ਨਵੀਂ ਦਿੱਲੀ: ਇਸ ਵੇਲੇ ਦੀ ਵੱਡੀ ਖਬਰ ਦਿੱਲੀ ਤੋਂ ਆ ਰਹੀ ਹੈ। ਦੇਸ਼ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਕਿਡਨੀ ਫੇਲ੍ਹ ਹੋ ਗਈ ਹੈ। ਉਹ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸ਼ਾਇੰਸ 'ਚ ਇਲਾਜ਼ ਕਰਵਾ ਰਹੇ ਹਨ। ਉਨ੍ਹਾਂ ਆਪਣੇ ਇਲਾਜ਼ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ। ਸੁਸ਼ਮਾ ਸਵਰਾਜ ਨੇ ਟਵੀਟ 'ਚ ਕਿਹਾ ਹੈ ਕਿ, "ਮੇਰਾ ਡਾਇਲਿਸਿਸ ਚੱਲ ਰਿਹਾ ਹੈ.. ਭਗਵਾਨ ਕ੍ਰਿਸ਼ਨ ਮੇਰੀ ਰੱਖਿਆ ਕਰਨਗੇ।"