News
News
ਟੀਵੀabp shortsABP ਸ਼ੌਰਟਸਵੀਡੀਓ
X

ਮੋਦੀ ਦੇ MP ਨੇ ਮਿਲਾਇਆ 'ਆਪ' ਨਾਲ ਹੱਥ 

Share:
ਨਵੀਂ ਦਿੱਲੀ: ਦਿੱਲੀ 'ਚ ਬੀਜੇਪੀ ਸਾਂਸਦ ਆਮ ਆਦਮੀ ਪਾਰਟੀ ਨਾਲ ਖੜ੍ਹੇ ਹੋ ਗਏ ਹਨ ਪਰ ਇਹ ਸਾਥ ਦਿੱਲੀ 'ਚ ਚਿਕਨਗੁਨੀਆ ਬੁਖਾਰ ਨਾਲ ਨਜਿੱਠਣ ਤੇ ਲੋਕਾਂ ਨੂੰ ਰਾਹਤ ਦੇਣ ਦੇ ਮੁੱਦੇ 'ਤੇ ਦਿੱਤਾ ਗਿਆ ਹੈ। ਦਿੱਲੀ ਦੇ ਜਲ ਮੰਤਰੀ ਕਪਿਲ ਮਿਸ਼ਰਾ ਨੇ ਬੀਜੇਪੀ ਸਾਂਸਦ ਮਨੋਜ ਤਿਵਾੜੀ ਨਾਲ ਫੋਟੋ ਟਵੀਟ ਕੀਤਾ ਹੈ। ਇਸ ਫੋਟੋ ਦੇ ਨਾਲ ਲਿਖਿਆ ਗਿਆ ਹੈ ਕਿ ਬੁੱਧਵਾਰ ਸ਼ਾਮ 5.30 ਵਜੇ ਦਿੱਲੀ ਦੇ ਬੀਜੇਪੀ ਸਾਂਸਦ ਵੀ ਉਨ੍ਹਾਂ ਦੇ ਨਾਲ ਫੌਗਿੰਗ ਕਰਨ ਲਈ ਸੜਕਾਂ 'ਤੇ ਨਿਕਲਣਗੇ। ਤਿਵਾੜੀ ਨੇ ਇਸ ਨੂੰ ਰੀਟਵੀਟ ਕੀਤਾ, ਇਸ 'ਤੇ ਮਿਸ਼ਰਾ ਨੇ ਉਨ੍ਹਾਂ ਨੂੰ ਧੰਨਵਾਦ ਕਿਹਾ ਹੈ।
ਕਪਿਲ ਮਿਸ਼ਰਾ ਨੇ ਮੰਗਲਵਾਰ ਰਾਤ ਦਿੱਲੀ 'ਚ ਫਾਗਿੰਗ ਕਰਨ ਦੀਆਂ ਤਸਵੀਰਾਂ ਹੈਸ਼ਟੈਗ #OneDelhi ਦੇ ਨਾਲ ਟਵੀਟ ਕੀਤੀਆਂ ਹਨ। ਇਸ 'ਚ ਮੱਛਰਾਂ ਨਾਲ ਹੋਣ ਵਾਲੇ ਡੇਂਗੂ ਤੇ ਚਿਕਨਗੁਨੀਆ ਬੁਖਾਰ ਨਾਲ ਲੜਨ ਲਈ ਪੂਰੀ ਦਿੱਲੀ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਹੈ। ਮਨੋਜ ਤਿਵਾੜੀ ਨੇ ਵੀ ਆਪਣੇ ਟਵੀਟ 'ਚ 'ਆਪ' ਸਰਕਾਰ ਦੇ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ਅੱਜ ਦਿੱਲੀ ਨੂੰ ਸਭ ਦੇ ਸਾਥ ਦੀ ਲੋੜ ਹੈ। ਜਿਕਰਯੋਗ ਹੈ ਕਿ ਕੱਲ੍ਹ ਬੀਜੇਪੀ ਤੇ 'ਆਪ' 'ਚ ਇਲਜ਼ਾਮਾਂ ਦਾ ਦੌਰ ਚੱਲਿਆ ਸੀ। ਪਰ ਅੱਜ ਲੀਡਰਾਂ ਨੇ ਇਕੱਠੇ ਹੋ ਕੇ ਇਸ ਬਿਮਾਰੀ ਨਾਲ ਲੜਨ ਦੀ ਗੱਲ ਕਹੀ ਹੈ।
ਹਾਲਾਂਕਿ ਖਬਰ ਹੈ ਕਿ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਚਿਕਨਗੁਨੀਆ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚਿਕਨਗੁਨੀਆ ਕਾਰਨ ਹੁਣ ਤੱਕ ਦਿੱਲੀ 'ਚ 6 ਮੌਤਾਂ ਹੋਈਆਂ ਹਨ। ਜਦਕਿ ਦਿੱਲੀ ਸਰਕਾਰ ਨੇ ਆਪਣੇ ਹਲਫਨਾਮੇ 'ਚ ਕਿਹਾ ਹੈ ਕਿ 10 ਸਤੰਬਰ ਤੱਕ 4 ਲੋਕਾਂ ਦੀ ਮੌਤ ਡੇਂਗੂ ਕਾਰਨ ਹੋਈ ਹੈ। ਪਰ ਚਿਕਨਗੁਨੀਆ ਨਾਲ ਇੱਕ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਹੈ।
Published at : 14 Sep 2016 04:04 PM (IST) Tags: MP AAP BJP Delhi
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਵਾਪਰੀ ਖੌਫਨਾਕ ਵਾਰਦਾਤ! ਸ਼ੱਕ 'ਚ ਪਤੀ ਨੇ ਪਤਨੀ ਦਾ ਕੀਤਾ ਕਤਲ, WhatsApp 'ਤੇ ਲਾਇਆ Status

ਵਾਪਰੀ ਖੌਫਨਾਕ ਵਾਰਦਾਤ! ਸ਼ੱਕ 'ਚ ਪਤੀ ਨੇ ਪਤਨੀ ਦਾ ਕੀਤਾ ਕਤਲ, WhatsApp 'ਤੇ ਲਾਇਆ Status

'ਸੁਖਨਾ ਲੇਕ ਨੂੰ ਹੋਰ ਕਿੰਨਾ ਕੁ ਸੁਕਾਓਗੇ', Supreme Court ਦੀ ਸਖਤ ਚੇਤਾਵਨੀ

'ਸੁਖਨਾ ਲੇਕ ਨੂੰ ਹੋਰ ਕਿੰਨਾ ਕੁ ਸੁਕਾਓਗੇ', Supreme Court ਦੀ ਸਖਤ ਚੇਤਾਵਨੀ

ਭਾਰਤ 'ਚ ਵੱਡਾ ਹਾਦਸਾ! ਜਹਾਜ਼ ਹੋਇਆ ਕ੍ਰੈਸ਼, ਮੱਚ ਗਈ ਹਫੜਾ-ਦਫੜੀ

ਭਾਰਤ 'ਚ ਵੱਡਾ ਹਾਦਸਾ! ਜਹਾਜ਼ ਹੋਇਆ ਕ੍ਰੈਸ਼, ਮੱਚ ਗਈ ਹਫੜਾ-ਦਫੜੀ

ਦਿੱਲੀ-NCR 'ਚ ਹਵਾ ਦੀ ਗੁਣਵੱਤਾ 'ਚ ਸੁਧਾਰ! GRAP-4 ਦੀਆਂ ਪਾਬੰਦੀਆਂ ਹਟੀਆਂ

ਦਿੱਲੀ-NCR 'ਚ ਹਵਾ ਦੀ ਗੁਣਵੱਤਾ 'ਚ ਸੁਧਾਰ! GRAP-4 ਦੀਆਂ ਪਾਬੰਦੀਆਂ ਹਟੀਆਂ

DGP Suspend: ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, DGP ਨੂੰ ਕੀਤਾ ਗਿਆ ਸਸਪੈਂਡ; ਦਫ਼ਤਰ 'ਚ...

DGP Suspend: ਪੁਲਿਸ ਵਿਭਾਗ 'ਚ ਮੱਚਿਆ ਹਾਹਾਕਾਰ, DGP ਨੂੰ ਕੀਤਾ ਗਿਆ ਸਸਪੈਂਡ; ਦਫ਼ਤਰ 'ਚ...

ਪ੍ਰਮੁੱਖ ਖ਼ਬਰਾਂ

ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ

ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ

ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ

ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time

ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time

Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ

Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ