News
News
ਟੀਵੀabp shortsABP ਸ਼ੌਰਟਸਵੀਡੀਓ
X

ਮੁਲਾਇਮ ਦੇ ਘਰ ਵਧਿਆ ਕਲੇਸ਼, ਸ਼ਿਵਪਾਲ ਦਾ ਅਸਤੀਫਾ, ਅਖਿਲੇਸ਼ ਨੂੰ ਨਾਮੰਨਜ਼ੂਰ

Share:
ਲਖਨਊ: ਮੁਲਾਇਮ ਦੇ ਪਰਿਵਾਰ ਦਾ ਝਗੜਾ ਹੋਰ ਵਧਦਾ ਜਾ ਰਿਹਾ ਹੈ। ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਵਿਵਾਦਾਂ ਦਰਮਿਆਨ ਚਾਚਾ ਸ਼ਿਵਪਾਲ ਯਾਦਵ ਨੇ ਮੰਤਰੀ ਅਹੁਦੇ ਅਤੇ ਸੂਬਾ ਪ੍ਰਧਾਨਗੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਸ਼ਿਵਪਾਲ ਨੇ ਪਾਰਟੀ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੂੰ ਆਪਣੇ ਅਸਤੀਫਾ ਭੇਜਿਆ ਹੈ। ਹਾਲਾਂਕਿ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ਿਵਪਾਲ ਦਾ ਅਸਤੀਫਾ ਨਾਮੰਨਜ਼ੂਰ ਕਰ ਦਿੱਤਾ ਹੈ। ਉਨ੍ਹਾਂ ਕੱਲ੍ਹ ਮੁਲਾਇਮ ਨਾਲ ਮੁਲਾਕਾਤ ਵੀ ਕੀਤੀ ਸੀ। ਹਾਲਾਂਕਿ ਇਸ ਮੁਲਾਕਾਤ ਤੋਂ ਵੀ ਕੋਈ ਸਿੱਟਾ ਨਹੀਂ ਨਿੱਕਲ ਸਕਿਆ। ਇਸ ਮੁਲਾਕਾਤ ਤੋਂ ਬਾਅਦ ਹੀ ਸ਼ਿਵਪਾਲ ਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਹਨ। ਇਹਨਾਂ ਅਸਤੀਫਿਆਂ 'ਤੇ ਉਨ੍ਹਾਂ ਕਿਹਾ ਕਿ ਇਹ ਮੇਰੇ ਸਨਮਾਨ ਦੀ ਲੜਾਈ ਹੈ। ਪਰ ਸ਼ਿਵਪਾਲ ਨੇ ਇਸ ਅਸਤੀਫੇ ਦੀ ਖਬਰ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਚਾਚਾ ਰਾਮ ਗੋਪਾਲ ਨੇ ਅਖਿਲੇਸ਼ ਯਾਦਵ ਦੇ ਹੱਕ ਚ ਬੋਲਦਿਆਂ ਇਸ ਪੂਰੇ ਵਿਵਾਦ ਲਈ ਅਮਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੁੱਝ ਗਲਤਫਹਿਮੀਆਂ ਕਾਰਨ ਮਤਭੇਦ ਪੈਦਾ ਹੋ ਗਏ ਹਨ। ਕੈਬਨਿਟ ਮੰਤਰੀ ਆਜ਼ਮ ਖਾਨ ਨੇ ਅਮਰ ਸਿੰਘ ਦਾ ਨਾਂ ਲਏ ਬਗੈਰ ਕਿਹਾ ਕਿ ਜੇ ਮੁੱਖ ਮੰਤਰੀ ਕਿਸੇ ਬਾਹਰੀ ਵਿਅਕਤੀ ਖਿਲਾਫ ਦੋਸ਼ ਲਾ ਰਹੇ ਹਨ ਤਾਂ ਉਹ ਠੀਕ ਕਹਿ ਰਹੇ ਹਨ। ਪਾਰਟੀ ਦੇ ਰਾਜ ਸਭਾ ਮੈਂਬਰ ਨਰੇਸ਼ ਅਗਰਵਾਲ ਨੇ ਕਿਹਾ ਕਿ ਜੇਕਰ ਪਾਰਟੀ ਵਿੱਚ ਕੋਈ ਬਾਹਰੀ ਵਿਅਕਤੀ ਦਖ਼ਲ ਦੇ ਰਿਹਾ ਹੈ ਤਾਂ ਉਸ ਨੂੰ ਰੋਕਣਾ ਚਾਹੀਦਾ ਹੈ।
Published at : 16 Sep 2016 10:38 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਅਮਰੀਕਾ 'ਚ ਵੀਜ਼ਾ ਸਖ਼ਤੀ: ਭਾਰਤੀਆਂ 'ਤੇ ਵੱਡਾ ਅਸਰ! ਨਵੀਂ ਨੀਤੀ ਨਾਲ ਕਿਵੇਂ ਬਦਲੇਗਾ ਭਵਿੱਖ?

ਅਮਰੀਕਾ 'ਚ ਵੀਜ਼ਾ ਸਖ਼ਤੀ: ਭਾਰਤੀਆਂ 'ਤੇ ਵੱਡਾ ਅਸਰ! ਨਵੀਂ ਨੀਤੀ ਨਾਲ ਕਿਵੇਂ ਬਦਲੇਗਾ ਭਵਿੱਖ?

Rain Warning: IMD ਵੱਲੋਂ 10, 11 ਅਤੇ 12 ਦਸੰਬਰ ਲਈ ਘਣੇ ਕੋਹਰੇ ਅਤੇ ਬਾਰਿਸ਼ ਦੀ ਚੇਤਾਵਨੀ, 10 ਵੱਡੇ ਸ਼ਹਿਰਾਂ ਲਈ ਅਲਰਟ

Rain Warning: IMD ਵੱਲੋਂ 10, 11 ਅਤੇ 12 ਦਸੰਬਰ ਲਈ ਘਣੇ ਕੋਹਰੇ ਅਤੇ ਬਾਰਿਸ਼ ਦੀ ਚੇਤਾਵਨੀ, 10 ਵੱਡੇ ਸ਼ਹਿਰਾਂ ਲਈ ਅਲਰਟ

AAP MLA: 'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...

AAP MLA: 'ਆਪ' ਵਿਧਾਇਕ ਦੇ ਕਿਸਨੇ ਮਾਰੀ ਸ਼ਰੇਆਮ ਜੁੱਤੀ? ਸਟੇਜ 'ਤੇ ਭਾਸ਼ਣ ਦਿੰਦੇ ਸਮੇਂ ਮੱਚੀ ਹਫੜਾ-ਦਫੜੀ; ਇੰਟਰਨੈੱਟ 'ਤੇ ਵੀਡੀਓ ਵਾਇਰਲ...

Electricity Bill: ਆਮ ਜਨਤਾ ਲਈ ਵੱਡੀ ਖਬਰ, ਮਹਿੰਗੀ ਹੋਈ ਬਿਜਲੀ; ਜਾਣੋ ਨਵੇਂ ਸਾਲ 'ਤੇ ਕਿਵੇਂ ਲੱਗੇਗਾ ਵੱਡਾ ਝਟਕਾ...?

Electricity Bill: ਆਮ ਜਨਤਾ ਲਈ ਵੱਡੀ ਖਬਰ, ਮਹਿੰਗੀ ਹੋਈ ਬਿਜਲੀ; ਜਾਣੋ ਨਵੇਂ ਸਾਲ 'ਤੇ ਕਿਵੇਂ ਲੱਗੇਗਾ ਵੱਡਾ ਝਟਕਾ...?

ਹਰਿਆਣਾ ਲਾਡੋ ਲਕਸ਼ਮੀ ਯੋਜਨਾ 'ਚ ਵੱਡਾ ਘਪਲਾ! 25000 ਫਰਜ਼ੀ ਅਰਜ਼ੀਆਂ, ਹੈਰਾਨ ਕਰਨ ਵਾਲੇ ਖੁਲਾਸੇ! ਪੰਜਾਬ-UP-ਰਾਜਸਥਾਨ ਦੀਆਂ ਮਹਿਲਾਵਾਂ ਨੇ ਵੀ ਮੰਗੇ ₹2100

ਹਰਿਆਣਾ ਲਾਡੋ ਲਕਸ਼ਮੀ ਯੋਜਨਾ 'ਚ ਵੱਡਾ ਘਪਲਾ! 25000 ਫਰਜ਼ੀ ਅਰਜ਼ੀਆਂ, ਹੈਰਾਨ ਕਰਨ ਵਾਲੇ ਖੁਲਾਸੇ! ਪੰਜਾਬ-UP-ਰਾਜਸਥਾਨ ਦੀਆਂ ਮਹਿਲਾਵਾਂ ਨੇ ਵੀ ਮੰਗੇ ₹2100

ਪ੍ਰਮੁੱਖ ਖ਼ਬਰਾਂ

Punjab Weather Today: ਪੰਜਾਬ 'ਚ ਠੰਡ ਦਾ ਕਹਿਰ ਜਾਰੀ! ਦੋ ਦਿਨ ਚੱਲਣਗੀਆਂ ਠੰਡੀਆਂ ਹਵਾਵਾਂ...ਵੈਸਟਰਨ ਡਿਸਟਰਬੈਂਸ ਕਰਕੇ ਪਏਗਾ ਮੀਂਹ!

Punjab Weather Today: ਪੰਜਾਬ 'ਚ ਠੰਡ ਦਾ ਕਹਿਰ ਜਾਰੀ! ਦੋ ਦਿਨ ਚੱਲਣਗੀਆਂ ਠੰਡੀਆਂ ਹਵਾਵਾਂ...ਵੈਸਟਰਨ ਡਿਸਟਰਬੈਂਸ ਕਰਕੇ ਪਏਗਾ ਮੀਂਹ!

ਰੂਸ ਦਾ ਯੂਕਰੇਨ 'ਤੇ ਸਭ ਤੋਂ ਵੱਡਾ ਹਵਾਈ ਹਮਲਾ, ਗਲਤੀ ਨਾਲ ਆਪਣੇ ਹੀ ਸ਼ਹਿਰ 'ਤੇ 1000 ਕਿਲੋ ਦਾ ਬੰਬ ਡੇਗ ਲਿਆ!

ਰੂਸ ਦਾ ਯੂਕਰੇਨ 'ਤੇ ਸਭ ਤੋਂ ਵੱਡਾ ਹਵਾਈ ਹਮਲਾ, ਗਲਤੀ ਨਾਲ ਆਪਣੇ ਹੀ ਸ਼ਹਿਰ 'ਤੇ 1000 ਕਿਲੋ ਦਾ ਬੰਬ ਡੇਗ ਲਿਆ!

Bigg Boss 19 Winner: ਗੌਰਵ ਖੰਨਾ ਬਣਿਆ ਬਿੱਗ ਬੌਸ 19 ਦਾ ਵਿਜੇਤਾ, ਜਾਣੋ ਟਰਾਫੀ ਦੇ ਨਾਲ ਮਿਲੀ ਕਿੰਨੀ ਪ੍ਰਾਈਜ਼ ਮਨੀ

Bigg Boss 19 Winner: ਗੌਰਵ ਖੰਨਾ ਬਣਿਆ ਬਿੱਗ ਬੌਸ 19 ਦਾ ਵਿਜੇਤਾ, ਜਾਣੋ ਟਰਾਫੀ ਦੇ ਨਾਲ ਮਿਲੀ ਕਿੰਨੀ ਪ੍ਰਾਈਜ਼ ਮਨੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-12-2025)

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (08-12-2025)