ਮੁੰਬਈ: ਮੁੰਬਈ ਏਅਰਪੋਰਟ ਦੇ ਨੇੜੇ ਇੱਕ ਡ੍ਰੋਨ ਦੇਖਿਆ ਗਿਆ ਹੈ। ਇਹ ਡ੍ਰੋਨ ਇੰਡੀਗੋ ਏਅਰਲਾਈਨਜ਼ ਦੇ ਪਾਇਲਟ ਨੇ ਪਲੇਨ ਦੀ ਲੈਂਡਿੰਗ ਕਰਵਾਉਂਦੇ ਸਮੇਂ ਦੇਖਣ ਦਾ ਦਾਅਵਾ ਕੀਤਾ ਹੈ। ਇਸ ਦੀ ਜਾਣਕਾਰੀ ਤੁਰੰਤ ਕੰਟਰੋਲ ਰੂਮ ਨੂੰ ਦਿੱਤੀ ਗਈ। ਘਟਨਾ ਤੋਂ ਤੁਰੰਤ ਬਾਅਦ ਮੁੰਬਈ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁੰਬਈ ਦੇ ਇੰਟਰਨੈਸ਼ਨਲ ਤੇ ਡੋਮੇਸਟਿਕ ਏਅਰਪੋਰਟ 'ਤੇ ਸੀਆਈਐਸਐਫ ਪੁਲਿਸ ਨੂੰ ਵੀ ਸੁਰੱਖਿਆ 'ਚ ਤਾਇਨਾਤ ਕਰ ਦਿੱਤਾ ਗਿਆ ਹੈ।

ਦਿੱਲੀ ਤੋਂ ਮੁੰਬਈ ਜਾ ਰਹੇ ਇੰਡੀਗੋ ਏਅਰਲਾਈਨਜ਼ ਦੇ ਪਲੇਨ 6E 755 ਦੀ ਲੈਂਡਿੰਗ ਵੇਲੇ ਪਾਇਲਟ ਨੇ 100 ਫੁੱਟ ਹੇਠਾਂ ਕੁਰਲਾ ਦੇ ਨੇੜੇ ਇੱਤ ਸ਼ੱਕੀ ਡ੍ਰੋਨ ਦੇਖਣ ਦਾ ਦਾਅਵਾ ਕੀਤਾ ਹੈ। ਪਾਇਲਟ ਅਸ਼ੀਸ਼ ਰੰਜਨ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਸ਼ਾਮ ਵੇਲੇ ਕਰੀਬ ਸਾਢੇ 7 ਵਜੇ ਸ਼ਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਏਅਰਪੋਰਟ 'ਤੇ ਉੱਤਰਦੇ ਸਮੇਂ ਕੁਰਲਾ ਵਾਲੇ ਪਾਸੇ ਕਰੀਬ 100 ਮੀਟਰ ਹੇਠਾਂ ਇੱਕ ਡ੍ਰੋਨ ਦੇਖਿਆ।

ਪਾਇਲਟ ਮੁਤਾਬਕ ਇਸ ਦਾ ਰੰਗ ਬਲੂ ਤੇ ਪਿੰਕ ਸੀ। ਸਰਜੀਕਲ ਸਟ੍ਰਾਈਕ ਤੋਂ ਬਾਅਦ ਮੁੰਬਈ 'ਚ ਡ੍ਰੋਨ 'ਤੇ ਪੂਰੀ ਤਰਾਂ ਰੋਕ ਲਗਾ ਦਿੱਤੀ ਗਈ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸੂਚਨਾ ਆਈਬੀ, ਅੱਤਵਾਦੀ ਨਿਰੋਧਕ ਦਸਤਾ ਤੇ ਹੋਰ ਏਜੰਸੀਆਂ ਨੂੰ ਦੇ ਦਿੱਤੀ ਗਈ ਹੈ।