ਸਨ ਮਹਾਂਰਾਸ਼ਟਰ ਤੋਂ, ਇਹ ਮਰਾਠਾ ਮਹਾਂਰਾਸ਼ਟਰ ਦੀ ਪਹਿਚਾਣ ਹਨ। ਪਰ ਇਹੀ ਮਰਾਠਾ ਹੁਣ ਲੱਖਾਂ ਦੀ ਗਿਣਤੀ 'ਚ ਸੜਕਾਂ 'ਤੇ ਉੱਤਰ ਆਏ ਹਨ। ਇਸ ਕਾਰਨ ਮਹਾਂਰਾਸ਼ਟਰ ਦੀ ਰਾਜਨੀਤੀ 'ਚ ਭੁਚਾਲ ਲਿਆਉਣ ਵਾਲੀ ਸਥਿਤੀ ਹੈ। ਮੁੰਬਈ ਤੋਂ ਦੂਰ ਮਹਾਂਰਾਸ਼ਟਰ ਦੇ ਜਿਲਿਆਂ 'ਚ ਲੱਖਾਂ ਦੀ ਗਿਣਤੀ ਮਰਾਠਾ ਸੜਕਾਂ 'ਤੇ ਉੱਤਰ ਰਹੇ ਹਨ, ਇਹਨਾਂ 'ਚ ਵੱਡੀ ਗਿਣਤੀ ਔਰਤਾਂ ਤੇ ਸਕੂਲੀ ਵਿਦਿਆਰਥਣਾ ਦੀ ਵੀ ਹੈ। ਇਹਨਾਂ ਨੂੰ ਮਰਾਠਾ ਸਮਾਜ ਦੇ ਨੌਜਵਾਨ ਤੇ ਬਜੁਰਗਾਂ ਦਾ ਵੀ ਸਾਥ ਹੈ। ਜਲਗਾਂਵ 'ਚ ਹੋਏ ਅੰਦੋਲਨ 'ਚ ਲੱਖਾਂ ਦੀ ਭੀੜ ਜੁਟੀ ਸੀ। maratha2-300x221 maratha1-580x395 ਮਹਾਂਰਾਸ਼ਟਰ 'ਚ ਸਭ ਤੋਂ ਪਹਿਲਾ ਮਰਾਠਾਵਾਂ ਦਾ ਮੋਰਚਾ ਮਰਾਠਵਾੜਾ ਦੇ ਔਰੰਗਾਬਾਦ 'ਚ ਨਿੱਕਲਿਆ। ਹੁਣ ਇਹ ਅੰਦੋਲਨ ਦੀ ਅੱਗ ਪੂਰੇ ਸੂਬੇ 'ਚ ਫੈਲ ਗਈ ਹੈ। ਇਹ ਸਮਾਜ ਅਹਿਮਦਨਗਰ ਜਿਲੇ ਦੇ ਕੋਪਰਡੀ 'ਚ ਇੱਕ ਮਰਾਠਾ ਸਮਾਜ ਦੀ ਨਬਾਲਗ ਕੁੜੀ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਦਾ ਵਿਰੋਧ ਕਰ ਰਿਹਾ ਹੈ। ਇਸ ਮਾਮਲੇ 'ਚ ਮੁਲਜ਼ਮ ਦਲਿਤ ਸਮਾਜ ਦੇ ਹਨ। ਇਹਨਾਂ ਦੀ ਪਹਿਲੀ ਮੰਗ ਹੈ ਹੈ ਕੋਪਰਡੀ ਬਲਾਤਕਾਰ ਤੇ ਕਤਲ ਦੇ ਮੁਲਜ਼ਮਾਂ ਨੂੰ ਫਾਂਸੀ ਦਿੱਤੀ ਜਾਵੇ। ਦੂਸਰੀ ਮੰਗ ਹੈ ਕਿ ਏਟਰਾਸੀਟੀ ਕਾਨੂੰਨ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਤੀਸਰੀ ਮੰਗ ਹੈ ਕਿ ਮਰਾਠਾ ਸਮਾਜ ਨੂੰ ਸਿੱਖਿਆ ਤੇ ਨੌਕਰੀਆਂ 'ਚ ਰਾਖਵਾਂਕਰਨ ਦਿੱਤਾ ਜਾਵੇ।
Published at : 17 Sep 2016 01:43 PM (IST) Tags: Maharashtra
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Auto Rickshaw Driver ਦੇ ਘਰੋਂ ਕਰੋੜਾਂ ਰੁਪਏ ਬਰਾਮਦ, ਨੋਟ ਗਿਣਨ ਲਈ ਮੰਗਵਾਉਣੀ ਪਈ ਮਸ਼ੀਨ , ਅਧਿਕਾਰੀ ਵੀ ਹੈਰਾਨ

Auto Rickshaw Driver ਦੇ ਘਰੋਂ ਕਰੋੜਾਂ ਰੁਪਏ ਬਰਾਮਦ, ਨੋਟ ਗਿਣਨ ਲਈ ਮੰਗਵਾਉਣੀ ਪਈ ਮਸ਼ੀਨ , ਅਧਿਕਾਰੀ ਵੀ ਹੈਰਾਨ

BJP Team Reshuffle: ਭਾਜਪਾ 'ਚ ਫੇਰਬਦਲ ਨੂੰ ਲੈ ਹਲਚਲ ਤੇਜ਼, ਰਾਘਵ ਚੱਢਾ ਨੂੰ ਅਹਿਮ ਜ਼ਿੰਮੇਵਾਰੀ, ਸਮ੍ਰਿਤੀ ਈਰਾਨੀ-ਅਨੁਰਾਗ ਠਾਕੁਰ ਦੀ ਵਾਪਸੀ, ਜਾਣੋ ਕਿਸ ਕੋਲ ਕਿਹੜਾ ਵਿਭਾਗ...

BJP Team Reshuffle: ਭਾਜਪਾ 'ਚ ਫੇਰਬਦਲ ਨੂੰ ਲੈ ਹਲਚਲ ਤੇਜ਼, ਰਾਘਵ ਚੱਢਾ ਨੂੰ ਅਹਿਮ ਜ਼ਿੰਮੇਵਾਰੀ, ਸਮ੍ਰਿਤੀ ਈਰਾਨੀ-ਅਨੁਰਾਗ ਠਾਕੁਰ ਦੀ ਵਾਪਸੀ, ਜਾਣੋ ਕਿਸ ਕੋਲ ਕਿਹੜਾ ਵਿਭਾਗ...

Hotel Fire: ਹੋਟਲ 'ਚ ਅੱਗ ਲੱਗਣ ਕਾਰਨ ਸੁੱਤੇ ਪਏ 7 ਲੋਕਾਂ ਦੀ ਮੌਤ, 9 ਜ਼ਖਮੀ, AC 'ਚ ਸ਼ਾਰਟ ਸਰਕਟ ਕਾਰਨ ਹੋਇਆ ਹਾਦਸਾ; ਤਾਰਾਪੀਠ ਮੰਦਰ ਦੇ ਦਰਸ਼ਨ ਕਰਨ ਗਏ...

Hotel Fire: ਹੋਟਲ 'ਚ ਅੱਗ ਲੱਗਣ ਕਾਰਨ ਸੁੱਤੇ ਪਏ 7 ਲੋਕਾਂ ਦੀ ਮੌਤ, 9 ਜ਼ਖਮੀ, AC 'ਚ ਸ਼ਾਰਟ ਸਰਕਟ ਕਾਰਨ ਹੋਇਆ ਹਾਦਸਾ; ਤਾਰਾਪੀਠ ਮੰਦਰ ਦੇ ਦਰਸ਼ਨ ਕਰਨ ਗਏ...

BJP Leader Resign: ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...

BJP Leader Resign: ਭਾਜਪਾ ਨੂੰ ਵੱਡਾ ਝਟਕਾ! ਸੀਨੀਅਰ ਆਗੂ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ, ਸਿਆਸੀ ਜਗਤ 'ਚ ਮੱਚਿਆ ਹੜਕੰਪ...

ਪ੍ਰਮੁੱਖ ਖ਼ਬਰਾਂ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ

FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ

Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...

Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...