ਮੁੱਖ ਮੰਤਰੀ ਦੇ ਘਰ ਚੱਲੀ ਗੋਲੀ, 1 ਜਵਾਨ ਜਖਮੀ
ਏਬੀਪੀ ਸਾਂਝਾ | 12 Sep 2016 02:20 PM (IST)
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਗੋਲੀ ਚੱਲੀ ਹੈ। ਇਸ ਦੌਰਾਨ ਉਨ੍ਹਾਂ ਦਾ ਇੱਕ ਸੁਰੱਖਿਆ ਕਰਮੀ ਜਖਮੀ ਹੋਇਆ ਹੈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੇ ਚੰਡੀਗੜ੍ਹ ਵਿਚਲੇ ਸਰਕਾਰੀ ਘਰ 'ਚ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੀ ਸੁਰੱਖਿਆ 'ਚ ਤਾਇਨਾਤ ਇੱਕ ਕਮਾਂਡੋ ਜਵਾਨ ਆਪਣੀ ਸਰਕਾਰੀ ਰਾਈਫਲ ਸਾਫ ਕਰ ਰਿਹਾ ਸੀ। ਇਸੇ ਦੌਰਾਨ ਰਾਈਫਲ ਤੋਂ ਫਾਇਰ ਹੋ ਗਿਆ। ਜਿਸ ਦੇ ਚੱਲਦੇ ਉੱਥੇ ਮੌਜੂਦ ਇੱਕ ਦੂਸਰੇ ਸੁਰੱਖਿਆ ਕਰਮੀ ਨੂੰ ਗੋਲੀ ਜਾ ਲੱਗੀ। ਗੋਲੀ ਸੁਰੱਖਿਆ ਕਰਮੀ ਦੇ ਪੈਰ 'ਚ ਲੱਗੀ ਦੱਸੀ ਜਾ ਰਹੀ ਹੈ। ਜਖਮੀ ਮੁਲਾਜ਼ਮ ਨੂੰ ਚੰਡੀਗੜ੍ਹ ਦੇ ਸੈਕਟਰ 16 ਵਿਚਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।