1...ਪੀ.ਓ.ਕੇ ਵਿੱਚ ਪਹਿਲੀ ਵਾਰ ਸਰਜੀਕਲ ਸਟ੍ਰਾਈਕ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵੀਡੀਓ ਮੈਸੇਜ਼ ਜਾਰੀ ਕਰ ਨਰੇਂਦਰ ਮੋਦੀ ਦੀ ਤਾਰੀਫ ਕੀਤੀ ਹੈ। ਕੇਜਰੀਵਾਲ ਨੇ ਕਿਹਾ, ‘ਮੋਦੀ ਨਾਲ ਮੇਰੇ ਕਈ ਮੁੱਦਿਆਂ ‘ਤੇ ਮਤਭੇਦ ਹਨ, ਪਰ ਆਰਮੀ ਦੇ ਸਰਜੀਕਲ ਸਟ੍ਰਾਈਕ ਲ਼ਈ ਮੈਂ ਉਨ੍ਹਾਂ ਨੂੰ ਸਲੂਟ ਕਰਦਾ ਹਾਂ।’
2...ਇਸਦੇ ਨਾਲ ਹੀ ਦਿੱਲੀ ਦੇ ਮੁੱਖਮੰਤਰੀ ਨੇ ਪਾਕਿਸਤਾਨ ਵਲੋਂ ਫੈਲਾਏ ਜਾ ਰਹੇ ਝੂਠ ਨੂੰ ਵੀ ਬੇਨਕਾਬ ਕਰਨ ਦੀ ਅਪੀਲ ਕੀਤੀ ਗਈ ਜਿਸ ਚ ਦਾਅਵਾ ਕੀਤਾ ਗਿਆ ਕਿ ਭਾਰਤ ਵਲੋਂ ਕੋਈ ਸਰਜੀਕਲ ਸਟ੍ਰਾਇਕ ਨਹੀਂ ਕੀਤਾ ਗਿਆ, ਜਿਸ ਮਗਰੋਂ ਪਾਕਿ ਮੀਡੀਆ ਨੇ ਕੇਜਰੀਵਾਲ ਨੂੰ ਹੀਰੋ ਵਾਂਗ ਪੇਸ਼ ਕੀਤਾ ਅਤੇ ਉਹਨਾਂ ਦੇ ਇਸ ਬਿਆਨ ਨੂੰ ਜਮ ਕੇ ਚਲਾਇਆ।
3..ਇਸਤੇ ਕਾਂਗਰਸ ਦਾ ਕਹਿਣਾ ਹੈ ਕਿ ਕੇਜਰੀਵਾਲ ਲੋਡ਼ ਤੋਂ ਵੱਧ ਬੋਲ ਜਾਂਦੇ ਹਨ । ਜੇ ਉਹਨਾਂ ਨੇ ਸਬੂਤ ਮੰਗਣੇ ਸਨ ਤਾਂ ਵਿਅਕਤੀਗਤ ਤੌਰ ਤੇ ਮੰਗ ਲੈਂਦੇ ਜਨਤਕ ਤੌਰ ਤੇ ਅਜਿਹੀ ਮੰਗ ਨਹੀਂ ਕਰਨੀ ਚਾਹੀਦੀ ਸੀ।
4....ਪਾਕਿਸਤਾਨੀ NSA ਅਤੇ ਭਾਰਤੀ NSA ਅਜੀਤ ਡੋਭਾਲ ਦੇ ਫੋਨ ਦੀ ਜਾਣਕਾਰੀ ਏਬੀਪੀ ਨਿਊਜ਼ ਦੇ ਕੋਲ ਹੈ। ਡੋਭਾਲ ਨੇ ਸਰਜੀਕਲ ਸਟ੍ਰਾਇਕ ਦੀ ਧਮਕੀ ਨਹੀਂ ਦਿੱਤੀ ਪਰ ਨਾਲ ਹੀ ਅਜਿਹਾਨਾ ਕਰਨ ਦਾ ਭਰੋਸਾ ਵੀ ਨਹੀਂ ਦਿੱਤਾ। ਡੋਭਾਲ ਨੇ ਪਾਕਿਸਤਾਨ ਨੂੰ ਕਡ਼ਾ ਸੰਦੇਸ਼ ਦਿੰਦਿਆ ਕਿਹਾ ਹੈ ਕਿ ਅੱਤਵਾਦੀ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ
5…..ਖੂਫੀਆ ਏਜੰਸੀਆਂ ਮੁਤਾਬਕ ਪਿਛਲੇ ਕਰੀਬ ਤਿੰਨ ਮਹੀਨਿਆਂ ਚ 200 ਅੱਤਵਾਦੀ ਭਾਰਤ ਅੰਦਰ ਘੁਸਪੈਠ ਕਰ ਚੁੱਕੇ ਹਨ ਜਦਕਿ ਉੜੀ ਹਮਲੇ ਦੇ ਬਾਅਦ ਘੁਸਪੈਠ ਬੰਦ ਹੈ।
6...ਬਾਰਾਮੂਲਾ ਚ ਰਾਸ਼ਟਰੀ ਰਾਈਫਲਸ ਕੈਂਪ ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀ ਤਲਾਸ਼ ਜਾਰੀ ਹੈ। ਅੱਤਵਾਦੀ ਹਮਲੇ ਮਗਰੋਂ ਪੂਰੇ ਜੰਮੂ-ਕਸ਼ਮੀਰ ਚ ਹਾਈ ਅਲਰਟ ਹੈ ਪੁਲਿਸ ਸੈਨਾ ਅਤੇ ਬੀਐਸਐਫ ਨੂੰ ਕਡ਼ੀ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ।
7...ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚ ਅੱਤਵਾਦ ਦਾ ਅੱਡਾ ਖਤਮ ਕਰਨ ਨੂੰ ਲੈ ਕੇ ਅੱਗੇ ਵੀ ਸਰਜੀਕਲ ਸਟ੍ਰਾਇਕ ਹੋਵੇਗਾ । ਏਬੀਪੀ ਨਿਊਜ਼ ਨੂੰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਸੈਨਾ ਲੰਬੇ ਸਮੇਂ ਤੱਕ ਸਰਜੀਕਲ ਸਟ੍ਰਾਇਕ ਦੀ ਯੋਜਨਾ ਬਣਾ ਰਹੀ ਹੈ।
8...ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਕਸ਼ਮੀਰ ਦੌਰੇ ਦਾ ਅੱਜ ਦੂਜਾ ਦਿਨ ਹੈ ਜਿਸ ਦੌਰਾਨ ਉਹ ਕਰਗਿਲ ਚ ਵੱਖ ਵੱਖ ਲੋਕਾਂ ਨੂੰ ਮਿਲਣਗੇ ਦੌਰੇ ਦੇ ਪਹਿਲੇ ਦਿਨ ਲੇਹ ਵਿੱਚ ਉਹਨਾਂਨੇਤਾਵਾਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਜਵਾਨ ਹਮਲਿਆਂ ਦਾ ਮੂੰਹਤੋਡ਼ ਜਵਾਬ ਦੇ ਰਹੇ ਹਨ
9….ਉਦਘਾਟਨ ਮੌਕੇ ਸੀਐਮ ਅਖਿਲੇਸ਼ ਯਾਦਵ ਦੇ ਦੇਰੀਨਾਲ ਪਹੁੰਚਣ ਤੇ ਪਿਤਾ ਮੁਲਾਇਮ ਸਿੰਘ ਯਾਦਵ ਨਾਰਾਜ਼ ਹੋ ਗਏ । ਜਿਨਾਂ ਨੇ ਰਿਬਨ ਕੱਟਣ ਲਈ ਚੁੱਕੀ ਕੈਂਚੀ ਥਾਲੀ ਚ ਵਾਪਸ ਰਖ ਦਿੱਤੀ । ਆਜ਼ਮ ਖਾਨ ਦੇ ਮਨਾਉਣ ਪਿਛੋਂ ਬਡ਼ੀ ਮੁਸ਼ਕਲ ਨਾਲ ਮੁਲਾਇਮ ਮੰਨੇ।
10…..ਏਸੀਬੀ ਨੇ ਮਹਾਂਰਾਸ਼ਟਰ ਪੁਲਿਸ ਦੇ ਇੱਕ ਕਰੋੜਪਤੀ ਸਿਪਾਹੀ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਹੈ। ਸਿਪਾਹੀ ਦੀ ਪਤਨੀ ਨੂੰ ਵੀ ਉਸ ਦੇ ਨਾਲ ਨਾਮਜਦ ਕੀਤਾ ਗਿਆ ਹੈ। ਜਾਂਚ ਏਜੰਸੀ ਮੁਤਾਬਕ ਪੁਲਿਸ ਦੇ ਇਸ ਸਿਪਾਹੀ ਕੋਲ 2.77 ਕਰੋੜ ਰੁਪਏ ਦੀ ਬੇਨਾਮੀ ਜਇਦਾਦ ਪਾਈ ਗਈ ਹੈ।