ਰਿਟਰਨ ਭਰਨ 'ਚ ਲੇਟ ਹੋਣ ਵਾਲਿਆਂ ਲਈ ਚੰਗੀ ਖਬਰ
ਏਬੀਪੀ ਸਾਂਝਾ | 30 Jul 2016 04:23 AM (IST)
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਮਦਨ ਕਰ ਦੀ ਰਿਟਰਨ ਭਰਨ ਦੀ ਮਿਆਦ ਵਧਾ ਦਿੱਤੀ ਹੈ। ਹੁਣ ਤੁਸੀਂ 5 ਅਗਸਤ ਤੱਕ ਆਪਣੀ ਰਿਟਰਨ ਭਰ ਸਕਦੇ ਹੋ। ਇਸ ਤੋਂ ਪਹਿਲਾਂ ਰਿਟਰਨ ਭਰਨ ਦੀ ਆਖ਼ਰੀ ਮਿਤੀ 31 ਜੁਲਾਈ ਤੈਅ ਕੀਤੀ ਗਈ ਸੀ। ਪਰ ਦੇਸ਼ ਦੀਆਂ ਬੈਂਕਾਂ 'ਚ ਹੜਤਾਲ ਦੇ ਚੱਲਦੇ ਸਰਕਾਰ ਨੇ ਰਿਟਰਨ ਭਰਨ ਦੀ ਮਿਆਦ 'ਚ ਵਾਧਾ ਕਰਨ ਦਾ ਫੈਸਲਾ ਲਿਆ ਹੈ। ਹਾਲਂਕਿ ਜੰਮੂ ਕਸ਼ਮੀਰ ਦੇ ਵਿਗੜੇ ਹਲਾਤਾਂ ਦੇ ਚੱਲਦੇ ਇੱਥੇ ਸਮਾਂ ਸੀਮਾਂ 'ਚ ਜਿਆਦਾ ਵਾਧਾ ਕੀਤਾ ਗਿਆ ਹੈ। ਇੱਥੋਂ ਦੇ ਲੋਕ 31 ਅਗਸਤ ਤੱਕ ਆਪਣੀ ਰਿਟਰਨ ਭਰ ਸਕਦੇ ਹਨ।