ਮੰਤਰੀ ਜੀ ਨਾਲ ਸ਼ਾਰਪ ਸ਼ੂਟਰ, ਤਸਵੀਰਾਂ ਆਈਆਂ ਸਾਹਮਣੇ
ਏਬੀਪੀ ਸਾਂਝਾ | 14 Sep 2016 10:13 AM (IST)
ਪਟਨਾ: ਮੰਤਰੀ ਜੀ ਦੇ ਨਾਲ ਨਜ਼ਰ ਆ ਰਿਹਾ ਹੈ ਕਤਲ ਦੇ ਮਾਮਲਿਆਂ 'ਚ ਸ਼ਾਮਲ ਸ਼ਾਰਪ ਸ਼ੂਟਰ। ਖਬਰ ਬਿਹਾਰ ਤੋਂ ਹੈ। ਜਿੱਥੇ ਬਿਹਾਰ ਦੇ ਮੰਤਰੀ ਤੇ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਪੁੱਤਰ ਤੇਜ ਪ੍ਰਤਾਪ ਦੇ ਨਾਲ ਸ਼ਾਰਪ ਸ਼ੂਟਰ ਮੁਹੰਮਦ ਕੈਫ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਹ ਮੰਤਰੀ ਜੀ ਨੂੰ ਗੁਲਦਸਤਾ ਭੇਂਟ ਕਰਦਾ ਨਜ਼ਰ ਆ ਰਿਹਾ ਹੈ। ਇਹਨਾਂ ਤਸਵੀਰਾਂ ਨੂੰ ਲੈ ਕੇ ਅਜੇ ਤੱਕ ਪਾਰਟੀ ਦੇ ਕਿਸੇ ਲੀਡਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।