ਨਵੀਂ ਦਿੱਲੀ: ਸਰਜੀਕਲ ਸਟ੍ਰਾਈਕ ਦੇ ਸੱਚ ਨੂੰ ਪਾਕਿਸਤਾਨ ਛੁਪਾ ਰਿਹਾ ਹੈ। ਪਾਕਿਸਤਾਨੀ ਫੌਜ ਵਿਦੇਸ਼ੀ ਮੀਡੀਆ ਨੂੰ ਸਟ੍ਰਾਈਕ ਦੇ ਦਾਅਵੇ ਵਾਲੀ ਥਾਂ 'ਤੇ ਲੈ ਕੇ ਗਈ ਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਇੱਥੇ ਕੁੱਝ ਵੀ ਨਹੀਂ ਹੋਿਆ ਹੈ। ਪਰ ਹੁਣ ਇੰਡੀਅਨ ਐਕਸਪ੍ਰੈੱਸ ਨੇ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਖੁਫੀਆ ਦਸਤਾਵੇਜ਼ਾਂ ਤੇ ਐਲਓਸੀ ਇਲਾਕੇ 'ਚ ਰਹਿਣ ਵਾਲੇ ਲੋਕਾਂ ਨਾਲ ਗੱਲ ਕਰਕੇ ਇੰਡੀਅਨ ਐਕਸਪ੍ਰੈੱਸ ਨੇ ਸਰਜੀਕਲ ਸਟ੍ਰਾਈਕ ਨਾਲ ਜੁੜੇ ਸਬੂਤ ਇਕੱਠੇ ਕੀਤੇ ਹਨ।
ਇੰਡੀਅਨ ਐਕਸਪ੍ਰੈੱਸ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਨੇ 6 ਲਾਸ਼ਾਂ ਨੂੰ ਇੱਕ ਟਰੱਕ 'ਤੇ ਰੱਖਦਿਆਂ ਦੇਖਿਆ। ਲਾਸ਼ਾਂ ਨੂੰ ਟੀਟਵਾਲ 'ਚ ਲਸ਼ਕਰ ਦੇ ਕੈਂਪ ਚਾਲਹਨਾ ਲਿਜਾਇਆ ਗਿਆ। ਇਹ ਇਲਾਕਾ ਟੀਟੀਵਾਲ 'ਚ ਨੀਲਮ ਨਦੀ ਦੇ ਨੇੜੇ ਹੈ। ਸਥਾਨਕ ਲੋਕਾਂ ਦੇ ਹਵਾਲੇ ਨਾਲ ਤਸ਼ਮਦੀਦਾਂ ਨੇ ਇੰਡੀਅਨ ਐਕਸਪ੍ਰੈੱਸ ਨੂੰ ਦੱਸਿਆ ਕਿ, "ਭਾਰਤੀ ਸਰਜੀਕਲ ਸਟ੍ਰਾਈਕ 'ਚ 3-4 ਲੋਕ ਮਾਰੇ ਗਏ ਹੋਣਗੇ। ਬਾਕੀ ਅੱਤਵਾਦੀ ਫਾਇੰਰਿੰਗ ਦੀ ਅਵਾਜ ਸੁਣ ਜੰਗਲ 'ਚ ਭੱਜ ਗਏ। ਲੋਕਾਂ ਮੁਤਾਬਕ ਇਹਨਾਂ ਅੱਤਵਾਦੀਆਂ ਦੀਆਂ ਲਾਸ਼ਾਂ ਨੂੰ ਕਿਸੇ ਗੁਪਤ ਥਾਂ 'ਤੇ ਦਫਨਾਇਆ ਗਿਆ।"
ਐਲਓਸੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੇ ਸਰਜੀਕਲ ਸਟ੍ਰਾਈਕ ਦੇ ਦੌਰਾਨ ਫਾਇਰਿੰਗ ਦੀ ਅਵਾਜ ਸੁਣੀ ਪਰ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿੱਕਲੇ। ਸਰਜੀਕਲ ਸਟ੍ਰਾਈਕ ਕਾਰਨ ਪੀਓਕੇ ਚ ਬਣੇ ਅੱਤਵਾਦੀਆਂ ਦੇ ਢਾਂਚੇ ਨੂੰ ਕੁੱਝ ਨੁਕਸਾਨ ਪਹੁੰਚਿਆ। ਚਸ਼ਮਦੀਦਾਂ ਨੇ ਅਲ ਹਾਵੀ ਬ੍ਰਿਜ ਦੇ ਨੇੜੇ ਇੱਕ ਬਿਲਡਿੰਗ ਨੂੰ ਅੱਗ ਲੱਗੀ ਦੇਖੀ। ਖੈਰਾਤੀ ਬਾਗ ਇਲਾਕੇ 'ਚ ਲੱਕੜ ਨਾਲ ਬਣੀ ਲਸ਼ਕਰ ਦੀ ਇੱਕ ਬਿਲਡਿੰਗ ਭਾਰਤੀ ਹਮਲੇ 'ਚ ਬੁਰੀ ਤਰਾਂ ਤਹਿਸ ਨਹਿਸ ਹੋ ਗਈ।